ਜ਼ਿਲ੍ਹਾ ਰੈਡ ਕਰਾਸ ਐਸ.ਏ.ਐਸ ਨਗਰ ਵੱਲੋ ਦਿੱਤੀ ਗਈ ਫਸਟ ਏਡ ਟ੍ਰੇਨਿੰਗ

First Aid Training
ਜ਼ਿਲ੍ਹਾ ਰੈਡ ਕਰਾਸ ਐਸ.ਏ.ਐਸ ਨਗਰ ਵੱਲੋ ਦਿੱਤੀ ਗਈ ਫਸਟ ਏਡ ਟ੍ਰੇਨਿੰਗ
ਐਸ.ਏ.ਐਸ ਨਗਰ 30 ਮਾਰਚ 2022
ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ,ਆਈ.ਏ.ਐਸ ਅਤੇ ਕੋਮਲ ਮਿੱਤਲ ਵਧੀਕ ਡਿਪਟੀ ਕਮਿਸ਼ਨਰ (ਜ)  ਦੀ ਅਗਵਾਈ ਹੇਠ ਜਿਲ੍ਹਾਂ ਰੈਡ ਕਰਾਸ ਵੱਲੋਂ ਜਿਲ੍ਹਾਂ ਪ੍ਰਬੰਧਕੀ ਕੰਪਲੈਕਸ ਅਤੇ ਸਕੂਲਾਂ, ਕਾਲਜਾਂ ਵਿੱਚ ਫਸਟ ਏਡ ਟ੍ਰੇਨਿੰਗ ਲਗਾਤਾਰ  ਦਿੱਤੀ ਜਾ ਰਹੀਂ ਹੈ। ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਫੈਕਟਰੀਆਂ ਵਿੱਚ ਅਚਾਨਕ ਕਈ ਵਾਰ ਹਾਦਸੇ ਵਾਪਰ ਜਾਦੇ ਹਨ । ਉਨ੍ਹਾਂ ਕਿਹਾ ਫਸਟ ਏਡ ਦੀ ਟੇਨਿੰਗ ਨਾ ਹੋਣ ਕਾਰਨ ਹਾਦਸਾ ਗ੍ਰਸਤ ਹੋਏ ਵਰਕਰਾਂ ਨੂੰ ਸਹੀ ਅਤੇ ਸਮੇਂ ਤੇ ਫਸਟ ਏਡ ਨਾ ਮਿਲਣ ਕਾਰਨ ਉਹਨਾਂ ਦੀ ਹਾਲਤ ਖਰਾਬ ਹੋ ਜਾਦੀ ਹੈ ਅਤੇ ਕਈ ਵਾਰ ਮੌਤ ਵੀ ਹੋ ਜਾਦੀ ਹੈ।

ਹੋਰ ਪੜ੍ਹੋ :-ਵਿਦਿਆਰਥੀਆਂ ਕੋਲੋਂ ਸਰਟੀਫਿਕੇਟ ਲਈ ਫੀਸ ਨਾ ਲਈ ਜਾਵੇ … ਸਮੀਰੋਵਾਲ  

 ਉਨ੍ਹਾਂ ਦੱਸਿਆ 25 ਮਾਰਚ ਤੋਂ 29 ਮਾਰਚ ਤੱਕ ਮੈਸਰਜ਼ ਆਟੋਪ ਫਾਸਟਨਰਜ਼ ਪ੍ਰਾਈਵੇਟ ਲਿਮਿਟੇਡ ਵਿਖੇ 15 ਵਰਕਰਾਂ ਨੂੰ ਫਸਟ ਏਡ ਟ੍ਰੇਨਿੰਗ ਦਿਤੀ ਗਈ। ਉਨ੍ਹਾਂ ਦੱਸਿਆ ਰੈਡ ਕਰਾਸ ਦਾ ਮੁੱਖ ਮੰਤਵ ਮਨੱਖਤਾ ਦੀ ਭਲਾਈ ਅਤੇ ਕੁਦਰਤੀ ਆਫਤਾਂ ਸਮੇ ਲੋੜਵੰਦਾ ਦੀ ਹਰ ਪ੍ਰਕਾਰ ਦੀ ਸਹਾਇਤਾ ਕਰਨਾ ਹੈ । ਸਮੁੱਚੇ ਪੰਜਾਬ ਰਾਜ ਦੀਆਂ ਰੈਡ ਕਰਾਸ ਸੰਸਥਾਵਾਂ ਵੱਲੋਂ ਇਹ ਗਤੀ-ਵਿਧੀਆ ਚਲਾਈਆ ਜਾ ਰਹੀਆ ਹਨ ਮੁਹਾਲੀ ਰਾਜ ਦਾ ਕਾਫੀ ਛੋਟਾ ਜਿਲ੍ਹਾ ਹੈ ਇਸ ਜਿਲ੍ਹੇ ਦੀ ਰੈਡ ਕਰਾਸ ਸੁਸਾਇਟੀ ਵੱਲੋਂ ਵੀ ਵੱਧ ਚੜ ਕੇ ਆਪਣਾ ਯੋਗਦਾਨ ਹਰ ਪੱਖੋ ਪਾਇਆ ਜਾ ਰਿਹਾ ਹੈ ।
Spread the love