ਜ਼ਿਲ੍ਹਾ ਪੱਧਰੀ ਬੈਂਕਿੰਗ ਸਮੀਖਿਆ ਦੀ ਮੀਟਿੰਗ

District Level Banking Review Meeting
District Level Banking Review Meeting
ਬੈਂਕਾਂ ਰਾਹੀਂ ਲਾਭਪਾਤਰੀਆਂ ਨੂੰ ਦਿੱਤੇ ਜਾਣ ਵਾਲੇ ਲਾਭਾਂ ਦੇ 100 ਫੀਸਦੀ ਟੀਚਿਆਂ ਦੀ ਪ੍ਰਾਪਤੀ ਦੇ ਦਿੱਤੇ ਨਿਰਦੇਸ਼- ਵਧੀਕ ਡਿਪਟੀ ਕਮਿਸ਼ਨਰ ਏਸੀਪੀ 2022-23 ਕਰੈਡਿਟ ਪਲਾਨ ਕੀਤਾ ਜਾਰੀ

ਫਿਰੋਜ਼ਪੁਰ 30 ਮਾਰਚ  2022

ਸਾਲਾਨਾ ਕਰੈਡਿਟ ਪਲਾਨ ਯੋਜਨਾ 2021-22 ਪ੍ਰਗਤੀ ਸਮੀਖਿਆ ਲਈ ਜ਼ਿਲ੍ਹਾ ਪੱਧਰੀ ਬੈਂਕਿਗ ਸਮੀਖਿਆ ਕਮੇਟੀ ਅਤੇ ਜ਼ਿਲ੍ਹਾ ਪੱਧਰੀ ਸਲਾਹਕਾਰ ਕਮੇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਗੁਜਰਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ 31 ਦਸੰਬਰ 2021 ਤੱਕ ਬੈਂਕਾਂ ਵੱਲੋਂ ਵੱਖ ਵੱਖ ਸੈਕਟਰਾਂ ਰਾਹੀਂ ਲਾਭਪਾਤਰੀਆਂ ਨੂੰ ਮੁਹੱਈਆ ਕਰਵਾਈਆਂ ਸਹੂਲਤਾਂ, ਲੌਨਜ, ਸਬਸਿਡੀਆਂ ਆਦਿ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਨਾਲ ਹੀ ਬੈਂਕਾਂ ਰਾਹੀਂ ਲਾਭਪਾਤਰੀਆਂ ਨੂੰ ਦਿੱਤੇ ਜਾਣ ਵਾਲੇ ਲਾਭ ਜਿਵੇਂ ਕਿ ਸਵੈਂ ਰੁਜ਼ਗਾਰ ਲਈ ਲੋਨ ਅਤੇ ਹੋਰ ਸਕੀਮਾਂ ਦੇ ਲਾਭਾਂ ਸਬੰਧੀ 100 ਫੀਸਦੀ ਟੀਚਿਆਂ ਦੀ ਪ੍ਰਾਪਤੀ ਲਈ ਨਿਰਦੇਸ਼ ਦਿੱਤੇ।

ਹੋਰ ਪੜ੍ਹੋ :-ਜ਼ਿਲ੍ਹਾ ਰੈਡ ਕਰਾਸ ਐਸ.ਏ.ਐਸ ਨਗਰ ਵੱਲੋ ਦਿੱਤੀ ਗਈ ਫਸਟ ਏਡ ਟ੍ਰੇਨਿੰਗ

ਇਸ ਦੌਰਾਨ ਨਾਬਾਰਡ ਵੱਲੋਂ ਬੈਂਕਾਂ ਰਾਹੀਂ ਤਿਆਰ ਕੀਤੀ ਗਈ ਸੰਭਾਵੀ ਲਿੰਕਡ ਕਰੈਡਿਟ ਯੋਜਨਾ 2022-23 ਪੇਸ਼ ਕੀਤੀ ਗਈ। ਏਸੀਪੀ 2022-23 ਵਿੱਚ 2021-22 ਦੇ ਮੁਕਾਬਲੇ ਕੁੱਲ 1.28 ਫੀਸਦੀ ਵਾਧਾ ਕੀਤਾ ਗਿਆ ਹੈ। ਜਿਸ ਵਿਚ ਐਗਰੀਕਲਚਰ ਸੈਕਟਰ ਲਈ 6809.24 ਕਰੋੜ, ਐਮਐਸਐਮਈ ਲਈ 1137.33 ਅਤੇ ਹੋਰ ਪਰਿਓਰਿਟੀ ਸੈਕਟਰਾਂ ਲਈ 499.76 ਕਰੋੜ ਕੁੱਲ ਪਰਿਓਰਿਟੀ ਸੈਕਟਰ 84446.33 ਕਰੋੜ ਹੈ।

