ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸ਼ਿਮਲਾਪੁਰੀ ਦੇ ਆਬਜ਼ਰਵੇਸ਼ਨ ਹੋਮ ਦਾ ਵਿਸ਼ੇਸ਼ ਦੌਰਾ

DLSA
ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸ਼ਿਮਲਾਪੁਰੀ ਦੇ ਆਬਜ਼ਰਵੇਸ਼ਨ ਹੋਮ ਦਾ ਵਿਸ਼ੇਸ਼ ਦੌਰਾ

ਲੁਧਿਆਣਾ, 28 ਅਕਤੂਬਰ 2021

ਸ੍ਰੀ ਮੁਨੀਸ਼ ਸਿੰਗਲ, ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ੍ਰੀ ਪੀ.ਐਸ. ਕਾਲੇਕਾ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਅੱਜ ਅਬਜ਼ਰਵੇਸ਼ਨ ਹੋਮ, ਸ਼ਿਮਲਾਪੁਰੀ, ਲੁਧਿਆਣਾ ਦਾ ਵਿਸ਼ੇਸ਼ ਤੌਰ ‘ਤੇ ਦੌਰਾ ਕੀਤਾ ਗਿਆ।

ਹੋਰ ਪੜ੍ਹੋ :-ਉਪ ਮੁੱਖ ਮੰਤਰੀ ਵੱਲੋਂ ਨਾਕਿਆਂ ਦੀ ਅਚਨਚੇਤੀ ਚੈਕਿੰਗ, ਚਾਰ ਪੁਲਿਸ ਕਰਮੀ ਮੁਅੱਤਲ

ਇਸ ਦੌਰੇ ਦੌਰਾਨ ਮਾਨਯੋਗ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਅਬਜ਼ਰਵੇਸ਼ਨ ਹੋਮ ਦੇ ਬਾਲ-ਦੋਸ਼ੀਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਹੋਮ ਦੇ ਅਧਿਕਾਰੀਆਂ ਨੂੰ ਬਾਲ ਦੋਸ਼ੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਛੇਤੀ ਤੋਂ ਛੇਤੀ ਹੱਲ ਕਰਨ ਲਈ ਆਖਿਆ ਗਿਆ।  ਮਾਨਯੋਗ ਸਕੱਤਰ ਵੱਲੋਂ ਹੋਮ ਦੇ ਬਾਲ-ਦੋਸ਼ੀਆਂ ਨੂੰ ਦੱਸਿਆ ਗਿਆ ਕਿ ਜੇਕਰ ਉਹ ਪ੍ਰਾਈਵੇਟ ਪੱਧਰ ‘ਤੇ ਆਪਣੇ ਕੇਸ ਦੀ ਪੈਰਵੀ ਲਈ ਐਡਵੋਕੇਟ ਨਿਯੁਕਤ ਕਰਨ ਵਿੱਚ ਅਸਮਰੱਥ ਹਨ ਤਾਂ ਉਹ ਆਪਣੇ ਕੇਸ ਦੀ ਪੈਰਵੀ ਲਈ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਤੋਂ ਮੁਫਤ ਕਾਨੂੰਨੀ ਸਹਾਇਤਾ  ਸਕੀਮ ਅਧੀਨ  ਐਡਵੋਕੇਟ ਦੀਆਂ ਸੇਵਾਵਾਂ ਮੁਫਤ ਪ੍ਰਾਪਤ ਕਰ ਸਕਦੇ ਹਨ।

ਇਸ ਮੌਕੇ ਗੈਰ-ਸਰਕਾਰੀ ਸੰਸਥਾ “ਭਗਵਾਨ ਮਹਾਂਵੀਰ ਸੇਵਾ ਸੰਸਥਾ” ਦੇ ਸਹਿਯੋਗ ਨਾਲ ਅਬਜਰਵੇਸ਼ਨ ਹੋਮ ਦੇ ਬੱਚਿਆਂ ਵਿੱਚ ਮਿਠਾਈ ਵੀ ਵੰਡੀ ਗਈ।  ਇਸ ਮੌਕੇ ਮੈਡਮ ਕਿਰਨ ਜਯੋਤੀ, ਪ੍ਰਿੰਸੀਪਲ ਮੈਜਿਸਟਰੇਟ, ਜੁਵੀਨਾਈਲ ਜਸਟਿਸ ਬੋਰਡ, ਲੁਧਿਆਣਾ ਵੀ ਮੌਜ਼ੂਦ ਸਨ।

Spread the love