ਬਰਨਾਲਾ, 31 ਮਾਰਚ 2022
ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋ੍ ਮਿਤੀ 31.03.2022 ਨੂੰ ਤਿਮਾਹੀ ਮੀਟਿੰਗ ਦਾ ਆਯੋਜਨ ਸ਼੍ਰੀ ਵਰਿੰਦਰ ਅੱਗਰਵਾਲ, ਮਾਨਯੋਗ ਜਿਲ੍ਹਾ ਅਤੇ ਸੈਸ਼ਨਜ ਜੱਜ-ਸਹਿਤ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਜੀ ਦੀ ਪ੍ਰਧਾਨਗੀ ਹੇਠ ਕੀਤਾ ਗਿਆ।
ਹੋਰ ਪੜ੍ਹੋ :-ਹਰ ਖੇਤਰ ਨੂੰ ਜਨਗਣਨਾ ਦੇ ਘੇਰੇ ਵਿਚ ਲਿਆਂਉਣ ਲਈ ਯੋਜਨਾਬੱਧ ਤਰੀਕੇ ਨਾਲ ਕੀਤਾ ਜਾਵੇ ਕੰਮ: ਡਾ. ਅਭਿਸ਼ੇਕ ਜੈਨ
ਮੀਟਿੰਗ ਵਿੱਚ ਮਾਨਯੋਗ ਵਧੀਕ ਜਿਲ੍ਹਾ ਅਤੇ ਸੈਸ਼ਨਜ ਜੱਜ ਸ਼੍ਰੀ ਬਰਜਿੰਦਰਪਾਲ ਸਿੰਘ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸ਼੍ਰੀਮਤੀ ਸੁਚੇਤਾ ਅਸ਼ੀਸ ਦੇਵ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਸ਼੍ਰੀ ਗੁਰਬੀਰ ਸਿੰਘ, ਸ਼੍ਰੀ ਵਰਜਿਤ ਵਾਲੀਆ, ਐੱਸ.ਡੀ.ਐੱਮ. ਬਰਨਾਲਾ, ਸ਼੍ਰੀ ਕੁਲਦੀਪ ਸਿੰਘ ਸੋਹੀ, ਐੱਸ.ਪੀ. (ਹੈੱਡਕੁਆਟਰ), ਜਿਲ੍ਹਾ ਅਟਾਰਨੀ ਸ਼੍ਰੀ ਮੁਮਤਾਜ ਅਲੀ ਅਤੇ ਮੈਂਬਰ ਸਾਹਿਬਾਨ ਸ਼੍ਰੀ ਰੁਪਿੰਦਰ ਸਿੰਘ ਅਤੇ ਐੱਮ.ਐੱਲ. ਬਾਂਸਲ ਜੀ ਨੇ ਸ਼ਮੂਲੀਅਤ ਕੀਤੀ।
ਸ਼੍ਰੀ ਵਰਿੰਦਰ ਅਗਰਵਾਲ, ਮਾਨਯੋਗ ਚੇਅਰਮੈਨ ਜੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵੱਲੋ੍ਹਂ ਜਿਲ੍ਹਾ ਪ੍ਰਸ਼ਾਸਨ ਬਰਨਾਲਾ ਦੇ ਸਹਿਯੋਗ ਨਾਲ ਪਲਾਸਟਿਕ ਮੁਕਤ ਬਰਨਾਲਾ ਮੁਹਿੰਮ ਦਾ ਆਯੋਜਨ ਕੀਤਾ ਗਿਆ ਤਾਂ ਜੋ ਲੋਕਾਂ ਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਹੋਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਜਾਵੇ ਅਤੇ ਉਨ੍ਹਾਂ ਨੂੰ ਪਲਾਸਟਿਕ ਬੈਗ ਦੀ ਜਗ੍ਹਾ ਤੇ ਕਾਗਜ ਦੇ ਬੈਗ ਵਰਤਣ ਲਈ ਜਾਗਰੂਕ ਕੀਤਾ ਜਾਵੇ। ਇਸਦੇ ਤਹਿਤ ਜਿਲ੍ਹਾ ਜੇਲ੍ਹ ਬਰਨਾਲਾ ਵਿਖੇ ਇੱਕ ਪੋ੍ਰਜੈਕਟ ਵੀ ਸ਼ੁਰੂ ਕੀਤਾ ਗਿਆ ਜਿੱਥੇ ਜੇਲ੍ਹ ਬੰਦੀਆਂ ਵੱਲੋ੍ਹਂ ਪੁਰਾਣੇ ਅਖਬਾਰਾਂ ਤੋਂ ਕਾਗਜ ਦੇ ਬੈਗ ਤਿਆਰ ਕਰਵਾ ਕੇ ਜਿਲ੍ਹਾ ਬਰਨਾਲਾ, ਧਨੌਲਾ, ਮਹਿਲ ਕਲਾ, ਤਪਾ ਮੰਡੀ ਅਤੇ ਭਦੌੜ ਦੇ ਮੈਡੀਕਲ ਦੁਕਾਨ ਮਾਲਕਾ ਨੂੰ ਵੰਡੇ ਗਏ ਅਤੇ ਉਨ੍ਹਾਂ ਨੂੰ ਪਲਾਸਟਿਕ ਲਿਫਾਫਿਆ ਦੀ ਜਗ੍ਹਾਂ ਪੇਪਰ ਬੈਗ ਵਰਤਨ ਲਈ ਜਾਗਰੂਕ ਕੀਤਾ ਗਿਆ।
