ਜਿਲਾ ਹਸਪਤਾਲ ਫਿਰੋਜਪੁਰ ਵਿਖੇ ਮਨਾਇਆ ਗਿਆ ਵਿਸ਼ਵ ਮਲੇਰੀਆ ਦਿਵਸ

ਜਿਲਾ ਹਸਪਤਾਲ ਫਿਰੋਜਪੁਰ ਵਿਖੇ ਮਨਾਇਆ ਗਿਆ ਵਿਸ਼ਵ ਮਲੇਰੀਆ ਦਿਵਸ
ਜਿਲਾ ਹਸਪਤਾਲ ਫਿਰੋਜਪੁਰ ਵਿਖੇ ਮਨਾਇਆ ਗਿਆ ਵਿਸ਼ਵ ਮਲੇਰੀਆ ਦਿਵਸ
ਮਲੇਰੀਆ ਜਾਗਰੂਕਤਾ ਮੁਕਾਬਲਿਆਂ ਵਿੱਚ ਅੱਵਲ ਆਏ ਬੱਚਿਆ ਅਤੇ ਵਧੀਆ ਤੇ ਸ਼ਲਾਘਾਯੋਗ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਫਿਰੋਜ਼ਪੁਰ 25 ਅਪ੍ਰੈਲ 2022

 ਸਿਵਲ ਸਰਜਨ ਫਿਰੋਜਪੁਰ ਡਾ. ਰਜਿੰਦਰ ਅਰੋੜਾ ਨੇ ਦੱਸਿਆ ਕਿ ਅੱਜ ਵਿਸ਼ਵ ਮਲੇਰੀਆ ਦਿਵਸ ਦੇ ਮੋਕੇ ਤੇ ਸਿਵਲ ਹਸਪਤਾਲ ਫਿਰੋਜਪੁਰ ਵਿੱਚ ਜਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ ਹੈ।ਸਮਾਗਮ ਵਿੱਚ ਐਮ.ਐਲ.ਏ ਫਿਰੋਜਪੁਰ ਸ਼ਹਿਰੀ ਸ੍ਰੀ ਰਣਬੀਰ ਸਿੰਘ ਭੁੱਲਰ ਨੇ ਮੁੱਖ ਮਹਿਮਾਨ ਵੱਜੋ ਸਿ਼ਰਕਤ ਕੀਤੀ।

ਹੋਰ ਪੜ੍ਹੋ :-ਡੀ.ਜੀ.ਪੀ. ਪੰਜਾਬ ਵੀ.ਕੇ. ਭਾਵਰਾ ਵੱਲੋਂ ਮੁਹਾਲੀ ਵਿੱਚ ਸੜਕ ਸੁਰੱਖਿਆ ਅਤੇ ਟ੍ਰੈਫਿਕ ਖੋਜ ਕੇਂਦਰ ਦਾ ਉਦਘਾਟਨ

ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਮਿਤੀ 18 ਅਪ੍ਰੈਲ ਤੋਂ 25 ਅਪ੍ਰੈਲ ਤੱਕ ਮਲੇਰੀਆ ਜਾਗਰੂਕਤਾ ਹਫਤਾ ਚਲਾਇਆ ਜਾਂਦਾ ਹੈ ਤੇ ਇਸ ਹਫਤੇ ਦੇ ਅੱਜ ਅਖੀਰਲੇ ਦਿਨ ਇਹ ਜ਼ਿਲ੍ਹਾ ਪੱਧਰੀ ਸਮਾਗਮ ਆਯੋਜਿਤ ਕੀਤਾ ਗਿਆ। ਉਨ੍ਹਾਂ ਇਕਤਰ ਹੋਏ ਮਹਿਮਾਨਾ, ਸਟਾਫ ਅਤੇ ਸਕੂਲ ਦੇ ਬੱਚਿਆ ਨੂੰ ਸੰਬੋਧਨ ਕਰਦੇ ਹੋਏ ਵਿਸ਼ਵ ਮਲੇਰੀਆ ਦਿਵਸ ਦਾ ਥੀਮ “.“Harness Innovation to reduce the Malaria Disease Burden and Save Lives’ ” ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਅੱਜ ਮਿਤੀ 25 ਅਪ੍ਰੈਲ 2022 ਨੂੰ ਜਿਲਾ ਫਿਰੋਜਪੁਰ ਦੇ ਸਮੂਹ ਸਰਕਾਰੀ ਹਸਪਤਾਲ/ ਸੀ.ਐਚ.ਸੀ/ ਪੀ.ਐਚ.ਸੀ ਅਤੇ ਸਬ ਸੈਂਟਰ ਪੱਧਰ ਤੇ ਜਾਗਰੂਕਤਾ ਕੈਂਪ ਲਗਾ ਕੇ ਅਤੇ ਰੈਲੀਆ ਕੱਢ ਕੇ ਵਿਸ਼ਵ ਮਲੇਰੀਆ ਦਿਵਸ ਮਨਾਇਆ ਜਾ ਰਿਹਾ ਹੈ। ਪੰਜਾਬ ਰਾਜ ਵੱਲੋ ਮਲੇਰੀਆ ਐਲੀਮੀਨੇਸ਼ਨ ਕੰਪੇਨ ਲਾਂਚ ਕਰ ਦਿੱਤਾ ਗਿਆ ਹੈ ਜਿਸ ਅਧੀਨ ਪੰਜਾਬ ਰਾਜ ਨੂੰ 2022 ਤੱਕ ਮਲੇਰੀਆ ਮੁਕਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਮਲੇਰੀਆ ਬੁਖਾਰ ਮਾਦਾ ਐਨੋਫਲੀਜ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਠੰਡ ਅਤੇ ਕਾਂਬੇ ਨਾਲ ਬੁਖਾਰ ਹੋਣਾ , ਤੇਜ਼ ਬੁਖਾਰ, ਉਲਟੀਆਂ, ਸਿਰ ਦਰਦ ਹੋਣਾ, ਬੁਖਾਰ ਉਤਰਨ ਤੋ ਬਾਅਦ ਕਮਜੋਰੀ ਮਹਿਸੂਸ ਹੋਣੀ ਅਤੇ ਪਸ਼ੀਨਾ ਆਉਣਾ ਮਲੇਰੀਆ ਦੇ ਲੱਛਣ ਹਨ। ਮਲੇਰੀਆ ਜਿਹੀ ਬਿਮਾਰੀ ਤੋ ਬਚਣ ਲਈ ਸਾਨੂੰ ਘਰਾਂ ਦੇ ਆਲੇ ਦੁਆਲੇ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ, ਛੱਪੜਾਂ ਵਿੱਚ ਖੜੇ ਪਾਣੀ ਵਿੱਚ ਹਫਤੇ ਵਿੱਚ ਇੱਕ ਵਾਰ ਕਾਲੇ ਤੇਲ ਦਾ ਛਿੜਕਾਵ ਕੀਤਾ ਜਾਵੇ, ਕੱਪੜੇ ਅਜਿਹੇ ਪਹਿਨੋ ਕਿ ਸਰੀਰ ਪੂਰੀ ਤਰਾਂ ਢਕਿਆ ਰਹੇ ਤਾਂ ਕਿ ਤੁਹਾਨੂੰ ਮੱਛਰ ਨਾ ਕੱਟ ਸਕੇ, ਸੋਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ।

