ਬਲਾਕ ਪੱਧਰ ਅਤੇ ਜਿਲ੍ਹਾ ਪੱਧਰ ਟੂਰਨਾਂਮੈਟਾ ਦੀਆਂ ਤਿਆਰੀਆਂ ਦੀ ਹੋਈ ਸੁਰੂਆਤ-ਜ਼ਿਲਾ੍ਹ ਖੇਡ ਅਫਸਰ

Jasmeet Kaur
ਬਲਾਕ ਪੱਧਰ ਅਤੇ ਜਿਲ੍ਹਾ ਪੱਧਰ ਟੂਰਨਾਂਮੈਟਾ ਦੀਆਂ ਤਿਆਰੀਆਂ ਦੀ ਹੋਈ ਸੁਰੂਆਤ-ਜ਼ਿਲਾ੍ਹ ਖੇਡ ਅਫਸਰ

ਅੰਮ੍ਰਿਤਸਰ 17 ਅਗਸਤ

ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਵੱਲੋਂ ਪੰਜਾਬ ਰਾਜ ਦੇ ਨੌਜਵਾਨਾਂ ਯੁਵਕ/ਯੁਵਤੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਉਤਸ਼ਾਹਿਤ ਕਰਨ ਲਈ ਵਿਭਾਗ ਵੱਲੋਂ ਇੱਕ ਨਿਵੇਕਲਾ ਕਦਮ ਪੰਜਾਬ ਖੇਡ ਮੇਲਾ (ਲੜਕੇ-ਲੜਕੀਆਂ, ਪੁਰਸ਼ ਅਤੇ ਇਸਤਰੀਆ) ਈਵੈਂਟ ਸੁਰੂ ਕਰਨ ਦੀ ਤਜਵੀਜ ਹੈ। ਇਸ ਖੇਡ ਮੇਲੇ ਵਿੱਚ ਵੱਖ ਵੱਖ ਪੱਧਰਾ ਦੇ ਮੁਕਾਬਲੇ ਕਰਵਾਏ ਜਾਣਗੇ। ਮੁਕਾਬਲਿਆਂ ਦੀ ਸੁਰੂਆਤ ਬਲਾਕ ਪੱਧਰ ਤੇ ਕੀਤੀ ਜਾਵੇਗੀ । ਜਿਸ ਵਿੱਚ ਜੇਤੂ ਟੀਮਾਂ ਅੱਗੇ ਜਿਲ੍ਹਾ ਪੱਧਰ ਅਤੇ ਜਿਲ੍ਹਾ ਪੱਧਰ ਤੇ ਜੇਤੂ ਟੀਮਾਂ ਅੱਗੇ ਰਾਜ ਪੱਧਰ ਦੇ ਮੁਕਾਬਲਿਆ ਵਿੱਚ ਹਿੱਸਾ ਲੈਣਗੀਆਂ।

ਹੋਰ ਪੜ੍ਹੋ – ਰੈਡ ਕਰਾਸ ਵੱਲੋਂ ਲੋੜਵੰਦ ਪਰਿਵਾਰ ਨੂੰ ਰਾਸ਼ਨ ਅਤੇ ਲੋੜੀਂਦਾ ਸਮਾਨ ਕਰਵਾਇਆ ਗਿਆ ਮੁਹੱਈਆ

ਇਸ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਸ਼੍ਰੀਮਤੀ ਜਸਮੀਤ ਕੌਰ ਜਿਲ੍ਹਾ ਸਪੋਰਟਸ ਅਫਸਰ ਅੰਮ੍ਰਿਤਸਰ ਨੇ ਦੱਸਿਆ ਕਿ ਬਲਾਕ ਪੱਧਰ ਤੇ  6 ਗੇਮਾਂ (ਰੱਸਾ ਕੱਸੀ, ਐਥਲੈਟਿਕਸ, ਫੁੱਟਬਾਲ, ਕਬੱਡੀ, ਖੋ-ਖੋ, ਵਾਲੀਬਾਲ) ਵੱਖ ਵੱਖ ਉਮਰ ਵਰਗ ਜਿਵੇ ਅੰਡਰ-14 (ਲੜਕੇ-ਲੜਕੀਆਂ) ਮਿਤੀ: 1 ਅਗਸਤ 2022 ਨੂੰ, ਅੰਡਰ-17 (ਲੜਕੇ-ਲੜਕੀਆਂ) ਮਿਤੀ: 02 ਅਗਸਤ 2022 ਨੂੰ,  ਅੰਡਰ:21 (ਲੜਕੇ-ਲੜਕੀਆਂ) ਮਿਤੀ: 3 ਅਗਸਤ 2022 ਨੂੰ, ਅਤੇ  ਅੰ-21 ਤੋ 40 ਸਾਲ (ਲੜਕੇ-ਲੜਕੀਆਂ) ਮਿਤੀ: 4 ਅਗਸਤ 2022 ਨੂੰ  ਹੇਠ ਲਿਖੇ ਸਥਾਨਾਂ ਤੇ ਕਰਵਾਈਆ ਜਾਣਗੀਆਂ।

ਉਨ੍ਹਾਂ ਨੇ ਦੱਸਿਆ ਕਿ ਖੋਹ ਖੋਹ,ਕਬੱਡੀ,ਵਾਲੀਬਾਲ, ਟੱਗ ਆਫ ਵਾਰ,ਐਥਲੈਟਿਕਸ, ਫੁੱਟਬਾਲ ਸਰਕਾਰੀ ਸੀ:ਸੈ:ਸਕੂਲ ਖਲਚੀਆਂ ਬਲਾਕ ਰਈਆ 2 ਅੰਮ੍ਰਿਤਸਰ, ਸਰਕਾਰੀ ਸੀ:ਸੈ:ਸਕੂਲ ਅਟਾਰੀ, ਸਰਕਾਰੀ ਸੀਨੀ:ਸੈਕੰ:ਸਕੂਲ ਬੰਡਾਲਾ, ਖੇਡ ਸਟੇਡੀਅਮ ਲੋਪੋਕੇ, ਖੋਹ ਖੋਹ,ਕਬੱਡੀ,ਵਾਲੀਬਾਲ,ਟੱਗ ਆਫ ਵਾਰ,ਐਥਲੈਟਿਕਸ ਖੇਡ ਸਟੇਡੀਅਮ ਹਰਸਾ ਛੀਨਾਂ, ਫੁਟਬਾਲ-ਦਵਿੰਦਰਾ ਇੰਟਰਨੈਸ਼ਨਲ ਸਕੂਲ ਹਰਸ਼ਾ ਛੀਨਾ, ਖੋਹ ਖੋਹ,ਕਬੱਡੀ,ਵਾਲੀਬਾਲ,ਟੱਗ ਆਫ ਵਾਰ,ਐਥਲੈਟਿਕਸ -ਸਰਕਾਰੀ ਕਾਲਜ ਅਜਨਾਲਾ, ਫੁਟਬਾਲ -ਸ:ਸਕੂਲ ਕਿਆਮਪੁਰ, ਅਜਨਾਲਾ, ਖੋਹ ਖੋਹ,ਕਬੱਡੀ,ਵਾਲੀਬਾਲ, ਟੱਗ ਆਫ ਵਾਰ,,ਐਥਲੈਟਿਕਸ, ਫੁੱਟਬਾਲ-ਸਰਕਾਰੀ ਹਾਈ ਸਕੂਲ ਮਾਹਲ, ਸਰਕਾਰੀ ਸੀਨੀ:ਸੈਕੰ:ਸਕੂਲ ਤਰਸਿੱਕਾ, ਖੋਹ ਖੋਹ,ਕਬੱਡੀ,ਫੁਟਬਾਲ ,ਟੱਗ ਆਫ ਵਾਰ,,ਐਥਲੈਟਿਕਸ-ਸ੍ਰੀ ਦਸਮੇਸ਼ ਪਬਲਿਕ ਸੀ:ਸੈ:ਸਕੂਲ ਕੋਟਲਾ ਸੁਲਤਾਨ ਸਿੰਘ, ਮਜੀਠਾ ਅਤੇ ਵਾਲੀਬਾਲ-ਤਲਵੰਡੀ (ਖੁਮਣ) ਹੋਣਗੇ।

ਉਨ੍ਹਾਂ ਨੇ ਦੱਸਿਆ ਕਿ ਜਿਲ੍ਹਾ ਪੱਧਰ ਤੇ ਅੰਡਰ-14,17, 21, ਅਤੇ 21 ਤੋ 40 ਉਮਰ ਵਰਗ ਵਿੱਚ  ਕੁੱਲ 22 ਗੇਮਾ (ਐਥਲੈਟਿਕਸ, ਫੁੱਟਬਾਲ, ਕਬੱਡੀ, ਖੋ-ਖੋ, ਵਾਲੀਬਾਲ, ਹੈਂਡਬਾਲ, ਸਾਫਟਬਾਲ, ਜੂਡੋ, ਰੋਲਰ ਸਕੇਟਿੰਗ, ਗੱਤਕਾ, ਕਿੱਕ ਬਾਕਸਿੰਗ, ਨੈਟਬਾਲ, ਬੈਡਮਿੰਟਨ, ਬਾਸਕਿਟਬਾਲ, ਪਾਵਰ ਲਿਫਟਿੰਗ, ਹਾਕੀ, ਕੁਸ਼ਤੀ, ਤੈਰਾਕੀ, ਬਾਕਸਿੰਗ, ਟੇਬਲ ਟੈਨਿਸ, ਵੇੈਟ ਲਿਫਟਿੰਗ, ਲਾਅਨ ਟੈਨਿਸ) ਵੱਖ-ਵੱਖ ਵੈਨਿਯੂ ਉਪਰ ਕਰਵਾਈਆ ਜਾਣਗੀਆਂ। ਇਸ ਤੋਂ ਇਲਾਵਾ  ਜਿਲ੍ਹਾ ਪੱਧਰ ਅਤੇ ਬਲਾਕ ਪੱਧਰ ਖੇਡਾਂ ਵਿੱਚ ਭਾਗ ਲੈਣ ਲਈ ਖਿਡਾਰੀ ਆਪਣੀ ਆਨ-ਲਾਈਨ ਰਜਿਸਟ੍ਰੇਸ਼ਨ www.punjabkhedmela 2022.in ਸਾਈਟ ਤੇ ਮਿਤੀ:11-08-2022 ਤੋਂ 25-08-2022 ਕਰ ਸਕਦੇ ਹਨ।  ਖਿਡਾਰੀ ਆਫਲਾਈਨ ਅਤੇ ਆਨ-ਲਾਈਨ ਰਜਿਸਟ੍ਰੇਸ਼ਨ ਲਈ ਜਿਲ੍ਹਾ ਸਪੋਰਟਸ ਅਫਸਰ, ਅੰਮ੍ਰਿਤਸਰ ਦੇ ਦਫਤਰ ਨਾਲ ਸਪਰੰਕ ਕਰ ਸਕਦੇ ਹਨ।

ਇਸ ਜਿਲ੍ਹਾ ਪੱਧਰੀ ਖੇਡਾਂ ਅੰਡਰ-14,17, 21 ਅਤੇ 21-40 ਸਾਲ, 41-50 ਸਾਲ ਅਤੇ 50 ਸਾਲ ਤੋ ਵੱਧ ਉਮਰ ਵਰਗ ਵਿੱਚ ਵਿਅਕਤੀਗਤ ਅਤੇ ਟੀਮ ਗੇਮ ਵਿੱਚ ਪਹਿਲਾ, ਦੂਜਾ, ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਸਰਟੀਫਿਕੇਟ  ਦੇ ਕੇ ਸਪੋਰਟਸ ਵਿਭਾਗ ਵੱਲੋ ਸਨਮਾਨਿਤ ਕੀਤਾ ਜਾਵੇਗਾ । ਜਿਲ੍ਹਾ ਪੱਧਰ ਖੇਡਾਂ ਵਿੱਚ ਜੇਤੂ ਖਿਡਾਰੀ ਅੱਗੇ ਰਾਜ ਪੱਧਰੀ ਖੇਡਾਂ ਵਿੱਚ ਭਾਗ ਲੈ ਸਕਦੇ ਹਨ।   ਰਾਜ ਪੱਧਰੀ ਖੇਡਾਂ ਵਿੱਚ ਅੰਡਰ-14,17,21, ਅਤੇ 21-40 ਸਾਲ  ਉਮਰ ਵਰਗ ਵਿੱਚ ਪਹਿਲਾ ਦੂਜਾ, ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀ/ਟੀਮ ਨੂੰ  ਕਰਮਵਾਰ 10000 ਰੁਪਏ  ਸਰਟੀਫਿਕੇਟ ,7000 ਰੁਪਏ ਸਰਟੀਫਿਕੇਟ ਅਤੇ 5000 ਰੁਪਏ ਸਰਟੀਫਿਕੇਟ ਪੰਜਾਬ ਸਪੋਰਟਸ ਵਿਭਾਗ ਵੱਲੋਂ ਇਨਾਮ ਦੇ ਰੂਪ ਵਿੱਚ ਦਿੱਤਾ ਜਾਵੇਗਾ।

