ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਵੱਲੋਂ ਵੱਖ-ਵੱਖ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨਾਲ ਵਿਕਾਸ ਕਾਰਜਾਂ ਸਬੰਧੀ ਕੀਤੀ ਮੀਟਿੰਗ

ਜਿਲ੍ਹਾ ਯੋਜਨਾ ਕਮੇਟੀ
ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਵੱਲੋਂ ਵੱਖ-ਵੱਖ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨਾਲ ਵਿਕਾਸ ਕਾਰਜਾਂ ਸਬੰਧੀ ਕੀਤੀ ਮੀਟਿੰਗ
ਐਸ ਏ ਐਸ ਨਗਰ 23 ਨਵੰਬਰ 2021
ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ੍ਰੀ ਵਿਜੈ ਸਰਮਾਂ ਟਿੰਕੂ ਨੇ ਅੱਜ ਆਪਣੇ ਦਫਤਰ ਵਿੱਚ ਹਫਤਾਵਾਰੀ ਰੱਖੀ ਮੀਟਿੰਗ ਵਿੱਚ ਪਿੰਡਾ ਦੇ ਵਿਕਾਸ ਕਾਰਜਾਂ ਸਬੰਧੀ ਆਈਆ ਵੱਖ-ਵੱਖ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨਾਲ ਗੱਲਬਾਤ ਕੀਤੀ ਅਤੇ ਪੰਚਾਇਤਾਂ ਦੇ ਮੁੱਖੀਆਂ ਵੱਲੋਂ ਆਪੋ-ਅਪਣੇ ਪਿੰਡਾਂ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਤੇ ਅੱਜ ਦੀ ਮੀਟਿੰਗ ਵਿੱਚ ਗ੍ਰਾਂਮ ਪੰਚਾਇਤ ਪਿੰਡ ਨੰਗਲੀਆਂ ਆਪਣੀਆਂ ਮੰਗਾਂ ਸਬੰਧੀ  ਪਿੰਡ ਦੀ ਫਿਰਮੀ ਵਾਲੀ ਸੜਕ ਅਤੇ ਟੋਬੇ ਦੀ ਚਾਰਦਿਵਾਰੀ ਅਤੇ ਪੱਕਾ ਕਰਨ, ਗਲੀਆਂ-ਨਾਲੀਆਂ, ਇਸੇ ਤਰ੍ਹਾਂ ਪਿੰਡ ਖੁੱਡਾ ਲਹੋਰਾ ਵੱਲੋਂ ਦੇ ਵਿਅਕਤੀਆਂ ਵੱਲੋਂ ਛਪਾਈ ਤੇ ਸਟੇਸ਼ਨਰੀ,ਪੰਜਾਬ ਚੰਡੀਗੜ੍ਹ ਵੱਲੋਂ ਅਪੰਗ ਵਿਅਕਤੀਆਂ ਵਿੱਚੋਂ ਗੂੰਗੇ ਬੋਲੇ ਲਈ ਰਾਖਵੇਂ ਕਰਨ ਲਈ ਚੈਅਰਮੈਨ ਨੂੰ ਮੰਗ ਪੱਤਰ ਸੋਪਿਆਂ ਉਪਰੋਕਤ ਸਮੱਸਿਆਂਵਾ ਸਬੰਧੀ ਚੇਅਰਮੈਨ ਸ੍ਰੀ ਟਿੰਕੂ ਨੇ ਉਪਰੋਕਤ ਮੰਗਾਂ ਅਤੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਅਤੇ ਵਿਕਾਸ ਕਾਰਜਾਂ ਲਈ ਫੰਡਜ਼ ਮੁਹੱਈਆਂ ਕਰਵਾਉਣ ਦਾ ਭਰੋਸਾਂ ਦਿਵਾਇਆਂ,ਇਸੇ ਤਰ੍ਹਾਂ ਮਨੌਜ਼ ਸਰਮਾਂ ਨੇ ਆਪਣੇ ਹੋਈ ਧੋਖਾਂ ਧੜੀ ਬਾਰੇ ਇਨਸ਼ਾਫ ਦਵਾਉਣ ਲਈ ਗੋਹਾਰ ਲਗਈ,ਇਸ ਤੋਂ ਇਲਾਵਾ ਅੱਜ ਦੀ ਮੀਟਿੰਗ ਵਿੱਚ ਆਏ ਹੋਏ ਪੰਚਾਂ-ਸਰਪੰਚਾਂ ਅਤੇ ਹੋਰਨਾ ਮੋਹਤਵਰਾਂ ਨੇ ਕਿਹਾ ਕਿ ਸਾਡੇ ਪਿੰਡ ਵਿਕਾਸ ਪੱਖੋ ਅਧੂਰੇ ਪਏ ਹਨ ਜਿਨ੍ਹਾਂ ਲਈ ਵੱਡੇ ਪੱਧਰ ਤੇ ਫੰਡਜ਼ ਮੋਹੱਇਆ ਕਰਵਾ ਕੇ ਪਹਿਲ ਦੇ ਅਧਾਰ ਤੇ ਵਿਕਾਸ ਕਾਰਜ ਕਰਵਾਏ ਜਾਣ ਤਾਂ ਜ਼ੋ ਸਾਡੇ ਪਿੰਡਾਂ ਦਾ ਵਿਕਾਸ ਹੋ ਸਕੇ।

ਹੋਰ ਪੜ੍ਹੋ :-ਉਪ ਮੁੱਖ ਮੰਤਰੀ ਨੇ ਬਟਾਲੀਅਨਾਂ/ਪੁਲਿਸ ਥਾਣਿਆਂ ‘ਚੋਂ ਅਣ-ਅਧਿਕਾਰਤ ਗੰਨਮੈਨ ਲਗਾਉਣ ਦਾ ਲਿਆ ਨੋਟਿਸ
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ ਨੰਗਲੀਆਂ ਸੀਨੀਅਰ ਕਾਂਗਰਸੀ ਆਗੂ,ਸ੍ਰੀ ਪ੍ਰੇਮ ਕੁਮਾਰ, ਉਪ ਅਰਥ ਅਤੇ ਅੰਕੜਾ ਸਲਾਹਕਾਰ,ਸਿ਼ਵ ਕੁਮਾਰ ਖੁੱਡਾ ਲਹੌਰਾਂ,ਪਰਮਜੀਤ ਕੌਰ ਸਰਪੰਚ,ਮਨਜੀਤ ਸਿੰਘ ਨਵਾਂ ਗਾਓ,ਗੁਰਮੀਤ ਸਿੰਘ ਕੀਰਤਪੁਰ,ਪਰਮਜੀਤ ਪੰਡਤ ਬਲੌਗੀ,ਸੁਦੇਸ਼ ਸਰਮਾਂ,ਸਰਬਜੀਤ ਕੌਰ ਪੰਚ ਨੰਗਲੀਆਂ,ਹਰਭਜਨ ਸਿੰਘ ਸਿੱਧੂ ਸਾਂਹਪੁਰ ਘਟੌਰ, ਸੁਖਵਿੰਦਰ ਚੋਹਲਟਾ ਖੁਰਦ, ਬੇਅੰਤ ਸਿੰਘ ਇੰਨਵੈਸਟੀਗੇਟਰ,ਰਾਹੁਲ ਕੁਮਾਰ ਅਤੇ ਕੁਲਦੀਪ ਸਿੰਘ ਓਇੰਦ ਪੀ.ਏ ਟੂ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਐਸ.ਏ.ਐਸ ਨਗਰ ਆਦਿ ਹਾਜ਼ਰ ਸਨ ।
Spread the love