ਡਾ ਯੁਵਰਾਜ ਨਾਰੰਗ, ਜਿਲ੍ਹਾ ਐਪੀਡਮਾਲੋਜਿਸ਼ਟ ਨੇ ਦੱਸਿਆ ਕਿ ਜੇਕਰ ਕਿਸੇ ਮਰੀਜ ਨੂੰ ਉਪਰੋਕਤ ਲੱਛਣ ਹੁੰਦੇ ਹਨ ਤਾਂ ਉਹ ਤੁਰੰਤ ਆਪਣਾ ਟੈਸਟ ਅਤੇ ਇਲਾਜ ਨਜਦੀਕੀ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਕਰਵਾਉੇਣ ਜੋ ਕਿ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਮਲੇਰੀਆ ਮਰੀਜ ਦੇ ਇਲਾਜ ਲਈ ਰੈਡੀਕਲ ਟ੍ਰੀਟਮੈਂਟ ਜ਼ਰੂਰੀ ਹੈ ਤਾਂ ਜੋ ਮਰੀਜ ਵਿੱਚ ਮਲੇਰੀਆ ਦੇ ਪੈਰਾਸਾਈਟ ਨਸ਼ਟ ਕੀਤੇ ਜਾ ਸਕਣ। ਇਸ ਸਮਾਗਮ ਦੋਰਾਨ ਬੱਚਿਆਂ ਵੱਲੋ ਵਿਸ਼ਵ ਮਲੇਰੀਆ ਦਿਵਸ ਸਬੰਧੀ ਡਰਾਇੰਗ ਕੰਪੀਟੀਸ਼ਨ ਵਿੱਚ ਪਹਿਲੇ, ਦੂਜੇ ਅਤੇ ਤੀਜੇ ਨੰਬਰ ਤੇ ਆਏ ਬੱਚਿਆਂ ਨੂੰ ਅਤੇ ਵਧੀਆ ਅਤੇ ਸਲਾਘਾਯੋਗ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸਨਮਾਨਿਤ ਕਰਕੇ ਹੋਂਸਲਾ ਅਫਜਾਈ ਕੀਤੀ ਗਈ।

ਇਸ ਸਮਾਗਮ ਵਿੱਚ ਡਾ. ਰਾਕੇਸ਼ ਪਾਲ, ਜਿਲਾ ਐਪੀਡੀਮਾਲੋਜਿਸ਼ਟ, ਨੇ ਵੀ ਮਲੇਰੀਆ ਬੁਖਾਰ ਸਬੰਧੀ ਜਾਗਰੂਕ ਕੀਤਾ। ਰੰਜੀਵ ਸ਼ਰਮਾ, ਜਿਲਾ ਮਾਸ ਮੀਡੀਆ ਅਫਸਰ ਅਤੇ ਸਤਪਾਲ ਸਿੰਘ, ਮ.ਪ.ਹ.ਵ (ਮੇਲ) ਨੇ ਪੂਰੇ ਸਮਾਗਮ ਵਿੱਚ ਮੰਚ ਸੰਚਾਲਣ ਕੀਤਾ।ਇਸ ਮੋਕੇ ਡਾ. ਰਜਿੰਦਰ ਮਨਚੰਦਾ, ਡਿਪਟੀ ਮੈਡੀਕਲ ਕਮਿਸ਼ਨਰ, ਡਾ. ਭੁਪਿੰਦਰਜੀਤ ਕੋਰ ਐਸ.ਐਮ.ਓ, ਗੁਰਲਾਲ ਸਿੰਘ ਏ.ਐਮ.ਓ, ਹਰਮੇਸ਼ ਚੰਦਰ ਏ.ਐਮ.ਓ, ਰਮਨ, ਪੁਨਿਤ ਮਹਿਤਾ, ਰਵਿੰਦਰ ਕੁਮਾਰ, ਅਮਰਜੀਤ ਅਤੇ ਸਿਵਲ ਹਸਪਤਾਲ ਦਾ ਸਟਾਫ ਹਾਜਰ ਸੀ।

Spread the love