ਗੁਰਦਾਸਪੁਰ 30 ਮਾਰਚ 2022
ਡਿਪਟੀ ਕਮਿਸਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਦੀ ਪ੍ਰਧਾਨਗੀ ਹੇਠ ਜਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਹੋਈ । ਜਿਸ ਵਿੱਚ ਸਿਹਤ ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਸਾਮਲ ਹੋਏ । ਮੀਟਿੰਗ ਵਿੱਚ ਗਰਮੀ ਤੋ ਆਪਣੇ ਆਪ ਨੂੰ ਕਿਵੇਂ ਬਚਾਇਆ ਜਾਵੇ ਸਬੰਧੀ ਸਿਹਤ ਅਧਿਕਾਰੀਆਂ ਵੱਲੋ ਜਾਣਕਾਰੀ ਦਿੱਤੀ ਗਈ । ਉਨ੍ਹਾਂ ਕਿਹਾ ਕਿਹਾ ਗਰਮ ਲੂ ਤੋ ਬਚਣ ਲਈ ਕਿਹਾ ਕਿ ਪਾਣੀ ਜਿਆਦਾ ਪੀਓ , ਲੱਸੀ ਅਤੇ ਹੋਰ ਤਰਲ ਪਦਾਰਥ ਪੀਓ ,ਧੁੱਪ ਵਿੱਚ ਨਾ ਜਾਓ, ਠੰਡੀ ਜਗ੍ਹਾ ਤੇ ਬੈਠੋ ਅਤੇ ਹਲਕੇ ਰੰਗ ਦੇ ਕਪੜੇ ਪਾਉ। ਉਨ੍ਹਾ ਦੱਸਿਆ ਕਿ ਲੂ ਦੇ ਲੱਛਣ ਗਰਮੀ ਕਰਕੇ ਪਿੱਛ ਹੋਣਾ ਜਾਂ ਚੱਕਰ ਆਉਣੇ , ਬਹੁਤ ਪਸੀਨਾ ਆਉਣਾ ਤੇ ਥਕਾਨ ਹੋਣਾ , ਸਿਰ ਦਰਦ ਤੇ ਉਲਟੀਆਂ ਲੱਗਣੀਆਂ , ਗਰਮੀ ਦੇ ਬਾਵਜੂਦ ਪਸੀਨਾ ਘੱਟ ਆਉਣਾ , ਲਾਲ ਗਰਮ ਤੇ ਖੁਸ਼ਕ ਚਮੜੀ, ਮਾਸ ਪੇਸ਼ੀਆਂ ਵਿੱਚ ਕਮਜੋਰੀ ਹੋਣਾ , ਚੱਕਰ ਆਉਣੇ ਤੇ ਉਲਟੀਆਂ ਆਉਣਾ , ਬੱਚਿਆਂ , ਬਜੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਗਰਮੀ ਲੱਗਣ ਦਾ ਖਤਰਾ ਜਿਆ ਹੁੰਦਾ ਹੈ । ਇਸ ਲਈ ਪਾਣੀ ਜਿਆਦਾ ਤੋ ਜਿਆਦਾ ਪੀਓ ।
ਹੋਰ ਪੜ੍ਹੋ :-ਐਸ.ਸੀ. ਕਮਿਸ਼ਨ ਦੇ ਮੈਂਬਰਾਂ ਦੇ ਵਫਦ ਵੱਲੋਂ ਪਿੰਡ ਝਿਊਰਹੇੜੀ ਛੱਪੜ ਦੀ ਦੀਵਾਰ ਮਾਮਲੇ ਦੇ ਨਿਪਟਾਰੇ ਸਬੰਧੀ ਪਿੰਡ ਦਾ ਦੌਰਾ
ਇਸ ਮੌਕੇ ਤੇ ਡਾ; ਅਮਰਦੀਪ ਕੌਰ ਵਧੀਕ ਡਿਪਟੀ ਕਮਿਸਨਰ ( ਸਹਿਰੀ ਵਿਕਾਸ਼ ) ਹਰਜਿੰਦਰ ਸੰਧੂ ਡੀ ਡੀ ਪੀ ਓ ,ਡਾ; ਭਾਰਤ ਭੂਸ਼ਣ ਸਹਾਇਕ ਸਿਵਲ ਸਰਜਨ , ਡਾ: ਪ੍ਰਭਜੋਤ ਕੌਰ ਜਿਲ੍ਹਾ ਐਪੀਡਿਮੋਲਿਜਸ ਆਦਿ ਹਾਜਰ ਸਨ ।
ਫੋਟੋ ਕੈਪਸ਼ਨ : ਡਿਪਟੀ ਕਮਿਸਨਰ ਗੁਰਦਾਸਪੁਰ ਜਿਲ੍ਹਾ ਪੱਧਰੀ ਟਾਸਕ ਫੋਰਸ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ।
ਫੋਟੋ ਕੈਪਸ਼ਨ : ਡਿਪਟੀ ਕਮਿਸਨਰ ਗੁਰਦਾਸਪੁਰ ਜਿਲ੍ਹਾ ਪੱਧਰੀ ਟਾਸਕ ਫੋਰਸ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ।