ਰੂਪਨਗਰ, 9 ਮਾਰਚ 2020
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਨੇ ਜਬਰ ਜਨਾਹ ਦੇ ਮਾਮਲੇ ’ਚ ਨਾਲਸਾ ਯੋਜਨਾ, 2018 ਤਹਿਤ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀਮਤੀ ਸੁਰਿੰਦਰਪਾਲ ਕੌਰ ਦੀ ਅਦਾਲਤ ਵੱਲੋਂ ਆਏ ਮੁਆਵਜ਼ੇ ਦੇ ਚਾਰ ਲੱਖ ਰੁਪਏ ਇੱਕ ਪੀੜਤ ਬੱਚੀ ਨੂੰ ਮੁਹੱਈਆ ਕਰਵਾਏ ਗਏ।
ਹੋਰ ਪੜ੍ਹੋ :- ਕਾਊਂਟਿੰਗ ਸੈਂਟਰਾਂ ਦੇ 100 ਮੀਟਰ ਘੇਰੇ ‘ਚ ਡਰੋਨ ਉਡਾਉਣ ‘ਤੇ ਪਾਬੰਦੀ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮਾਨਵ ਨੇ ਦੱਸਿਆ ਕਿ ਯੋਜਨਾ ਦੇ ਉਪਬੰਧਾਂ ਤਹਿਤ ਪੀੜਤ ਬੱਚੀ ਨੂੰ ਚਾਰ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਜੋ ਪੀੜਤ ਨੂੰ ਹੋਏ ਨੁਕਸਾਨ ਦੇ ਆਧਾਰ ֹ’ਤੇ ਕੀਤੇ ਗਏ ਡਾਕਟਰੀ ਖਰਚੇ ਅਤੇ ਪੁਨਰਵਾਸ ਲਈ ਜ਼ਰੂਰੀ ਘੱਟ ਤੋਂ ਘੱਟ ਰਾਸ਼ੀ ਸਮੇਤ ਹੋਰ ਖਰਚ ਸਮੇਤ ਐਵਾਰਡ ਦੇ ਤੌਰ ’ਤੇ ਪਾਸ ਕੀਤੇ ਗਏ। ਉਨ੍ਹਾਂ ਦੱਸਿਆ ਕਿ ਪੀੜਤਾ ਨਾਬਾਲਗ ਹੋਣ ’ਤੇ ਮੁਆਵਜੇ ਦੀ 80% ਰਾਸ਼ੀ ਉਸ ਦੇ ਖਾਤੇ ’ਚ ਫਿਕਸ ਡਿਪਾਜਟ ਕੀਤੀ ਗਈ ਹੈ ਜਿਸ ਨੂੰ ਉਹ ਬਾਲਗ ਹੋਣ ’ਤੇ ਪ੍ਰਾਪਤ ਕਰ ਸਕੇਗੀ ਅਤੇ ਬਕਾਇਆ 20% ਰਾਸ਼ੀ ਪੀੜਤ ਦੇ ਖਰਚੇ ਲਈ ਉਸ ਦੇ ਖਾਤੇ ਵਿੱਚ ਡਿਪਾਜ਼ਿਟ ਕਰ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਪੀੜਤ ਮੁਆਵਜ਼ਾ ਮਾਮਲਿਆਂ ’ਚ ਤੇਜ਼ਾਬੀ ਹਮਾਲ, ਜਬਰ-ਜਨਾਹ ਅਤੇ ਕਤਲ, ਸਰੀਰਕ ਸ਼ੋਸ਼ਣ, ਭਰੂਣ ਨੂੰ ਨੁਕਸਾਨ, ਅਣਪਛਾਤੇ ਵਾਹਨ ਨਾਲ ਵਿਅਕਤੀ ਦੀ ਮੌਤ ਆਦਿ ਮਾਮਲੇ ’ਚ ਮੁਆਵਜ਼ੇ ਦਾ ਪ੍ਰਾਵਧਾਨ ਹੈ।