ਜਿਲ੍ਹਾ ਸਵੀਪ ਟੀਮ ਵੱਲੋ ਆਪਣੇ ਬੂਥ ਨੂੰ ਜਾਣੋ ਪ੍ਰੋਗਰਾਮ ਤਹਿਤ ਹਲਕਾ ਦੀਨਾਨਗਰ ਦੇ ਵੋਟਰਾਂ ਨੂੰ  ਕੀਤਾ ਜਾਗਰੂਕਤ

ਜਿਲ੍ਹਾ ਸਵੀਪ ਟੀਮ ਵੱਲੋ ਆਪਣੇ ਬੂਥ ਨੂੰ ਜਾਣੋ ਪ੍ਰੋਗਰਾਮ ਤਹਿਤ ਹਲਕਾ ਦੀਨਾਨਗਰ ਦੇ ਵੋਟਰਾਂ ਨੂੰ  ਕੀਤਾ ਜਾਗਰੂਕਤ
ਜਿਲ੍ਹਾ ਸਵੀਪ ਟੀਮ ਵੱਲੋ ਆਪਣੇ ਬੂਥ ਨੂੰ ਜਾਣੋ ਪ੍ਰੋਗਰਾਮ ਤਹਿਤ ਹਲਕਾ ਦੀਨਾਨਗਰ ਦੇ ਵੋਟਰਾਂ ਨੂੰ  ਕੀਤਾ ਜਾਗਰੂਕਤ

ਗੁਰਦਾਸਪੁਰ, 17  ਫਰਵਰੀ 2022

ਆਪਣੇ ਬੂਥ ਨੂੰ ਜਾਣੋ ਪ੍ਰੋਗਰਾਮ ਤਹਿਤ ਜ਼ਿਲ੍ਹਾ ਚੋਣ ਅਫ਼ਸਰ  ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਹਲਕਾ 05 ਦੇ ਬੂਥ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਿਆਰ ਵਿਖੇ ਜਿਲ੍ਹਾ ਨੋਡਲ ਸਵੀਪ ਕਮ ਡੀ ਈ ਓ ਸੈਕੰਡਰੀ ਸ੍ਰ; ਹਰਪਾਲ ਸਿੰਘ ਸੰਧਾਵਾਲੀਆ ਦੀ ਯੋਗ ਅਗਵਾਈ ਹੇਠ ਇੱਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਅਮਰਜੀਤ ਸਿੰਘ ਪੂਰੇਵਾਲ , ਜਿਲ੍ਹਾ ਸਵੀਪ ਟੀਮ ਮੈਬਰ ਵੱਲੋ ਵਿਸੇਸ਼ ਤੌਰ ਤੇ ਸਿਰਕਤ ਕਰਕੇ ਵੋਟਰਾਂ ਨੂੰ ਬਿਨਾ ਕਿਸੇ ਲਾਲਚ ਤੇ ਬਿਨਾਂ ਭੇਦਭਾਵ ਤੋ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਆਏ ਹੋਏ ਲੋਕਾਂ ਨੂੰ ਵੋਟ ਪਾਉਣ , ਵੋਟ ਦੀ ਮਹੱਤਤਾ ਅਤੇ ਪੋਲਿੰਗ ਸਟੇਸ਼ਨਾ ਤੇ ਤੋ ਮਿਲਣ ਵਾਲੀਆਂ ਸਹਾਇਤਾ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਸੂਬੇ ਵਿੱਚ ਆਉਣ ਵਾਲੀਆਂ ਚੋਣਾਂ ਵਿੱਚ ਹਰ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ ।

ਹੋਰ ਪੜ੍ਹੋ :- ਜ਼ਿਲੇ ਗੁਰਦਾਸਪੁਰ ਦੇ ਸੱਤ ਵਿਧਾਨ ਸਭਾ ਹਲਕਿਆਂ ਦੇ ਵੋਟਾਂ ਦੀ ਗਿਣਤੀ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ, ਗੁਰਦਾਸਪੁਰ ਵਿਖੇ 10 ਮਾਰਚ ਨੂੰ ਹੋਵੇਗੀ

ਵੋਟਰਾਂ ਨੂੰ ਜਾਗਰੂਕ ਕਰਨ ਲਈ ਵੱਖਰੇ ਵੱਖਰੇ ਸਭਿਆਚਾਰ ਮੁਕਾਬਲੇ ਕਰਵਾਏ ਗਏ  ਜਿਸ ਵਿੱਚ ਰੰਗੋਲੀ , ਚਾਰਟ ਮੇਕਿੰਗ,ਮਹਿੰਦੀ, ਭਾਸਣ , ਮਾਕ ਡ਼ਰਿੱਲ ਤੇ ਗਿੱਧਾ ਆਦਿ ਆਕਰਸਕ ਦੇ ਕੇਦਰ ਰਹੇ । ਸਹਾਇਕ ਸਵੀਪ ਨੋਡਲ ਦੀਨਾਨਗਰ ਸ੍ਰੀ ਮਤੀ ਰਮਨਜੀਤ ਕੌਰ ਤੇ ਸਮੂੰਹ ਹਾਜਰੀਨ ਨੂੰ ਸਹੁੰ ਚੁਕਾੳਦਿਆਂ ਹੋਇਆ ਪ੍ਰਣ ਦੁਆਇਆ ਕਿ ਅਸੀ ਆਪਣੇ ਅਧਿਕਾਰ ਵੋਟ ਦੀ ਵਰਤੋ ਹਰ ਹਾਲਤ ਵਿੱਚ ਕਰਾਂਗੇ ।

ਉਨ੍ਹਾਂ ਦੱਸਿਆ ਕਿ ਇਸ ਵਾਰ ਦੇਸ਼ ਦੇ ਸੀਨੀਅਰ ਸਿਟੀਜਨ ਨੂੰ ਬੈਲਟ ਪੇਪਰ ਰਾਹੀ ਵੋਟ ਪਾਉਣ ਦਾ ਇਲੈਕਸ਼ਨ ਕਮਿਸ਼ਨ ਆਫ਼ ਇੰਡੀਆ ਵੱਲੋ ਵਿਸ਼ੇਸ਼ ਅਧਿਕਾਰ ਦਿੱਤਾ ਗਿਆ ਹੈ । ਸਟੇਜ ਦੀ ਭੂਮਿਕਾ ਵਿਕਰਮਜੀਤ ਵੱਲੋ ਬਾਖੂਬੀ ਨਿਭਾਈ ।

ਇਸ ਮੌਕੇ ਤੇ ਸਬੰਧਤ ਬੀ ਐਲ ਓ , ਨਵੇ ਵੋਟਰ , ਰਾਜੇਸ਼ ਕੁਮਾਰ , ਕਰਮਜੀਤ ਪੁਰ , ਪਰਵੀਨ ਆਦਿ ਵੀ ਹਜਾਰ ਸਨ ।

ਨਵੇ ਵੋਟਰਾਂ ਨੂੰ ਵੋਟਰਾਂ ਕਰਦੇ ਹੋਏ ਜਿਲ੍ਹਾ ਸਵੀਪ  ਮੈਬਰ ਅਮਰਜੀਤ ਸਿੰਘ ਪੂਰੇਵਾਲ ਅਤੇ ਪ੍ਰਿੰਸੀਪਲ ਰਮਨਜੀਤ ਕੌਰ ।