ਇਸ ਕ੍ਰੈਡਿਟ ਯੋਜਨਾ ਨੂੰ ਤਿਆਰ ਕਰਨ ਦੀ ਪ੍ਰਕਿਰਿਆ ਵਿੱਚ ਗਿਰੀਸ਼ ਦਿਆਲਨ (ਆਈ.ਏ.ਐਸ.), ਡਿਪਟੀ ਕਮਿਸ਼ਨਰ, ਫਿਰੋਜ਼ਪੁਰ, ਸ੍ਰੀ ਅਮਰਦੀਪ ਗੁਜਰਾਲ ਪੀ.ਸੀ.ਐਸ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਸ੍ਰੀ. ਸੁਰਿੰਦਰ ਸਿੰਘ ਸਹੋਤਾ ਲੀਡ ਜ਼ਿਲ੍ਹਾ ਅਫ਼ਸਰ ਆਰ.ਬੀ.ਆਈ ਐਫ.ਆਈ.ਡੀ.ਡੀ ਚੰਡੀਗੜ੍ਹ, ਸ੍ਰੀਮਤੀ ਡਾ. ਸਰਿਤਾ ਸਿੰਘ ਜ਼ਿਲ੍ਹਾ ਵਿਕਾਸ ਮੈਨੇਜਰ ਨਬਾਰਡ ਫਿਰੋਜ਼ਪੁਰ, ਸ. ਵਿਨੋਦ ਕੁਮਾਰ ਸ਼ਰਮਾ ਸਹਾਇਕ ਜਨਰਲ ਮੈਨੇਜਰ ਪੀਐਨਬੀ ਸਮੇਤ ਅਧਿਕਾਰੀਆਂ ਕਰਮਚਾਰੀਆਂ ਅਤੇ ਏਜੰਸੀਆਂ ਨੇ ਅਹਿਮ ਸਹਿਯੋਗ ਦਿੱਤਾ ਹੈ।

ਇਸ ਮੀਟਿੰਗ ਵਿੱਚ ਸ਼. ਅਮਰੇਸ਼ ਕੁਮਾਰ ਐਲਡੀਐਮ ਪੀਐਨਬੀ ਐਲਬੀਓ ਫਿਰੋਜ਼ਪੁਰ, ਸ਼. ਸੁਰਿੰਦਰ ਸਿੰਘ ਸਹੋਤਾ ਏ.ਜੀ.ਐਮ. ਆਰ.ਬੀ.ਆਈ. ਐਫ.ਆਈ.ਡੀ.ਡੀ. ਚੰਡੀਗੜ੍ਹ, ਸ੍ਰੀਮਤੀ ਸਰਿਤਾ ਸਿੰਘ ਡੀ.ਡੀ.ਐਮ. ਨਾਬਾਰਡ,  ਮਲਕੀਅਤ ਸਿੰਘ ਮੈਨੇਜਰ ਪੀ.ਐਨ.ਬੀ., ਸ੍ਰੀਮਤੀ ਸੁਸ਼ਮਾ ਕੁਮਾਰ ਜੀ.ਐਮ ਡੀ.ਆਈ.ਸੀ., ਸ਼. ਸੰਜੀਵ ਭਾਟੀਆ ਚੀਫ ਮੈਨੇਜਰ, ਡੀ.ਸੀ.ਓ ਐਸ.ਬੀ.ਆਈ., ਸ੍ਰੀ ਵਿਕਾਸ ਕੁਮਾਰ ਡੀ.ਸੀ.ਓ ਪੀ.ਜੀ.ਬੀ., ਅਤੇ ਸ. ਦਲੇਰ ਸਿੰਘ ਡੀ.ਸੀ.ਓ. ਪੀ.ਐੱਸ.ਬੀ., ਸਮੇਤ ਬੈਂਕ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Spread the love