ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਦੁਆਰਾ ਕੋਵਿਡ-19 ਵੈਕਸੀਨੇਸ਼ਨ ਦਾ ਚੌਥਾ ਕੈਂਪ ਲਗਾਇਆ ਗਿਆ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਦੁਆਰਾ ਕੋਵਿਡ-19 ਵੈਕਸੀਨੇਸ਼ਨ ਦਾ ਚੌਥਾ ਕੈਂਪ ਲਗਾਇਆ ਗਿਆ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਦੁਆਰਾ ਕੋਵਿਡ-19 ਵੈਕਸੀਨੇਸ਼ਨ ਦਾ ਚੌਥਾ ਕੈਂਪ ਲਗਾਇਆ ਗਿਆ
ਰੂਪਨਗਰ 27 ਜਨਵਰੀ 2022
ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਦੁਆਰਾ ਜਿਲ੍ਹਾ ਅਤੇ ਸੈਸ਼ਨ ਜੱਜ ਸ੍ਰੀਮਤੀ ਹਰਪ੍ਰੀਤ ਕੌਰ ਜੀਵਨ ਜੀਆਂ ਦੀ ਰਹਿਨੁਮਾਈ ਹੇਠ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਦੇ ਫਰੰਟ ਆਫਿਸ ਵਿੱਚ ਕੋਵਿਡ-19 ਕੋਰੋਨਾ ਵਾਇਰਸ ਟੀਕਾਕਰਨ ਦਾ ਚੌਥਾ ਕੈਂਪ ਲਗਾਇਆ ਗਿਆ।

ਹੋਰ ਪੜ੍ਹੋ :-ਮਾਇਆਵਤੀ 8 ਫਰਵਰੀ ਨੂੰ ਪੰਜਾਬ ਦੌਰੇ ਤੇ ਨਵਾਂਸ਼ਹਿਰ ਚ ਕਰਨਗੇ ਵੱਡੀ ਚੋਣ ਰੈਲੀ

ਇਸ ਮੌਕੇ ਸ੍ਰੀ ਮਾਨਵ, ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਅਤੇ ਸ੍ਰੀ ਧੀਰਜ ਕੌਸ਼ਲ, ਪ੍ਰਧਾਨ ਬਾਰ ਐਸੋਸੀਏਸ਼ਨ ਨੇ ਇਸ ਕੈਂਪ ਦਾ ਉਦਘਾਟਨ ਕੀਤਾ। ਜਿਲ੍ਹਾ ਟੀਕਾਕਰਣ ਅਫਸਰ ਵੱਲੋਂ ਨਿਯੁਕਤ ਕੀਤੀ ਗਈ ਟੀਮ ਸਵੇਰੇ 10 ਵਜੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਫਰੰਟ ਆਫਿਸ ਵਿੱਚ ਪਹੁੰਚੀ ਅਤੇ ਟੀਕਾਕਰਨ ਪ੍ਰਕਿਰਿਆ ਸ਼ੁਰੂ ਕੀਤੀ। ਇਸ ਟੀਕਾਕਰਨ ਕੈਂਪ ਵਿੱਚ ਕੋਰਟ ਸਟਾਫ, ਵਕੀਲਾਂ ਅਤੇ ਹੋਰਾਂ ਨੂੰ ਟੀਕੇ ਲਗਵਾਏ ਗਏ। ਇਸ ਮੌਕੇ ਤੇ ਡਾ. ਗਗਨਦੀਪ ਸਿੰਘ ਦੇ  ਦੱਸਣ ਮੁਤਾਬਕ ਕੁੱਲ 71 ਵਿਅਕਤੀਆਂ ਨੇ ਕੋਵਿਡ ਵੈਕਸੀਨੇਸ਼ਨ ਕੈਂਪ ਦਾ ਲਾਹਾ ਲਿਆ। ਇਸ ਕੈਂਪ ਵਿੱਚ ਟੀਕਾਕਰਣ ਦੀ ਪਹਿਲੀ ਖੁਰਾਕ, ਦੂਜੀ ਖੁਰਾਕ ਅਤੇ ਬੂਸਟਰ ਖੁਰਾਕ ਲਗਾਈ ਗਈ।