ਫਿਰੋਜ਼ਪੁਰ 21 ਅਪ੍ਰੈਲ 2022
ਮਾਨਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ. ਏ. ਐੱਸ. ਨਗਰ ਜੀਆਂ ਦੇ ਦੀ ਰਹਿਨੁਮਾਈ ਹੇਠ ਸ਼੍ਰੀ ਸਚਿਨ ਸ਼ਰਮਾ ਮਾਨਯੋਗ ਇੰਚਾਰਜ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਿਰੋਜ਼ਪੁਰ ਜੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ. ਜੇ. ਐੱਮ. ਮਿਸ ਏਕਤਾ ਉੱਪਲ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਅੱਜ ਮੁੱਖ ਦਫ਼ਤਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਲੜਕੇ ਵਿਖੇ ਘਰੋ ਭੱਜਣ ਵਾਲੇ ਨਵਵਿਆਹੁਤਾ ਬੱਚਿਆਂ ਦੀ ਮਾਨਸਿਕਤਾ ਦੇ ਸੁਧਾਰ ਕਰਨ ਲਈ ਸੈਮੀਨਾਰ ਦਾ ਆਯੋਜਨ ਕੀਤਾ । ਇਸ ਮੌਕੇ ਜੱਜ ਸਾਹਿਬ ਦੇ ਨਾਲ ਹਾਜ਼ਰ ਰਿਟੇਨਰ ਐਡਵੋਕੇਟ ਸ਼੍ਰੀ ਰਾਜਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਹਿੰਦੂ ਮੈਰਿਜ ਐਕਟ 1955 ਦੇ ਤਹਿਤ ਲੜਕੀ ਦੇ ਵਿਆਹ ਦੀ ਉਮਰ 18 ਸਾਲ ਅਤੇ ਲੜਕੇ ਦੇ ਵਿਆਹ ਦੀ ਉਮਰ 21 ਸਾਲ ਨਿਯੁਕਤ ਕੀਤੀ ਗਈ ਹੈ ।
ਮਾਪਿਆਂ ਦੀ ਸਹਿਮਤੀ ਹੀ ਵਿਆਹ ਦਾ ਸਹੀ ਫੈਸਲਾ ਇਸ ਸਮਾਜ ਵਿੱਚ ਮਾਨਤਾ ਪ੍ਰਾਪਤ ਹੁੰਦਾ ਹੈ । ਇਸ ਦੇ ਉਲਟ ਘਰੋਂ ਭੱਜ ਕੇ ਵਿਆਹ ਕਰਵਾਉਣ ਵਾਲਿਆਂ ਦੀ ਮਾਨਸਿਕਤਾ ਦੋਹਾਂ ਧਿਰਾਂ ਦੇ ਮਾਪਿਆਂ ਦੇ ਮੱਥੇ ਤੇ ਕਲੰਕ ਬਣ ਜਾਂਦਾ ਹੈ । ਇਸ ਸੈਮੀਨਾਰ ਸ਼੍ਰੀ ਬਲਵਿੰਦਰ ਪਾਲ ਸ਼ਰਮਾ ਜੀ ਵੱਲੋਂ ਉਨ੍ਹਾਂ ਦੀ ਐਨ. ਜੀ. ਓ. ਕਮੇਟੀ ਦੇ ਸਹਿਯੋਗ ਨਾਲ ਇਸ ਸੰਸਥਾ ਦੇ ਪ੍ਰਿੰਸੀਪਲ ਸਾਹਿਬ ਅਤੇ ਸਟਾਫ ਦੇ ਸਹਿਯੋਗ ਨਾਲ ਕਰਵਾਇਆ ਗਿਆ । ਇਸ ਤੋਂ ਬਾਅਦ ਜੱਜ ਸਾਹਿਬ ਨੇ ਇਸ ਸੰਸਥਾ ਦੇ ਸਟਾਫ ਸਮੇਤ ਉਨ੍ਹਾਂ ਦੀਆਂ ਵੱਖ ਵੱਖ ਟਰੇਡ ਦਾ ਦੌਰਾ ਕੀਤਾ ਇਸ ਵਿੱਚ ਮਕੈਨੀਕਲ ਟਰੇਡ ਇਲੈਕਟਰਿਕ ਟਰੇਡ ਆਦਿ ਦਾ ਦੌਰਾ ਕਰਕੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ । ਇਸ ਤੋਂ ਬਾਅਦ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਲੜਕੀਆਂ ਵਿਖੇ ਵੀ ਇਸ ਵਿਸ਼ੇ ਦੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਇਸ ਆਈ. ਟੀ. ਆਈ. ਦੇ ਪ੍ਰਿੰਸੀਪਲ ਮਿਸ ਪਰਵੀਨ ਕਾਂਤਾ ਜੀ ਨੇ ਜੱਜ ਸਾਹਿਬ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ ਇਸ ਮੌਕੇ ਜੱਜ ਸਾਹਿਬ ਵੱਲੋਂ ਇਸ ਸੰਸਥਾ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਲੜਕੀਆਂ ਦੁਆਰਾ ਤਿਆਰ ਕੀਤਾ ਗਏ ਕੱਪੜਿਆਂ ਦਾ ਨਿਰੀਖਣ ਕੀਤਾ ਗਿਆ । ਇਸ ਤੋਂ ਬਾਅਦ ਜੱਜ ਸਾਹਿਬ ਨੇ ਅੱਜ ਦੇ ਸੈਮੀਨਾਰ ਦੇ ਵਿਸ਼ੇ ਨੂੰ ਵਿਸਥਾਰ ਸਹਿਤ ਦੱਸਿਆ । ਇਸ ਦੇ ਨਾਲ ਨਾਲ ਜੱਜ ਸਾਹਿਬ ਨੇ ਮਿਤੀ 14.05.2022 ਨੂੰ ਨੈਸ਼ਨਲ ਲੋਕ ਅਦਾਲਤ ਆ ਰਹੀ ਹੈ ਜਿਸ ਵਿੱਚ ਅਸੀਂ ਸਾਰਿਆਂ ਨੇ ਆਪਣੇ ਆਪਣੇ ਯਤਨਾਂ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਕੇ ਇਸ ਲੋਕ ਅਦਾਲਤ ਵਿੱਚ ਕੇਸ ਲਗਵਾਉਣੇ ਹਨ ਤਾਂ ਜ਼ੋ ਅਸੀਂ ਇਸ ਨੈਸ਼ਨਲ ਲੋਕ ਅਦਾਲਤ ਨੂੰ ਸਫਲ ਬਣਾ ਸਕੀਏ ।
ਇਸ ਨਾਲ ਲੋਕਾਂ ਦਾ ਪੈਸਾ ਅਤੇ ਸਮਾਂ ਵੀ ਬਰਬਾਦ ਹੋਣ ਤੋਂ ਬਚੇਗਾ । ਇਸ ਦੇ ਨਾਲ ਹੀ ਜੱਜ ਸਾਹਿਬ ਨੇ ਸਾਰੀਆਂ ਵਿਦਿਆਰਥਣਾਂ ਨੂੰ ਵਿਕਟਮ ਕੰਪਨਸੇਸ਼ਨ ਸਕੀਮ ਤੋਂ ਜਾਣੂ ਕਰਵਾਇਆ ਅਤੇ ਇਸ ਤਹਿਤ ਲੋਕਾਂ ਨੂੰ ਮਿਲਣ ਵਾਲੇ ਫਾਇਦਿਆਂ ਤੋਂ ਜਾਣੂ ਕਰਵਾਇਆ । ਅੰਤ ਵਿੱਚ ਇਸ ਸੰਸਥਾ ਦੇ ਪ੍ਰਿੰਸੀਪਲ ਅਤੇ ਉਨ੍ਹਾਂ ਦੇ ਸਟਾਫ ਨੇ ਜੱਜ ਸਾਹਿਬ ਅਤੇ ਐਡਵੋਕੇਟ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕੀਤਾ ।