ਜ਼ਿਲ੍ਹਾ ਸੈਸ਼ਨ ਜੱਜ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਿਰੋਜ਼ਪੁਰ ਦੀ ਤਿਮਾਹੀ ਮੀਟਿੰਗ

KISOR
ਜ਼ਿਲ੍ਹਾ ਸੈਸ਼ਨ ਜੱਜ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਿਰੋਜ਼ਪੁਰ ਦੀ ਤਿਮਾਹੀ ਮੀਟਿੰਗ

ਫ਼ਿਰੋਜ਼ਪੁਰ, 28 ਸਤੰਬਰ 2021

ਵੱਖ-ਵੱਖ ਵਿਭਾਗਾਂ ਦੀਆ ਸਕੀਮਾਂ ਨੂੰ ਜਮੀਨੀ ਪੱਧਰ ਤੱਕ ਲੋਕਾਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਇੰਚਾਰਜ ਤੇ ਜ਼ਿਲ੍ਹਾ ਸੈਸ਼ਨ ਜੱਜ ਸ੍ਰੀ ਕਿਸ਼ੋਰ ਕੁਮਾਰ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਿਰੋਜ਼ਪੁਰ ਦੀ ਤਿਮਾਹੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ਼੍ਰੀ ਵਿਨੀਤ ਕੁਮਾਰ, ਐਸ ਐਸ ਪੀ ਰਾਜ ਪਾਲ ਸਿੰਘ ਸੰਧੂ, ਏਡੀਜੇ ਸਚਿਨ ਸ਼ਰਮਾ, ਸੀ.ਜੇ.ਐੱਮ ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਏਕਤਾ ਉੱਪਲ ਵੀ ਹਾਜ਼ਰ ਸਨ।

ਇਸ ਮੌਕੇ ਜ਼ਿਲ੍ਹਾ ਸੈਸ਼ਨ ਜੱਜ ਕਿਸ਼ੋਰ ਕੁਮਾਰ ਤੇ ਸੀਜੇਐਮ ਏਕਤਾ ਉੱਪਲ ਨੇ ਆਪਣੇ ਫਿਰੋਜ਼ਪੁਰ ਕੇਂਦਰੀ ਜੇਲ੍ਹ ਦੇ ਕੀਤੇ ਦੌਰੇ ਦੌਰਾਨ ਕੈਦੀਆਂ ਵੱਲੋਂ ਦੱਸੀਆਂ ਮੁਸ਼ਕਿਲਾਂ ਬਾਰੇ ਚਰਚਾ ਕਰਦੇ ਹੋਏ ਉਨ੍ਹਾਂ ਦੇ ਮੁੜ ਵਸੇਬੇ ਲਈ ਜੇਲ੍ਹ ਵਿੱਚ ਸਿਖਲਾਈ ਤੇ ਸਵੈ ਰੁਜ਼ਗਾਰ ਵਰਗੇ ਉਪਰਾਲੇ ਤੇ ਸੁਵਿਧਾਵਾਂ ਮੁਹੱਈਆ ਕਰਵਾਉਣ ਬਾਰੇ ਵੀ ਗੱਲਬਾਤ ਕੀਤੀ ਤਾਂ ਜੋ ਸਜ਼ਾ ਪੂਰੀ ਹੋਣ ਉਪਰੰਤ ਉਹ ਮੁੜ ਇਕ ਚੰਗੇ ਨਾਗਰਿਕ ਬਣ ਕੇ ਮੁੱਖ ਧਾਰਾ ਵਿੱਚ ਜੀਵਨ ਨਿਰਬਾਹ ਕਰ ਸਕਣ।

ਮੀਟਿੰਗ ਦੌਰਾਨ ਸੀਜੇਐਮ ਏਕਤਾ ਉੱਪਲ ਵੱਲੋਂ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵੱਲੋਂ ਮਲਟੀਪਲ ਸ਼ਿਕਾਇਤ ਨਿਵਾਰਣ ਕੈਂਪ ਲਗਾ ਕੇ ਲੋਕਾਂ ਦੀਆਂ ਮੁਸ਼ਕਿਲਾਂ, ਸ਼ਿਕਾਇਤਾਂ ਤੇ ਝਗੜਿਆਂ ਦਾ ਮੌਕੇ ‘ਤੇ ਹੀ ਆਪਸੀ ਸੁਲਾਹ ਦੁਆਰਾ ਨਿਪਟਾਰਾ ਕਰਾਉਣ ਦੀ ਤਜ਼ਵੀਜ਼ ਰੱਖੀ ਗਈ। ਉਨ੍ਹਾਂ ਕਿਹਾ ਕਿ ਜਿਹੜੇ ਕੇਸਾਂ ਵਿੱਚ ਰਾਜ਼ੀਨਾਮੇ ਦੀ ਗੁਜਾਇੰਸ਼ ਹੋਵੇ ਉਨ੍ਹਾਂ ਕੇਸਾਂ ਨੂੰ ਮਿਡੀਗੇਸ਼ਨ ਸੈਂਟਰ ਵਿਖੇ ਭੇਜ ਕੇ ਨਿਪਟਾਰਾ ਕੀਤਾ ਜਾ ਸਕਦਾ ਹੈ ਤੇ ਇਸ ਨਾਲ ਲੋਕ ਅਦਾਲਤੀ ਝਗੜੇ ਤੋਂ ਬਚਣ ਤੋਂ ਇਲਾਵਾ ਸਮਾਂ ਤੇ ਪੈਸੇ ਦੀ ਬਰਬਾਦੀ ਤੋਂ ਵੀ ਬਚ ਸਕਦੇ ਹਨ। ਉਨ੍ਹਾਂ ਪਿੰਡ ਕਟੋਰਾ ਦੇ ਬੱਸ ਸਟਾਪ ‘ਤੇ ਵਿਦਿਆਰਥੀਆਂ ਤੇ ਹੋਰ ਬੱਸ ਦੀ ਉਡੀਕ ਕਰਦੀਆਂ ਸਵਾਰੀਆਂ ਲਈ ਧੁੱਪ ਤੇ ਮੀਂਹ ਤੋਂ ਬਚਾਅ ਲਈ ਸ਼ੈੱਡ ਬਣਾਉਣ ਲਈ ਵੀ ਡਿਪਟੀ ਕਮਿਸ਼ਨਰ ਅੱਗੇ ਤਜ਼ਵੀਜ ਰੱਖੀ।

Spread the love