ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ  ਦੁਆਰਾ ਹੈਲਪ ਡੈਸਕ ਤਾਜ ਹੈਰੀਟੇਜ ਪੈਲਸ ਦੀਨਾਨਗਰ ਵਿਖੇ  ਮੁਫਤ ਕਾਨੂੰਨੀ ਸਹਾਇਤਾ ਦੀਆ ਸਕੀਮਾ ਬਾਰੇ ਜਾਗਰੂਕ ਕੀਤਾ

ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ
ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ  ਦੁਆਰਾ ਹੈਲਪ ਡੈਸਕ ਤਾਜ ਹੈਰੀਟੇਜ ਪੈਲਸ ਦੀਨਾਨਗਰ ਵਿਖੇ  ਮੁਫਤ ਕਾਨੂੰਨੀ ਸਹਾਇਤਾ ਦੀਆ ਸਕੀਮਾ ਬਾਰੇ ਜਾਗਰੂਕ ਕੀਤਾ

ਗੁਰਦਾਸਪੁਰ, 18 ਅਕਤੂਬਰ  2021

ਸ੍ਰੀਮਤੀ ਰਮੇਸ਼ ਕੁਮਾਰੀ , ਜਿਲ੍ਹਾ ਅਤੇ ਸੈਸ਼ਨ ਜੱਜਜੱਜ –ਕਮ ਚੇਅਰਪਰਸ਼ਨ , ਜਿਲ੍ਹਾ ਕਾਨੂੰਨੀਅਥਾਰਟੀ ਗੁਰਦਾਸਪੁਰ ਦੀ ਦੇਖ ਰੇਖ ਹੇਠ ਅਤੇ ਮੈਡਮ ਨਵਦੀਪ ਕੌਰ ਗਿੱਲ , ਸਕੱਤਰ , ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਗੁਰਦਾਸਪੁਂਰ ਦੁਆਰਾ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਵੱਲੋ ਭਾਰਤ ਦੇ 75 ਵੇ ਆਜਾਦੀ ਦਿਹਾੜੇ ਦੇ ਮੌਕੇ ਤੇ ਪੇਨ ਇਡੀਆ ਅਵੈਰਨੈਸ ਐਡ ਆਉਟਰੀਚ ਪ੍ਰੋਗਰਾਮ ਆਜਾਦੀ ਦਾ ਮਹਾਂਉਤਸਵ , ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।

ਹੋਰ ਪੜ੍ਹੋ :-ਰੂੜੇਕੇ ਕਲਾਂ ਦਾ ਕਿਸਾਨ ਜਗਸੀਰ ਸਿੰਘ ਪਸ਼ੂ ਪਾਲਣ, ਸਹਾਇਕ ਧੰਦੇ, ਕਿਸਾਨੀ ਨਾਲ ਨਾਲ ਕਰਕੇ ਚੋਖਾ ਮੁਨਾਫ਼ਾ ਕਮਾ ਰਿਹਾ ਹੈ

ਇਸ ਸਬੰਧੀ ਜਾਣਕਾਰੀ ਦਿੰਦਿਆ ਮੈਡਮ ਨਵਦੀਪ ਕੌਰ ਗਿੱਲ, ਸਕੱਤਰ  ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ  , ਗੁਰਦਾਸਪੁਰ ਨੇ ਦਸਿਆ ਕਿ ਇਸ ਜਾਗਰੂਕਤਾ ਮੁਹਿੰਮ ਦੇ ਸਬੰਧ ਵਿਚ ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਗੁਰਦਾਸਪੁਰ ਦੁਆਰਾ ਪਿੰਡਾਂ ਵਿੱਚ ਜਾਗਰੂਕਤਾ ਕਰਨ ਲਈ    ਪੀ. ਐਲ .ਵੀਜ ਦੀਆਂ ਟੀਮਾਂ ਭੇਜੀਆ ਗਈਆਂ।ਇਹਨਾ   ਪੀ ਐਲ ਵੀਜ ਦੀਆਂ 9 ਟੀਮਾ ਦੁਆਰਾ 89 ਪਿੰਡਾ ਵਿਚ ਜਾਗਰੂਕਤਾ ਸੈਮੀਨਾਰ ਲਗਾਏ ਗਏ।ਜਿਹਨਾ ਪਿੰਡਾ ਵਿਚ 1657 ਲੋਕਾ ਦੁਆਰਾ ਸੈਮੀਨਾਰ ਲਗਾਏ ਗਏਅਤੇ ਲੋਕਾ ਨੂੰ ਨਾਲਸਾ ਦੀਆ ਵੱਖ ਵੱਖ ਸਕੀਮਾ ਬਾਰੇ ਅਤੇ ਲੀਗਲ ਏਡ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਦਸਿਆ ਕਿ ਮੁਫਤ ਕਾਨੂੰਨੀ ਸਹਾਇਤਾ ਦੇ ਹੱਕਦਾਰ ਕੌਣ ਹਨ, ਮੁਫਤ ਸਹਾਇਤਾ ਵਿੱਚ ਕੀ ਮਿਲਦਾ ਹੈ । ਇਸ ਤੋ ਇਲਾਵਾ ਮੈਡਮ ਨਵਦੀਪ ਕੌਰ ਗਿੱਲ, ਸਕੱਤਰ  ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ  , ਗੁਰਦਾਸਪੁਰ  ਦੁਆਰਾ ਹੈਲਪ ਡੈਸਕ ਤਾਜ ਹੈਰੀਟੇਜ ਪੈਲਸ ਦੀਨਾਨਗਰ ਵਿਖੇ ਲਗਾਇਆ ਗਿਆ , ਜਿਸ ਵਿਚ ਮੁਫਤ ਕਾਨੂੰਨੀ ਸਹਾਇਤਾ ਦੀਆ ਸਕੀਮਾ ਦੇ ਪੰਫਲੈਟ ਵੰਡੇ ਗਏ ਅਤੇ 5611 ਲੋਕਾਂ ਨੂੰ ਜਾਗਰੂਕ ਕੀਤਾ ਗਿਆ ।

ਫੋਟੋ ਕੈਪਸ਼ਨ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੁਆਰਾ ਹੈਲਪ ਡੈਸਕ ਤਾਜ ਹੈਰੀਟੇਜ ਪੈਲਸ ਦੀਨਾਨਗਰ ਵਿਖੇ ਕਰਵਾਏ ਜਾਗਰੂਕਤਾ ਸਮਾਗਮ ਦਾ ਦ੍ਰਿਸ਼ ।

Spread the love