ਜਿਲਾ ਹਸਪਤਾਲ ਫਾਜ਼ਿਲਕਾ ਇਲਾਕੇ ਦੇ ਲੋਕਾਂ ਨੂੰ ਦੇ ਰਿਹਾ ਹੈ ਮਿਆਰੀ ਸਿਹਤ ਸੁਵਿਧਾਵਾਂ- ਡਾ ਹਰਕੀਰਤ

ਫਾਜ਼ਿਲਕਾ 30 ਜੂਨ

ਆਜ਼ਾਦੀ ਦੇ ਅੰਮ੍ਰਿਤ ਮਹੌਤਸਵ ਦੇ ਤਹਿਤ ਸਿਵਲ ਸਰਜਨ ਫਾਜਿਲਕਾ ਡਾ ਤੇਜਵੰਤ ਸਿੰਘ ਢਿੱਲੋਂ ਦੀ ਯੋਗ ਅਗਵਾਈ ਵਿਚ ਜਿਲਾ ਹਸਪਤਾਲ ਫਾਜ਼ਿਲਕਾ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਉਪਲਬਧ ਕਰਵਾ ਰਿਹਾ ਹੈ। ਸੀਨੀਅਰ ਮੈਡੀਕਲ ਅਫਸਰ ਡਾ ਹਰਕੀਰਤ ਸਿੰਘ ਨੇ ‘ਸਿਹਤ ਸੰਵਾਦ’ ਪ੍ਰੋਗਰਾਮ ਵਿਚ ਜਿਲਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਵਿਚ ਉਹਨਾਂ ਕੋਲ ਓ ਪੀ ਡੀ ਵਿਚ 37506 ਨਵੇਂ ਮਰੀਜ਼ ਰਜਿਸਟਰ ਹੋਏ ਹਨ। ਜੋ ਕਿ ਅਪਣੇ ਆਪ ਵਿੱਚ ਇੱਕ ਅਹਿਮ ਪੈਰਾਮੀਟਰ ਹੈ। ਜਿਸ ਤੋ ਪਤਾ ਲੱਗਦਾ ਹੈ ਕਿ ਲੋਕਾਂ ਦਾ ਵਿਸ਼ਵਾਸ ਸਿਹਤ ਵਿਭਾਗ ਵਲੋ ਦਿਤੀਆਂ ਜਾ ਰਹੀਆਂ ਸੇਵਾਵਾਂ ਤੇ ਅੱਗੇ ਨਾਲੋਂ ਵਧਿਆ ਹੈ। ਇਸੇ ਤਰ੍ਹਾਂ ਪਿਛਲੇ ਤਿੰਨ ਮਹੀਨਿਆਂ ਵਿਚ 2660 ਮਰੀਜ਼ਾਂ ਨੂੰ ਇਨਡੋਰ ਵਿਚ ਭਰਤੀ ਕਰਕੇ ਉਹਨਾਂ ਦਾ ਇਲਾਜ਼ ਕੀਤਾ ਗਿਆ ਇਸਦੇ ਨਾਲ ਹੀ 413 ਮਰੀਜ਼ਾਂ ਦੇ ਵੱਖ ਵੱਖ ਤਰਾਂ ਦੇ ਸਫਲ ਆਪ੍ਰੇਸ਼ਨ ਕੀਤੇ ਗਏ। ਜੇ ਸਰਕਾਰੀ ਹਸਪਤਾਲ ਵਿਚ ਜਣੇਪਿਆ ਦੀ ਗੱਲ ਕਰੀਏ ਤਾਂ 207 ਮਹਿਲਾਵਾਂ ਦੇ ਸਫਲ ਜਣੇਪੇ ਬਿਨਾਂ ਕਿਸੇ ਆਪ੍ਰੇਸ਼ਨ ਤੋਂ ਕੀਤੇ ਗਏ ਜਦੋ ਕਿ ਇਸ ਵੇਲੇ ਕੋਈ ਵੀ ਮਹਿਲਾ ਰੋਗਾਂ ਦੇ ਮਾਹਿਰ ਡਾਕਟਰ ਹਸਪਤਾਲ ਵਿੱਚ ਪੋਸਟਡ ਨਹੀਂ ਹੈ। ਪਿੱਛਲੇ ਤਿੰਨ ਮਹੀਨਿਆਂ ਵਿਚ 1,81,554 ਲੋਕਾਂ ਦੇ ਵੱਖ ਵੱਖ ਬੀਮਾਰੀਆਂ ਨਾਲ ਸਬੰਧਤ ਲੈਬ ਟੈਸਟ ਮੁਫ਼ਤ ਕੀਤੇ ਗਏ ਹਨ। ਰੇਡੀਓਲੋਜਿਸਟ ਨਾ ਹੋਣ ਦੇ ਬਾਵਜੂਦ ਆਉਟ ਸੋਰਸ ਦੇ ਜ਼ਰੀਏ ਇਕ ਮਾਹਿਰ ਡਾਕਟਰ ਦੀਆਂ ਸੇਵਾਵਾਂ ਯਕੀਨੀ ਬਣਾਈਆਂ ਗਈਆਂ ਹਨ ਤੇ ਗਰਭਵਤੀ ਮਾਵਾਂ ਦੇ 394 ਅਲਟਰਾ ਸਾਊਂਡ ਉਹਨਾਂ ਦੀ ਸੁਰੱਖਿਅਤ ਡਿਲੀਵਰੀ ਯਕੀਨੀ ਬਣਾਉਣ ਲਈ ਕੀਤੇ ਗਏ। ਡਾ ਹਰਕੀਰਤ ਨੇ ਦੱਸਿਆ ਕਿ ਸਾਡੇ ਕੋਲ ਬੇਸ਼ੱਕ ਡਾਕਟਰੀ ਅਤੇ ਪੈਰਾਮੈਡੀਕਲ ਅਮਲੇ ਦੀ ਘਾਟ ਹੈ ਪਰ ਉਪਲਬਧ ਸਟਾਫ ਪੂਰੀ ਤਨਦੇਹੀ ਨਾਲ ਸਿਹਤ ਸੇਵਾਵਾਂ ਮੁਹੱਈਆ ਕਰਵਾ ਰਿਹਾ ਹੈ। ਡਾ ਹਰਕੀਰਤ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਵਿਡ-19 ਸਬੰਧੀ ਟੀਕਾਕਰਨ ਰੋਜ ਸਿਵਲ ਹਸਪਤਾਲ ਵਿਖੇ ਕੀਤਾ ਜਾ ਰਿਹਾ ਹੈ। ਜਿਨਾਂ ਦੇ ਵੀ ਟੀਕਾਕਰਨ ਮੁਕੰਮਲ ਨਹੀਂ ਉਹ ਅਪਣੀ ਖੁਰਾਕ ਜ਼ਰੂਰ ਲਗਵਾਉਣ। ਉਹਨਾਂ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਉਹਨਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਸਹਿਯੋਗ ਕਰਨ ਅਤੇ ਜੇ ਕੋਈ ਸੁਝਾਅ ਵੀ ਹੋਵੇ ਤਾਂ ਦਿੱਤਾ ਜਾਵੇ।

 

ਹੋਰ ਪੜ੍ਹੋ :-  ਕੁਲਤਾਰ ਸਿੰਘ ਸੰਧਵਾਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪੰਜਾਬ ਵਿਧਾਨ ਸਭਾ ‘ਚ ਸ਼ਰਧਾਂਜਲੀ ਭੇਂਟ