ਜਿਲਾ ਪੱਧਰੀ  ਕਿਸਾਨ  ਕੈਪ  ਤੇ  ਕਿਸਾਨਾ  ਨੂੰ  ਫਸਲਾਂ  ਦੀ ਰਹਿੰਦ  ਖੂੰਹਦ  ਨੂੰ ਨਾ ਸਾੜਨ ਤੇ ਜ਼ੋਰ

FARMMER
ਜਿਲਾ ਪੱਧਰੀ  ਕਿਸਾਨ  ਕੈਪ  ਤੇ  ਕਿਸਾਨਾ  ਨੂੰ  ਫਸਲਾਂ  ਦੀ ਰਹਿੰਦ  ਖੂੰਹਦ  ਨੂੰ ਨਾ ਸਾੜਨ ਤੇ ਜ਼ੋਰ

ਅਮ੍ਰਿੰਤਸਰ,11 ਨਵੰਬਰ 2021 

ਹਾੜੀ ਦੀਆਂ ਫਸਲਾਂ ਦੀ ਤਕਨੀਕੀ ਜਾਣਕਾਰੀ ਦੇਣ ਲਈ  ਖੇਤੀਬਾੜੀ  ਵਿਭਾਗ  ਅਮ੍ਰਿੰਤਸਰ  ਵਲੋ  ਸ਼ਹੀਦ  ਮੇਵਾ ਸਿੰਘ  ਸਟੇਡੀਅਮ  ਲੋਪੋਕੇ ਬਲਾਕ  ਚੋਗਾਵਾਂ ਜਿਲਾ ਅਮਿੰਤਸਰ  ਵਿਖੇ ਜਿਲਾ  ਪੱਧਰੀ  ਕਿਸਾਨ  ਸਿਖਲਾਈ  ਕੈਪ  ਅਤੇ ਖੇਤੀ  ਪ੍ਰਦਰਸ਼ਨੀ  ਲਗਾਈ ਗਈ ।  ਜਿਸ ਵਿਚ  ਵੱਡੀ  ਗਿਣਤੀ ਵਿਚ  ਕਿਸਾਨਾ ਨੇ  ਭਾਗ  ਲਿਆ ।

ਹੋਰ ਪੜ੍ਹੋ :-ਘੱਟ ਗਿਣਤੀਆਂ ਕਮਿਸ਼ਨ ਦੇ ਮੈਬਰ ਜਨਾਬ ਲਾਲ ਹੁਸੈਨ ਵੱਲੋਂ ਪਿੰਡ ਦਰਗਾਪੁਰ ਗਰਬੀ ਦਾ ਦੌਰਾ

ਸ: ਦਿਲਰਾਜ ਸਿੰਘ ਸਰਕਾਰੀਆ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਵਲੋ ਇਸ ਕੈਪ ਦਾ  ਰਸਮੀ  ਉਦਘਾਟਨ  ਕੀਤਾ ਗਿਆ।  ਸ: ਸਰਕਾਰੀਆ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫਸਲਾਂ ਦੀ ਰਹਿੰਦ ਖੂਹੰਦ ਨੂੰ ਅੱਗ ਨਾ ਲਗਾਈ ਜਾਵੇਕਿਉਂਕਿ ਇਸਦਾ ਧੂੰਆਂ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਉਨਾਂ ਕਿਹਾ ਕਿ ਸਰਕਾਰ ਵਲੋਂ ਵੀ ਪਰਾਲੀ ਨੂੰ ਨਾਲ ਸਾੜ੍ਹਨ ਸਬੰਧੀ ਸਮੇਂ ਸਮੇਂ ਸਿਰ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਰਹੀਆਂ ਹਨ। ਉਨਾਂ ਨੇ ਕੈਂਪ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਸ ਕੈਂਪ ਵਿੱਚ ਵੱਖ ਵੱਖ ਵਿਭਾਗਾਂ ਵਲੋਂ ਜੋ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਹਨ। ਇਸਦਾ ਕਿਸਾਨਾਂ ਨੂੰ ਕਾਫ਼ੀ ਲਾਭ ਮਿਲਦਾ ਹੈ ਅਤੇ ਇਸ ਹੀ ਥਾਂ ਤੇ ਸਾਰੀਆਂ ਚੀਜਾਂ ਮੁਹੱਈਆਂ ਹੋ ਜਾਂਦੀਆਂ ਹਨ।

