ਜ਼ਿਲ੍ਹਾ ਰੂਪਨਗਰ ‘ਚ ਵਿਧਾਨ ਸਭਾ ਚੋਣਾਂ-2022 ਲਈ 18 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ

SONALI GIRI
ਸਾਉਣੀ ਦੀ ਫਸਲਾਂ ਦੀ ਕਾਸ਼ਤ ਸਬੰਧੀ ਕਿਸਾਨ 6 ਅਪ੍ਰੈਲ ਨੂੰ ਜਾਗਰੂਕ ਕੈਂਪ ਲਗਾਇਆ ਜਾਵੇਗਾ
ਰੂਪਨਗਰ 31 ਜਨਵਰੀ 2022
ਜ਼ਿਲ੍ਹਾ ਚੋਣ ਅਫਸਰ ਸ਼੍ਰੀਮਤੀ ਸੋਨਾਲੀ ਗਿਰਿ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਵਿੱਚ ਸੋਮਵਾਰ ਨੂੰ ਵਿਧਾਨ ਸਭਾ ਚੋਣਾਂ-2022 ਲਈ 18 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ।

ਹੋਰ ਪੜ੍ਹੋ :-ਕੈਪਟਨ ਅਮਰਿੰਦਰ ਨੇ ਪਟਿਆਲਾ ਸ਼ਹਿਰੀ ਸੀਟ ਤੋਂ ਦਾਖ਼ਲ ਕੀਤਾ ਨਾਮਜ਼ਦਗੀ ਪੱਤਰ, ਪਾਰਟੀ ਦਫਤਰ ਦਾ ਕੀਤਾ ਉਦਘਾਟਨ

ਉਨ੍ਹਾਂ ਦੱਸਿਆ ਕਿ ਅੱਜ ਵਿਧਾਨ ਸਭਾ ਹਲਕਾ 050-ਰੂਪਨਗਰ ਵਿੱਚ ਡਾ. ਦਲਜੀਤ ਸਿੰਘ ਚੀਮਾ (ਸ਼੍ਰੋਮਣੀ ਅਕਾਲੀ ਦਲ) ਵਲੋਂ 3 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ, ਸ. ਆਸਦੀਪ ਸਿੰਘ ਚੀਮਾ (ਸ਼੍ਰੋਮਣੀ ਅਕਾਲੀ ਦਲ), ਸ. ਪਰਮਜੀਤ ਸਿੰਘ (ਪੰਜਾਬ ਕਿਸਾਨ ਦਲ), ਸ. ਦਵਿੰਦਰ ਸਿੰਘ ਬਾਜਵਾ (ਆਜ਼ਾਦ ਉਮੀਦਵਾਰ), ਸ. ਹਰਜਿੰਦਰ ਸਿੰਘ ਬਾਜਵਾ (ਆਜ਼ਾਦ ਉਮੀਦਵਾਰ), ਸ਼੍ਰੀ ਦਿਨੇਸ਼ ਕੁਮਾਰ ਚੱਢਾ (ਆਮ ਆਦਮੀ ਪਾਰਟੀ), ਅਤੇ ਸ਼੍ਰੀਮਤੀ ਨਿਸ਼ਾ ਚੁੱਘ (ਆਮ ਆਦਮੀ ਪਾਰਟੀ) ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਸ਼੍ਰੀਮਤੀ ਸੋਨਾਲੀ ਗਿਰਿ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ-051(ਰਾਖਵਾਂ) ਤੋਂ ਅੱਜ  ਉਮੀਦਵਾਰਾਂ ਵਲੋਂ 4 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਸ. ਦਰਸ਼ਨ ਸਿੰਘ (ਭਾਰਤੀ ਜਨਤਾ ਪਾਰਟੀ), ਸ. ਗੁਰਿੰਦਰ ਪਾਲ ਸਿੰਘ (ਆਮ ਆਦਮੀ ਪਾਰਟੀ) ਵਲੋਂ 2 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ, ਅਤੇ ਸ. ਚਰਨਜੀਤ ਸਿੰਘ (ਆਮ ਆਦਮੀ ਪਾਰਟੀ), ਵਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ।
ਜ਼ਿਲ੍ਹਾ ਚੋਣ ਅਫਸਰ ਨੇ ਅੱਗੇ ਦੱਸਿਆ ਕਿ ਵਿਧਾਨ ਸਭਾ ਹਲਕਾ 049 ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ 31 ਜਨਵਰੀ ਨੂੰ ਪੰਜ  ਉਮੀਦਵਾਰਾ ਨੇ ਕਾਗਜ ਦਾਖਲ ਕੀਤੇ ਹਨ।
ਸ਼੍ਰੀ ਚਮਨ ਲਾਲ ਨੇ (ਆਮ ਆਦਮੀ ਪਾਰਟੀ), ਸ਼੍ਰੀ ਸੁਰਿੰਦਰ ਕੁਮਾਰ ਬੇਦੀ (ਅਜਾਦ ਉਮੀਦਵਾਰ) ,ਸ. ਸਮਸੇਰ ਸਿੰਘ (ਅਜਾਦ ਉਮੀਦਵਾਰ), ਸ. ਜੈਮਲ ਸਿੰਘ (ਅਜਾਦ ਉਮੀਦਵਾਰ), ਗੁਰਦੇਵ ਸਿੰਘ ਨੇ (ਭਾਰਤੀ ਕਮਿਊਨਿਸਟ ਪਾਰਟੀ, ਮਾਰਕਸਵਾਦੀ) ਨਾਮਜ਼ਦਗੀ ਪੱਤਰ ਦਾਖਲ ਕੀਤੇ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਵਿਧਾਨ ਸਭਾ ਹਲਕਾ 049 ਸ੍ਰੀ ਅਨੰਦਪੁਰ ਸਾਹਿਬ ਲਈ ਕੁੱਲ 11 ਉਮੀਦਵਾਰਾ ਵਲੋਂ ਨਾਮਜਦਗੀ ਪੱਤਰ ਦਾਖਲ ਕੀਤੇ ਗਏ ਹਨ। ਇਸੇ ਤਰ੍ਹਾਂ ਹੀ ਵਿਧਾਨ ਸਭਾ ਹਲਕਾ 50-ਰੂਪਨਗਰ ਵਿਖੇ 10 ਨਾਮਜ਼ਦਗੀ ਪੱਤਰ ਅਤੇ ਸ਼੍ਰੀ ਚਮਕੌਰ ਸਾਹਿਬ ਵਿਖੇ 8 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। 01 ਫਰਵਰੀ ਨੂੰ ਨਾਮਜਦਗੀ ਪੱਤਰ ਦਾਖਲ ਕਰਨ ਦਾ ਅੰਤਿਮ ਦਿਨ ਹੈ।
ਉਨ੍ਹਾਂ ਨੇ ਦੱਸਿਆ ਕਿ ਅੱਜ ਨਾਮਜਦਗੀ ਦਾਖਲ ਕਰਨ ਦੇ ਮੌਕੇ ਚੋਣ ਕਮਿਸ਼ਨ ਵਲੋ ਜਾਰੀ ਦਿਸ਼ਾ ਨਿਰਦੇਸ਼ਾ ਅਨੁਸਾਰ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਨਾਮਜਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਦੌਰਾਨ ਕੋਵਿਡ ਸਾਵਧਾਨੀਆਂ ਅਤੇ ਹਦਾਇਤਾਂ ਦੀ ਪਾਲਣਾ ਸਖਤੀ ਨਾਲ ਕੀਤੀ ਗਈ।
Spread the love