ਉਨ੍ਹਾਂ ਅੱਗੇ ਦੱਸਿਆ ਕਿ   ਰਾਜ ਪੱਧਰੀ ਖੇਡਾਂ 41-50 ਸਾਲ ਅਤੇ 50 ਸਾਲ ਤੋ ਵੱਧ ਉਮਰ ਵਰਗ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ/ਖਿਡਾਰੀ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਿਲ੍ਹਾ ਪੱਧਰੀ ਟੂਰਨਾਂਮੈਟਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਇਆ ਜਾਵੇਗਾ।  ਇਹਨਾਂ ਖੇਡਾਂ ਵਿੱਚ ਇੱਕ ਖਿਡਾਰੀ ਇੱਕ ਹੀ ਏਜ ਗਰੁੱਪ ਵਿੱਚ ਖੇਡੇਗਾ ਅਤੇ ਵਿਅਕਤੀਗਤ ਖੇਡਾਂ ਵਿੱਚ ਵੱਧ ਤੋ ਵੱਧ ਦੋ ਈਵੈਂਟਾਂ ਵਿੱਚ ਭਾਗ ਲੈ ਸਕੇਗਾ। ਇਸ ਤੋ ਇਲਵਾ ਇਹਨਾਂ ਖੇਡਾਂ ਵਿੱਚ ਉਹੀ ਖਿਡਾਰੀ ਭਾਗ ਲੈ ਸਕਦੇ ਹਨ, ਜੋ ਪੰਜਾਬ ਰਾਜ ਦੇ ਵਸਨੀਕ ਹਨ ਅਤੇ ਹਰ ਖਿਡਾਰੀ ਆਪਣਾ ਆਧਾਰ ਕਾਰਡ ਖੇਡਾਂ ਵਿੱਚ ਭਾਗ ਲੈਣ ਸਮੇ ਨਾਲ ਲੈ ਕੇ ਆਉਣਗੇ ਅਤੇ ਇਹਨਾਂ ਖੇਡਾਂ ਵਿੱਚ Non Studying ਖਿਡਾਰੀ ਵੀ ਭਾਗ ਲੈ ਸਕਦੇ ਹਨ।

ਇਸ ਤੋ ਅਗਲੇਰੀ ਜਾਣਕਾਰੀ ਦਿੰਦਿਆ ਹੋਇਆ, ਜਿਲ੍ਹਾ ਖੇਡ ਅਫਸਰ ਸ੍ਰੀਮਤੀ ਜਸਮੀਤ ਕੌਰ ਵੱਲੋ ਦਸਿੱਆ ਗਿਆ ਕਿ ਇਸ ਖੇਡ ਮੇਲੇ Physically handicapped, 4eaf & 4umb & Specially abled Sports persons ਖਿਡਾਰੀ ਅਤੇ ਖਿਡਾਰਨਾਂ ਜਿਲ੍ਹਾ ਪੱਧਰ  ਤੇ ਕਰਵਾਈਆ ਜਾਣ ਵਾਲੀਆਂ ਖੇਡਾਂ : ਐਥਲੈਟਿਕਸ, ਬੈਡਮਿੰਟਨ, ਸਿੰਟਿੰਗ ਵਾਲੀਬਾਲ ਅਤੇ ਟੇਬਲ ਟੈਨਿਸ ਗੇਮਜ ਵਿੱਚ ਭਾਗ ਲੈ ਸਕਦੇ ਹਨ ਅਤੇ ਰਾਜ ਪੱਧਰੀ ਤੇ ਕਰਵਾਈਆ ਜਾਣ ਵਾਲੀਆਂ ਖੇਡਾਂ : ਆਰਚਰੀ, ਸੂਟਿੰਗ ਪੈਰਾਸਪੋਟ ਅਤੇ ਵੀਲਚੇਅਰ, ਬਾਸਕਿਟਬਾਲ ਗੇਮਾਂ ਤੇ ਨਾਲ ਨਾਲ ਜਿਲ੍ਹਾ ਪੱਧਰ ਤੇ ਕਰਵਾਈਆ ਜਾਣ ਵਾਲੀਆਂ ਖੇਡਾਂ ਵਿੱਚ ਭਾਗ ਲੈ ਸਕਦੇ ਹਨ। ਬਲਾਕ ਪੱਧਰ ਤੇ ਅੰ-14 ਉਮਰ ਵਰਗ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਉਮਰ 1-01-2009 ਤੋ ਬਾਅਦ, ਅੰ-17 ਉਮਰ ਵਰਗ ਵਿੱਚ ਖਿਡਾਰੀ ਦੀ ਉਮਰ 1-01-2006 ਤੋ ਬਾਅਦ ਅਤੇ ਅੰ-21 ਉਮਰ ਵਰਗ ਵਿੱਚ ਖਿਡਾਰੀ ਦੀ ਉਮਰ 1-01-2002 ਤੋ ਬਾਅਦ ਦੀ ਹੋਣੀ ਚਾਹੀਦੀ ਹੈ।ਜ਼ਿਲਾ੍ਹ ਖੇਡ ਅਫਸਰ ਨੇ ਦੱਸਿਆ ਕਿ  ਬਲਾਕ ਪੱਧਰੀ ਖੇਡਾਂ ਅਤੇ ਜਿਲ੍ਹਾ ਪੱਧਰੀ ਖੇਡਾਂ ਵਿੱਚ ਖਿਡਾਰੀਆਂ/ਆਫੀਸ਼ੀਅਲਜ ਨੂੰ ਬੱਸ ਕਿਰਾਇਆ ਨਹੀ ਦਿੱਤਾ ਜਾਵੇਗਾ।

Spread the love