ਗੁਰਦਾਸਪੁਰ 2 ਅਪ੍ਰੈਲ 2022
ਮੈਡਮ ਨਵਦੀਪ ਕੌਰ ਗਿੱਲ ਮਾਣਯੋਗ ਸਿਵਲ ਜੱਜ ( ਸੀਨੀਅਰ ਡਵੀਜਨ ) –ਕਮ –ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਜੀ ਵੱਲੋ ਦਫਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਵਿਖੇ ਜਿਲ੍ਹਾ ਗੁਰਦਾਸਪੁਰ ਅਤੇ ਬਟਾਲਾ ਦੇ ਸਮੂੰਹ ਥਾਣਿਆਂ ਦੇ ਐਸ. ਐਚ. ਓ ਨਾਲ ਮੀਟਿੰਗ ਰੱਖੀ ਗਈ । ਇਹ ਮੀਟਿੰਗ ਮਿਤੀ 14 ਮਈ 2022 ਨੂੰ ਲਗਾਈ ਜਾ ਰਹੀ ਨੈਸ਼ਨਲ ਲੋਕ ਅਦਾਲਤ ਦੇ ਸਬੰਧ ਵਿੱਚ ਰੱਖੀ ਗਈ । ਇਸ ਮੀਟਿੰਗ ਵਿੱਚ ਨਵਦੀਪ ਕੌਰ ਗਿੱਲ ਨੇ ਸੰਬੋਧਨ ਕਰਦਿਆ ਹੋਇਆ ਸਮੂੰਹ ਐਸ. ਐਚ. ਓ ਨੂੰ ਕਿਹਾ ਕਿ ਮਿਤੀ 14 ਮਈ 2022 ਨੂੰ ਲਗਾਈ ਜਾ ਰਹੀ ਨੈਸ਼ਨਲ ਲੋਕ ਅਦਾਲਤ ਲਈ ਵੱਧ ਤੋ ਵੱਧ caneellation reports and criminal compoundable cases ਕੇਸਾਂ ਨੂੰ ਲਗਾਇਆ ਜਾਵੇ ਤਾਂ ਜੋ ਵੱਧ ਤੋ ਵੱਧ ਕੇਸਾਂ ਦਾ ਨਿਪਟਾਰਾ ਕੀਤਾ ਜਾ ਸਕੇ । ਇਸ ਮੀਟਿੰਗ ਦੌਰਾਂਨ ਮੈਡਮ ਨਵਦੀਪ ਕੌਰ ਗਿੱਲ ਦੁਆਰਾ ਸਮੂੰਹ ਐਸ. ਐਚ. ਓ Legal Aid and Pre-Arrest. Arrest and Remand Stage ਦੇ ਸਬੰਧ ਵਿੱਚ ਵਿਸਥਾਰ ਨਾਲ ਦੱਸਿਆ ਗਿਆ ।
ਹੋਰ ਪੜ੍ਹੋ :-ਸਾਉਣੀ ਦੀ ਫਸਲਾਂ ਦੀ ਕਾਸ਼ਤ ਸਬੰਧੀ ਕਿਸਾਨ 6 ਅਪ੍ਰੈਲ ਨੂੰ ਜਾਗਰੂਕ ਕੈਂਪ ਲਗਾਇਆ ਜਾਵੇਗਾ
ਮੈਡਮ ਨਵਦੀਪ ਕੌਰ ਗਿੱਲ ਸਕੱਤਰ , ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਨੇ ਇਹ ਵੀ ਦੱਸਿਆ ਹੈ ਕਿ ਲੋਕ ਅਦਾਲਤਾਂ ਦਾ ਮੁੱਖ ਮਨੋਰਕ ਦੋਵੇ ਧਿਰਾਂ ਦੀ ਆਪਸੀ ਰਜਾਮੰਦੀ ਨਾਲ ਝਗੜਿਆਂ ਦਾ ਨਿਪਟਾਰਾਂ ਕਰਵਾਉਣਾ ਹੈ ਤਾਂ ਜੋ ਦੋਵੇ ਧਿਰਾਂ ਦੇ ਕੀਮਤੀ ਸਮੇ ਅਤੇ ਧਨ ਦੀ ਬਚਤ ਹੋ ਸਕੇ ਅਤੇ ਆਪਸੀ ਦੁਸ਼ਮਣੀ ਘਟਾਈ ਜਾ ਸਕੇ ।
ਲੋਕ ਅਦਾਲਤਾਂ ਰਾਹੀ ਫੈਸਲਾ ਹੋਏ ਕੇਸ਼ਾਂ ਦੇ ਲਾਭਾ ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਦੱਸਿਆ ਕਿ ਲੋਕ ਅਦਾਲਤ ਰਾਹੀ ਫੈਸਲਾ ਹੋਏ ਕੇਸ ਦੀ ਅੱਗੇ ਕੋਈ ਅਪੀਲ ਨਹੀ ਹੋ ਸਕਦੀ ਕਿਉਕਿ ਲੋਕ ਅਦਾਲਤ ਵਿੱਚ ਫੈਸਲਾ ਦੋਹਾਂ ਧਿਰਾਂ ਆਪਸੀ ਸਹਿਮਤੀ ਰਾਹੀ ਕਰਵਾਇਆ ਜਾਂਦਾ ਹੈ । ਇਸ ਨਾਲ ਝਗੜਾ ਹਮੇਸਾਂ ਲਈ ਖਤਮ ਹੋ ਜਾਂਦਾ ਹੈ । ਉਨ੍ਹਾਂ ਦੱਸਿਆ ਕਿ ਲੋਕ ਅਦਾਲਤ ਰਾਹੀ ਹੋਏ ਫੈਸਲੇ ਕੇਸ ਵਿੱਚ ਲਗਾਈ ਗਈ ਕੋਰਟ ਫੀਸ ਵੀ ਵਾਪਸ ਕੀਤੀ ਜਾਂਦੀ ਹੈ ।