ਮੁੱਖ ਖੇਤੀਬਾੜੀ  ਅਫਸਰ  ਅਮਿੰਤਸਰ  ਡਾ. ਜਤਿੰਦਰ ਸਿੰਘ  ਗਿੱਲ ਨੇ  ਵੱਖ ਵੱਖ ਵਿਭਾਗਾਂ  ਤੋ ਆਏ ਅਧਿਕਾਰੀਆ / ਕਰਮਚਾਰੀਆ ਨੇ  ਜੀ ਆਇਆਂ  ਆਖਿਆ । ਉਹਨਾ ਨੇ  ਜਿਲੇ ਵਿਚ ਚੱਲ ਰਹੀਆ  ਵੱਖ ਵੱਖ  ਸਕੀਮਾਂ ਸਬੰਧੀ  ਵਿਸਥਾਰ ਵਿਚ ਜਾਣਕਾਰੀ  ਦਿੱਤੀ  ਉਹਨਾ ਨੇ ਕਿਹਾ  ਕਿ ਜਿਲੇ ਵਿਚ  1.88 ਲੱਖ  ਹੈਕਟੇਅਰ  ਰਕਬੇ  ਵਿਚ  ਕਣਕ  ਦੀ  ਬਿਜਾਈ  ਹੋਣ ਦਾ  ਅਨੁਮਾਨ  ਹੈ ।  ਜਿਸ ਵਿਚੋ  9.40 ਲੱਖ ਟਨ  ਦੀ ਉਪਜ  ਹੋਣ ਦੀ ਆਸ ਹੈ । ਉਨਾ  ਖੇਤੀ ਹਿੱਤ  ਵਿਚ ਸਕੀਮਾਂ ਬਾਰੇ ਹਾੜੀ ਦੇ  ਪ੍ਰਬੰਧਾ ਬਾਰੇ ਜਾਣਕਾਰੀ  ਦਿੱਤੀ  ।ਉਹਨਾ ਬੋਲਦਿਆ  ਕਿਹਾ ਕਿ  ਆਉਦੇ  ਸੀਜਨ  ਲਈ ਖਾਦ ਬੀਜ  ਦਵਾਈਆ ਦੇ ਪ੍ਰਬੰਧ  ਕਰ ਲਏ ਗਏ ਹਨ । ਖੇਤੀ ਵਿਚ ਆਈ  ਖੜੋਤ  ਨੂੰ  ਤੋੜਨ ਲਈ ਹਰ  ਫਸਲ  ਦੇ ਬੀਜ  ਨੂੰ ਸੋਧ  ਕੇ ਬੀਜੀਆ ਜਾਵੇ  ਤਾ ਜੋ ਬੀਮਾਰੀਆਂ  ਅਤੇ ਮ ਕੀੜਿਆਂ  ਦੇ  ਹਮਲੇ ਤੋ  ਫਸਲਾਂ ਨੂੰ  ਸੁਰਖਿਅਤ ਰਖਿਆ  ਜਾ ਸਕੇ ।  ਇਸ ਨਾਲ  ਕਿਸਾਨਾ ਦੇ ਖੇਤੀ  ਖਰਚੇ ਵੀ ਘੱਟਦੇ ਹਨ  ਅਤੇ ਵਾਤਾਵਰਨ  ਦੀ  ਦੂਸ਼ਿਤ ਹੋਣ ਤੋ ਬਚਦਾ ਹੈ । ਉਹਨਾ  ਕੰਬਾਇਨ  ਨਾਲ  ਕੱਟੇ  ਝੋਨੇ  ਵਾਲੇ ਖੇਤਾਂ  ਵਿਚ ਹੈਪੀਸੀਡਰ  ਮਸ਼ੀਨ  ਨਾਲ  ਕਣਕ  ਦੀ ਸਿੱਧੀ  ਬਿਜਾਈ ਕਰਨ ਤੇ ਜ਼ੋਰ  ਦਿੱਤਾ ।  ਉਨਾ  ਪੰਜਾਬ ਦੀ ਕਿਸਾਨੀ  ਹਿੱਤ ਪਰਾਲੀ  ਨੂੰ  ਅੱਗ ਨਾ ਲਗਾਉਣ  ਦੀ ਅਪੀਲ  ਵੀ ਕੀਤੀ ।

