ਐਸ.ਏ.ਐਸ ਨਗਰ 31 ਮਾਰਚ 2022
ਜਿਲ੍ਹਾ ਪ੍ਰਸ਼ਾਸਨ ਵੱਲੋ ਕਿਸਾਨਾਂ ਨੂੰ ਮੰਡੀਆਂ ਵਿੱਚ ਆਉਂਣ ਵਾਲੀਆਂ ਮੁਸ਼ਕਿਲਾਂ ਤੇ ਸ਼ਿਕਾਇਤਾਂ ਨੂੰ ਸਮੇਂ ਸਿਰ ਹੱਲ ਕਰਨ ਲਈ ਜ਼ਿਲ੍ਹਾ ਪੱਧਰੀ ਸ਼ਿਕਾਇਤ ਨਿਵਾਰਨ ਕਮੇਟੀ ਦਾ ਗਠਨ ਕੀਤਾ ਗਿਆ ਹੈ । ਜਾਣਕਾਰੀ ਦਿੰਦੇ ਹੋਏ ਜਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਇਹ ਕਮੇਟੀ ਮੰਡੀਆਂ ਵਿੱਚ ਕਿਸਾਨਾਂ ਦੀਆਂ ਸ਼ਿਕਾਇਤਾ ਨੂੰ ਤੁਰੰਤ ਕਾਰਵਾਈ ਕਰਦੇ ਹੋਏ ਪਹਿਲ ਦੇ ਅਧਾਰ ਤੇ ਹੱਲ ਕਰੇਗੀ ।
ਹੋਰ ਪੜ੍ਹੋ :-ਸਿੱਖਿਆ ਵਿਭਾਗ ਪੰਜਾਬ ਦੀ ਨਿਵੇਕਲੀ ਪਹਿਲ
ਉਨ੍ਹਾ ਦੱਸਿਆ ਕਿ ਜ਼ਿਲ੍ਹਾ ਪੱਧਰੀ ਸ਼ਿਕਾਇਤ ਨਿਵਾਰਨ ਕਮੇਟੀ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਚੇਅਰਪਰਸਨ ਹੋਣਗੇ ਜਦਕਿ ਕਪਤਾਨ ਪੁਲਿਸ (ਸਥਾਨਕ) ਮੈਂਬਰ,ਜਿਲ੍ਹਾ ਫੂਡ ਸਪਲਾਈ ਕੰਟਰੋਲਰ,ਮੈਂਬਰ ਸਕੱਤਰ, ਜ਼ਿਲ੍ਹਾ ਮੰਡੀ ਅਫਸਰ ਮੈਂਬਰ ,ਕਿਸਾਨ ਯੂਨੀਅਨ ਸ਼੍ਰੀ ਸਮਸ਼ੇਰ ਸਿੰਘ ਮੈਂਬਰ ਅਤੇ ਆੜਤੀਆ ਐਸੋਸੀਏਸ਼ਨ ਸ੍ਰੀ ਪੁਨੀਤ ਜੈਨ ਵੀ ਕਮੇਟੀ ਦੇ ਮੈਂਬਰ ਵਜੋ ਕੰਮ ਕਰਨਗੇ ।
ਉਨ੍ਹਾਂ ਦੱਸਿਆ ਇਸ ਕਮੇਟੀ ਪਾਸ ਜਦੋਂ ਵੀ ਕੋਈ ਕਿਸਾਨ ਵੱਲੋ ਆਪਣੀ ਜ਼ਿਣਸ ਮੰਡੀਆ ਵਿੱਚ ਵੇਚਣ ਸਮੇਂ ਸ਼ਿਕਾਇਤ ਦਿੱਤੀ ਜਾਵੇਗੀ ਤਾਂ ਇਹ ਕਮੇਟੀ ਉਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਹੱਲ ਕਰੇਗੀ ।