ਰੂਪਨਗਰ, 11 ਅਪ੍ਰੈਲ 2022
ਅੱਜ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਦੁਆਰਾ ਅਪੰਗ ਵਿਅਕਤੀ ਦੇ ਆਰਟੀਫਿਸ਼ਲ ਲੱਤ ਲਗਵਾਈ ਗਈ ਇਸ ਮੌਕੇ ਤੇ ਮਾਨਵ ਸੀ.ਜੇ.ਐਮ ਕਮ ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਨੇ ਦੱਸਿਆ ਕਿ ਅਸ਼ਵਨੀ ਸ਼ਰਮਾ ਨਾਮ ਦੇ ਵਿਅਕਤੀ ਨੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦਫਤਰ ਵਿੱਚ ਆਕੇ ਦੱਸਿਆ ਕਿ ਉਸ ਦੀ ਇੱਕ ਸੜਕ ਦੁਰਘਟਨਾ ਵਿੱਚ ਉਸ ਦੀ ਲੱਤ ਕੱਟੀ ਗਈ ਸੀ ਅਤੇ ਉਹ ਚੱਲਣ ਫਿਰਨ ਵਿੱਚ ਬਿਲਕੁਲ ਅਸਮਰਥ ਹੋ ਚੁੱਕਾ ਹੈ ਅਤੇ ਆਪਣੀ ਜਿੰਦਗੀ ਤੋ ਨਿਰਾਸ਼ ਹੋ ਚੁੱਕਾ ਹੈ ਇਸ ਤੇ ਤੁਰੰਤ ਕਾਰਵਾਈ ਕਰਦਿਆਂ ਅਥਾਰਟੀ ਨੇ ਵਿਸ਼ਵ ਜਾਗਰਤੀ ਮਿਸ਼ਨ ਚੰਡੀਗੜ ਨਾਲ ਰਾਵਤਾ ਕਰਕੇ ਅਤੇ ਉਹਨਾ ਦੇ ਸਹਿਯੋਗ ਨਾਲ ਪੀੜਤ ਦੀ ਲੱਤ ਲਗਵਾਈ ਗਈ ਅੰਤ ਵਿੱਚ ਸੀ.ਜੇ.ਐਮ ਨੇ ਦੱਸਿਆ ਕਿ ਕਾਨੂੰਨੀ ਸਹਾਇਤਾ ਸਬੰਧੀ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲੈਣ ਲਈ ਉਹਨਾ ਦੇ ਟੋਲ ਫਰੀ ਨੰਬਰ 1968 ਤੇ ਸੰਪਰਕ ਕੀਤਾ ਜਾ ਸਕਦਾ ਹੈ।