ਡਵੀਜਨਲ ਕਮਿਸ਼ਨਰ ਰੂਪਨਗਰ ਮਨਵੇਸ਼ ਸਿੰਘ ਸਿੱਧੂ, ਵੱਲੋਂ ਸਪੈਸ਼ਲ ਕੈਂਪਾਂ ਦੌਰਾਨ ਵੱਖ-ਵੱਖ ਪੋਲਿੰਗ ਬੂਥਾਂ ਦੀ ਕੀਤੀ ਗਈ ਚੈਕਿੰਗ

VOTE
ਡਵੀਜਨਲ ਕਮਿਸ਼ਨਰ ਰੂਪਨਗਰ ਮਨਵੇਸ਼ ਸਿੰਘ ਸਿੱਧੂ, ਵੱਲੋਂ ਸਪੈਸ਼ਲ ਕੈਂਪਾਂ ਦੌਰਾਨ ਵੱਖ-ਵੱਖ ਪੋਲਿੰਗ ਬੂਥਾਂ ਦੀ ਕੀਤੀ ਗਈ ਚੈਕਿੰਗ
ਐਸ ਏ ਐਸ ਨਗਰ 21 ਨਵੰਬਰ 2021
ਡਵੀਜਨਲ ਕਮਿਸ਼ਨਰ ਰੂਪਨਗਰ ਮਨਵੇਸ਼ ਸਿੰਘ ਸਿੱਧੂ ਵਲੋਂ, ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਿਤੀ 21.11.2021 ਨੂੰ ਲਗਾਏ ਗਏ ਸਪੈਸ਼ਲ ਕੈਂਪ ਦੌਰਾਨ ਬੂਥ ਨੰ. 150– 151 ਸਰਕਾਰੀ ਹਾਈ ਸਕੂਲ ਛੱਤ, ਬੂਥ ਨੰ. 152-153 ਸਰਕਾਰੀ ਐਲੀਮੈਂਟਰੀ ਸਕੂਲ ਛੱਤ, ਬੂਥ ਨੰ. 149 ਸਰਕਾਰੀ ਐਲੀਮੈਂਟਰੀ ਸਕੂਲ ਨਰੈਨਗੜ੍ਹ ਅਤੇ ਬੂਥ ਨੰ. 51-53 ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਸੋਹਾਣਾ ਅਤੇ ਬੂਥ ਨੰ. 235-237 ਬੀ.ਡੀ.ਪੀ.ਓ ਦਫ਼ਤਰ ਖਰੜ ਦੀ ਚੈਕਿੰਗ ਕੀਤੀ ਗਈ।

READ MORE :-ਪੰਜਾਬ ਸਰਕਾਰ ਅਤੇ ਬਿਜਲੀ ਕਾਰਪੋਰੇਸ਼ਨ ਮੁਲਾਜ਼ਮਾਂ ਨਾਲ ਕਰ ਰਹੀ ਹੈ ਧੱਕੇਸ਼ਾਹੀ: ਅਮਨ ਅਰੋੜਾ
ਚੈਕਿੰਗ ਦੌਰਾਨ ਉਹਨਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕੇ ਜਿਹਨਾਂ ਵੋਟਰਾਂ ਦੀ ਉਮਰ ਮਿਤੀ 01.01.2022 ਨੂੰ 18 ਸਾਲ ਹੋ ਰਹੀ ਹੈ, ਉਹ ਆਪਣੀ ਵੋਟ ਬਣਵਾਉਣ ਲਈ ਫਾਰਮ ਨੰ. 6 ਭਰਨ ਅਤੇ ਇਸਦੇ ਨਾਲ ਹੀ ਜਿਹਨਾਂ ਨੇ ਵੋਟ ਕਟਵਾਉਈ ਲਈ ਫਾਰਮ ਨੰ.7, ਵੋਟਰ ਕਾਰਡ ਵਿੱਚ ਸੋਧ ਕਰਾਉਣ ਲਈ ਫਾਰਮ ਨੰ.8 ਅਤੇ ਹਲਕੇ ਅੰਦਰ ਹੀ ਪਤਾ ਬਦਲਾਉਣ ਲਈ ਫਾਰਮ ਨੰ. 8ਓ ਭਰੇ ਸਕਦੇ ਹਨ। ਇਹ ਫਾਰਮ ਭਾਰਤ ਚੋਣ ਕਮਿਸ਼ਨ ਦੀ ਵੈਬਸਾਈਟ www.nvsp.in ਅਤੇ Voterhelpline App ਤੇ Online ਵੀ ਭਰੇ ਜਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਨੰ 1950 ਤੇ ਸਪੰਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਉਹਨਾਂ ਵਲੋਂ ਬੂਥ ਲੈਵਲ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਵੋਟਰਾਂ ਦੀ ਹਰ ਸਭੰਵ ਮਦਦ ਕਰਨ।
ਸਪੈਸ਼ਲ ਕੈਂਪਾਂ ਦੌਰਾਨ ਪੋਲਿੰਗ ਬੂਥਾਂ ਦੀ ਚੈਕਿੰਗ ਮੌਕੇ ਡਵੀਜਨਲ ਕਮਿਸ਼ਨਰ ਰੂਪਨਗਰ ਮਨਵੇਸ਼ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ, ਪੋਲਿੰਗ ਬੂਥ ਦੇ ਸੁਪਰਵਾਈਜ਼ਰ, ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟਰੇਟ ਖਰੜ ਅਵੀਕੇਸ਼ ਗੁਪਤਾ, ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟਰੇਟ ਐਸ.ਏ.ਐਸ ਨਗਰ ਹਰਬੰਸ ਸਿੰਘ ਅਤੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟਰੇਟ ਡੇਰਾਬਸੀ ਕੁਲਦੀਪ ਬਾਵਾ, ਚੋਣ ਤਹਿਸੀਲਦਾਰ ਸੰਜੇ ਕੁਮਾਰ ਅਤੇ ਚੋਣ ਕਾਨੂਗੋ ਸੁਰਿੰਦਰ ਕੁਮਾਰ ਹਾਜਰ ਸਨ।
Spread the love