ਕੌਮੀ ਲੋਕ ਅਦਾਲਤ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਵਰਿੰਦਰ ਅਗਰਵਾਲ, ਮਾਨਯੋਗ ਚੇਅਰਮੈਨ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 14 ਮਈ 2022 ਨੂੰ ਜਿਲ੍ਹਾ ਬਰਨਾਲਾ ਵਿਖੇ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਪ੍ਰੀ ਲੀਟੀਗੇਟਿਵ ਅਤੇ ਪੈਡਿੰਗ ਕੇਸਾਂ ਦਾ ਆਪਸੀ ਰਜਾਮੰਦੀ ਨਾਲ ਸਮਝੌਤਾ ਕਰਵਾਇਆ ਜਾਵੇਗਾ। ਕੌਮੀ ਲੋਕ ਅਦਾਲਤ ਦੇ ਵੱਧ ਤੋਂ ਵੱਧ ਪ੍ਰਚਾਰ ਕਰਨ ਲਈ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਫਲੈਕਸ ਬੈੱਨਰ ਲਗਾਏ ਗਏ ਹਨ, ਤਾਂ ਜੋ ਵੱਧ ਤੋਂ ਵੱਧ ਲੋਕ ਕੌਮੀ ਲੋਕ ਅਦਾਲਤ ਦਾ ਫਾਇਦਾ ਲੈ ਸਕਣ। ਉਨ੍ਹਾਂ ਉੱਥੇ ਮੌਜੂਦ ਸਾਰੇ ਮੈਂਬਰਾਂ ਨੂੰ ਅਪੀਲ ਵੀ ਕੀਤੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਵੇ। ਇਸਤੋਂ ਇਲਾਵਾਂ ਉਨ੍ਹਾਂ ਨੇ ਦੱਸਿਆ ਕਿ 138 ਐੱਨ.ਆਈ.ਐਕਟ (ਕੇਸਾਂ ਅਤੇ ਅਪੀਲਾਂ) ਲਈ ਹਰੇਕ ਮਹੀਨੇ ਦੇ ਦੂਸਰੇ ਅਤੇ ਚੌਥੇ ਵੀਰਵਾਰ, ਮੋਟਰ ਐਕਸੀਡੈਂਟ ਕੇਸਾਂ ਅਤੇ ਲੈਂਡ ਐਕੂਜੇਸ਼ਨ ਕੇਸਾਂ ਲਈ ਹਰੇਕ ਦੂਸਰੇ ਅਤੇ ਚੌਥੇ ਬੁੱਧਵਾਰ, ਸਿਵਲ ਕੇਸਾਂ ਅਤੇ ਅਪੀਲਾਂ ਲਈ ਹਰੇਕ ਦੂਸਰੇ ਅਤੇ ਚੌਥੇ ਬੁੱਧਵਾਰ, ਕ੍ਰਿਮੀਨਲ ਕੰਪਾਊਡੇਬਲ ਕੇਸਾਂ ਲਈ ਹਰੇ ਦੂਸਰੇ ਅਤੇ ਚੌਥੇ ਮੰਗਲਵਾਰ, ਪਰਿਵਾਰਿਕ ਝਗੜਿਆਂ ਲਈ ਹਰੇਕ ਦੂਸਰੇ ਅਤੇ ਚੌਥੇ ਸ਼ੁਕਰਵਾਰ ਨੂੰ ਪ੍ਰੀ-ਲੋਕ ਅਦਾਲਤਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਅੰਤ ਵਿੱਚ ਸ਼੍ਰੀ ਵਰਿੰਦਰ ਅੱਗਰਵਾਲ, ਮਾਨਯੋਗ ਜਿਲ੍ਹਾ ਅਤੇ ਸੈਸ਼ਨਜ ਜੱਜ-ਸਹਿਤ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲ੍ਹੋਂ ਬੀਤੀ ਤਿਮਾਹੀ ਦੌਰਾਨ 128 ਲੋੜਵੰਦ ਵਿਅਕਤੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਸਕੀਮ ਅਧੀਨ ਅਦਾਲਤੀ ਕੇਸਾਂ ਦੀ ਪੈਰਵਾਈ ਕਰਨ ਲਈ ਵਕੀਲ ਮੁਹੱਈਆਂ ਕਰਵਾਏ ਗਏ ਅਤੇ 137 ਵਿਅਕਤੀਆਂ ਨੂੰ ਕਾਨੂੰਨੀ ਸਲਾਹ ਦਿੱਤੀ ਗਈ। ਇਸਤੋਂ ਇਲਾਵਾਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵੱਲੋ੍ਹਂ 28 ਸੈਮੀਨਾਰ/ਵੈਬੀਨਾਰਾਂ ਦਾ ਆਯੋਜਨ ਕੀਤਾ ਗਿਆ ਅਤੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਸਕੀਮ, ਵਿਚੋਲਗੀ ਕੇਂਦਰ, ਲੋਕ ਅਦਾਲਤਾਂ ਦੇ ਲਾਭ ਆਦਿ ਬਾਰੇ ਜਗਰੂਕ ਕੀਤਾ ਗਿਆ ਜਿਸ ਨਾਲ ਤਕਰੀਬਨ 2200 ਲੋਕਾਂ ਨੂੰ ਫਾਇਦਾ ਮਿਲਿਆ।