ਖੇਤੀਬਾੜੀ ਅਫ਼ਸਰ ਨੇ ਖਾਦਾਂ  ਦੀ  ਅੰਧਾ ਧੁੰਦ  ਵਰਤੋ  ਨੂੰ ਰੋਕਣ  ਲਈ  ਉਨਾ  ਕਿਸਾਨ ਨੂੰ  ਮਿੱਟੀ ਪਰਖ  ਅਧਾਰ  ਅਤੇ  ਮਾਹਿਰਾਂ   ਦੀਆਂ ਸ਼ਿਫਾਰਸ਼ਾਂ  ਅਨੁਸਾਰ  ਹੀ ਖਾਦਾਂ  ਦੀ ਵਰਤੋ ਕਰਨ ਲਈ  ਕਿਹਾ  ਬੇਲੋੜੀਆਂ  ਕੀੜੇਮਾਰ  ਦਵਾਈਆਂ ਦੀ  ਵਰਤੋ  ਨੂੰ  ਰੋਕਣ  ਲਈ  ਲੋੜ  ਅਨੁਸਾਰ  ਜ਼ਹਿਰਾਂ  ਦੀ ਵਰਤੋ  ਕਰਨ  ਲੋੜ ਪੈਣ  ਤੇ ਖੇਤੀਬਾੜੀ ਵਿਭਾਗ ਯੂਨੀਵਰਸਿਟੀ  ਦੇ ਮਾਹਿਰਾਂ  ਨਾਲ  ਸਲਾਹ  ਮਸ਼ਵਰਾ ਕਰਨ ਉਪਰੰਤ  ਹੀ  ਸਪਰੇਅ ਕੀਤੀ  ਜਾਵੇ । ਉਨਾ ਕਿਹਾ ਕਿ  ਅੱਜ ਦੇ  ਸਮੇ ਖੇਤੀ ਸਰੋਤਾਂ  ਦੀ ਸੁਚੱਜੀ ਵਰਤੋ  ਅਤੇ ਵਾਤਾਵਰਨ  ਨੂੰ  ਦੂਸ਼ਿਤ  ਹੋਣ  ਤੋ ਰੋਕਣਾ  ਸਮੇ ਦੀ  ਮੁੱਖ ਲੋੜ ਹੈ ।

ਇਸ  ਕਿਸਾਨ ਮੇਲੇ ਵਿਚ  ਖੇਤੀਬਾੜੀ  ਅਫਸਰ  ਕੁਲਵੰਤ ਸਿੰਘ ਮਸਤਿੰਦਰ ਸਿੰਘ ਤੇਜਿੰਦਰ ਸਿੰਘ ਹਰਸ਼ਰਨਜੀਤ ਸਿੰਘ ਮਨਿੰਦਰ ਸਿੰਘ ਬਲਵਿੰਦਰ  ਸਿੰਘ ਛੀਨਾ ਸੁਖਚੈਨ ਸਿੰਘ ਅਮਰਜੀਤ ਸਿੰਘ  ਸਹਾਇਕ  ਗੰਨਾ  ਵਿਕਾਸ ਅਫਸਰ ਸੁਖਚੈਨ ਸਿੰਘ  ਪੀ ਡੀ  ਆਤਮਾ ਖੇਤੀਬਾੜੀ  ਵਿਕਾਸ  ਅਫਸਰ  ਪਰਮਜੀਤ ਸਿੰਘ  ਅੋਲਖ ਗਰਜੋਤ ਸਿੰਘ  ਗਿੱਲ ਗੁਰਪ੍ਰੀਤ ਸਿੰਘ  ਅੋਲਖਗੁਵਿੰਦਰ ਸਿੰਘ  ਸੰਧੂ ਸੁਖਬੀਰ ਸਿੰਘ ਸੰਧੂ ਗਗਨਦੀਪ  ਕੌਰ ਮਨਦੀਪ ਸਿੰਘ ਬੁੱਟਰ ਖੇਤੀ ਵਿਸਥਾਰ ਅਫਸਰ  ਪ੍ਰਭਦੀਪ  ਸਿੰਘ  ਗਿੱਲ ਸਿਮਰਨਜੀਤ ਸਿੰਘ ਜਸਦੀਪ ਸਿੰਘ ਪ੍ਰਭਜੋਤ ਸਿੰਘ ਜਸਪਾਲ ਸਿੰਘ ਹਰਨੇਕ ਸਿੰਘ ,ਜਗਦੀਪ  ਕੌਰ  ਡੀ ਪੀ  ਡੀ ਆਤਮਾ ਅਤੇ ਸਮੂਹ ਸਟਾਫ  ਖੇਤੀਬਾੜੀ Ç ਵਭਾਗ ਅਤੇ  ਇਲਾਕੇ  ਦੇ ਵੱਡੀ  ਗਿਣਤੀ ਵਿਚ  ਕਿਸਾਨ  ਹਾਜ਼ਰ ਸਨ ।  ਇਸ ਮੌਕੇ ਤੇ  ਪਰਾਲੀ ਨੂੰ ਅੱਗ  ਨਾ ਲਗਾਉਣ  ਵਾਲੇ  ਅਤੇ ਸਹਾਇਕ  ਧੰਦੇ ਅਪਨਾਉਣ  ਵਾਲੇ  ਉਦੱਮੀ  ਕਿਸਾਨਾ ਨੂੰ  ਮੁੱਖ  ਮਹਿਮਾਨ  ਵਲੋ ਸਨਮਾਨਿਤ  ਕੀਤਾ ਗਿਆ ।

ਕੈਪਸ਼ਨ : ਸ: ਦਿਲਰਾਜ ਸਿੰਘ ਸਰਕਾਰੀਆ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਕੈਂਪ ਦੌਰਾਨ ਸਟੇਜ ਤੇ ਬੈਠੇ ਦਿਖਾਈ ਦੇ ਰਹੇ ਹਨ।

Spread the love