ਦਿਵਿਆਂਗਜਨਾਂ ਵਿਅਕਤੀ ਤੇ ਸੀਨੀਅਰ ਸਿਟੀਜਨਾਂ ਦਾ ਕੰਮ ਪਹਿਲ ਦੇ ਅਧਾਰ ‘ਤੇ ਕੀਤਾ ਜਾਵੇ: ਡਾ. ਪ੍ਰੀਤੀ ਯਾਦਵ

news makahni
news makhani
ਰੂਪਨਗਰ, 21 ਅਪ੍ਰੈਲ 2022
ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਦਿਵਿਆਂਗਜਨਾਂ ਵਿਅਕਤੀ ਅਤੇ ਸੀਨੀਅਰ ਸਿਟੀਜਨਾਂ ਨੂੰ ਸਰਕਾਰੀ ਦਫਤਰਾਂ, ਸੇਵਾ ਕੇਂਦਰਾਂ, ਬੈਂਕਾਂ ਵਿੱਚ ਪਹਿਲ ਦੇ ਅਧਾਰ ਤੇ ਸੇਵਾਵਾਂ ਮੁੱਹਈਆ ਕਾਰਵਾਈਆਂ ਜਾਣ। ਉਹਨਾ ਲਈ ਹੋਰ ਬੁਨਿਆਦੀ ਸਹੂਲਤਾਂ ਦਾ ਪ੍ਰਬੰਧ, ਜਿਵੇ ਕਿ ਬੈਠਣ ਲਈ ਕੁਰਸੀਆਂ, ਪੀਣ ਲਈ ਪਾਈ ਅਤੇ ਉਹਨਾਂ ਦੇ ਦਫਤਰਾਂ ਵਿੱਚ ਆਉਣ ਜਾਣ ਲਈ ਰੈਪ ਆਦਿ ਦੀ ਸੁਵਿਧਾ ਵੀ ਮੁਹੱਇਆ ਕਰਵਾਈ ਜਾਵੇ।

ਹੋਰ ਪੜ੍ਹੋ :-ਮੁੱਖ ਮੰਤਰੀ ਤੁਰੰਤ ਸਹਿਕਾਰੀ ਬੈਂਕਾਂ ਨੁੰ ਕਿਸਾਨਾਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰਨੇ ਬੰਦ ਕਰਨ ਦੀ ਹਦਾਇਤ ਦੇਣ : ਅਕਾਲੀ ਦਲ

ਡਿਪਟੀ ਕਮਿਸ਼ਨਰ ਨੇ ਇਸ ਤੋਂ ਇਲਾਵਾ ਆਪਣੇ ਸਟਾਫ ਨੂੰ ਹਦਾਇਤ ਕੀਤੀ ਕਿ ਜਦੋਂ ਵੀ ਕੋਈ ਦਿਵਿਆਂਗਜਨਾਂ ਵਿਅਕਤੀ ਅਤੇ ਸੀਨੀਅਰ ਸਿਟੀਜਨ ਆਪ ਦੇ ਦਫਤਰ/ਬੈਂਕ ਵਿੱਚ ਆਪਣੇ ਕਿਸੇ ਕੰਮ ਲਈ ਆਉਦੇ ਹਨ ਤਾਂ ਉਹਨਾਂ ਦਾ ਕੰਮ ਪਹਿਲ ਦੇ ਆਧਾਰ ਦੇ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ ਅਤੇ ਉਹਨਾਂ ਦੇ ਦਫਤਰ/ਬੈਂਕ ਵਿੱਚ ਵਾਰ-ਵਾਰ ਚੱਕਰ ਲਗਵਾਉਣ ਤੋਂ ਗੁਰੇਜ ਕੀਤਾ ਜਾਵੇ।
ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਜਿਲ੍ਹਾ ਕੁਆਡੀਨੇਟਰ ਈ-ਗਵਰੈਨਸ ਰੂਪਨਗਰ ਨੂੰ ਵੀ ਹਦਾਇਤ ਕੀਤੀ ਹੈ ਕਿ ਸਮੂਹ ਬੈਂਕਾਂ ਦੇ ਮੈਨੇਜਰਾਂ ਅਤੇ ਸੇਵਾ ਕੇਂਦਰਾਂ ਦੇ ਮੈਨੇਜਰਾਂ ਨੂੰ ਆਪਣੇ ਪੱਧਰ ‘ਤੇ ਕਿਹਾ ਜਾਵੇ ਕਿ ਦਿਵਿਆਂਗਜਨਾਂ ਵਿਅਕਤੀ ਅਤੇ ਸੀਨੀਅਰ ਸਿਟੀਜਨ ਬੈਂਕ ਅਤੇ ਸੇਵਾ ਕੇਂਦਰਾਂ ਵਿੱਚ ਕਿਸੇ ਕੰਮ ਲਈ ਆਉਂਦੇ ਹਨ ਤਾਂ ਉਹਨਾਂ ਲਈ ਇੱਕ ਵੱਖਰੇ ਤੌਰ ‘ਤੇ ਲਾਈਨ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਹਨਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
Spread the love