ਅੰਸਭਵ ਨੂੰ ਕੀਤਾ ਸੰਭਵ  ਪੱਟ ਦੀ ਹੱਡੀ ਦੇ ਨਾਲ ਟੁੱਟਿਆ ਕੂਲਾ, ਫਿਰ ਵੀ ਗੰਭੀਰ ਸਰਜਰੀ ਕਰ ਕੇ ਚੱਲਣ ਯੋਗ ਕੀਤਾ

SANDEEP GUPTA
ਅੰਸਭਵ ਨੂੰ ਕੀਤਾ ਸੰਭਵ  ਪੱਟ ਦੀ ਹੱਡੀ ਦੇ ਨਾਲ ਟੁੱਟਿਆ ਕੂਲਾ, ਫਿਰ ਵੀ ਗੰਭੀਰ ਸਰਜਰੀ ਕਰ ਕੇ ਚੱਲਣ ਯੋਗ ਕੀਤਾ
ਫੋਰਟਿਸ ਹਸਪਤਾਲ ਮੋਹਾਲੀ ਦੇ ਡਾਕਟਰਾਂ ਨੇ 50 ਸਾਲਾ ਮਹਿਲਾ ਦੇ ਟੁੱਟੇ ਹੋਏ ਕੂਲੇ ਦੇ ਜੋੜ ਦਾ ਕੀਤਾ ਸਫਲ ਇਲਾਜ
ਲੰਬੇ ਸਮੇਂ ਤੋਂ ਮੰਜੇ ਨਾਲ ਜੁੜੀ 50 ਸਾਲਾ ਮਰੀਜ਼ ਦੇ ਟੁੱਟੇ ਕੂਲੇ ਦਾ ਸਫਲ ਇਲਾਜ

ਬਠਿੰਡਾ, 10 ਨਵਬੰਰ 2021

ਫੋਰਟਿਸ ਹਪਸਤਾਲ ਮੋਹਾਲੀ ਦੇ ਹੱਡੀਆਂ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਹਰਜੀਤ ਕੌਰ ਨਾਂ ਦੀ 50 ਸਾਲਾ ਮਰੀਜ਼ ਦੇ ਚੂਲੇ ਅਤੇ ਪੱਟ ਦੀ ਟੁੱਟੀ ਹੱਡੀ ਤਬਦੀਲ ਕਰ ਕੇ ਸਫਲ ਇਲਾਜ ਕੀਤਾ, ਜੋ ਕਿ ਲੰਮੇ ਸਮੇਂ ਤੋਂ ਮੰਜੇ ਨਾਲ ਜੁੜੀ ਹੋਈ ਸੀ। ਮਰੀਜ਼ ਪਹਿਲਾਂ ਛਾਤੀ ਦੇ ਕੈਂਸਰ ਤੋਂ ਪੀੜਤ ਰਹੀ ਹੋਣ ਕਰ ਕੇ ਇਹ ਕੇਸ ਹੋਰ ਵੀ ਗੰਭੀਰ ਸੀ।

ਹੋਰ ਪੜ੍ਹੋ :-ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਸਿਵਲ ਹਸਪਤਾਲ ਬਰਨਾਲਾ ਸੂਬੇ ’ਚੋਂ ਮੋਹਰੀ: ਸਿਵਲ ਸਰਜਨ

ਫੋਰਟਿਸ ਹਸਪਤਾਲ ਦੇ ਹੱਡੀਆਂ ਦੇ ਵਿਭਾਗ ਦੇ ਸੀਨੀਅਰ ਕੰਸਲਟੈਂਟ ਡਾ. ਸੰਦੀਪ ਗੁਪਤਾ ਦੀ ਅਗੁਵਾਈ ਵਿਚ ਡਾਕਟਰਾਂ ਦੀ ਟੀਮ ਨੇ ਹੱਡੀਆਂ ਦੇ ਜੋੜ ਬਦਲਣ ਦੀ ਅਤਿ ਆਧੁਨਿਕ ਤਕਨੀਕ ‘ਫੇਥ’ (ਫਾਸਟ ਟਰੈਕ ਅਨਾਟਮਿਕ ਇੰਪਲਾਂਟੇਸ਼ਨ ਆਫ ਟੋਟਲ ਹਿਪ) ਰਾਹੀਂ ਕਾਮਯਾਬੀ ਨਾਲ ਚੂਲੇ ਦਾ ਜੋੜ ਬਦਲ ਦਿੱਤਾ।

ਡਾ. ਸੰਦੀਪ ਗੁਪਤਾ ਨੇ ਦੱਸਿਆ ਕਿ ਜਦ ਮਰੀਜ਼ ਨੂੰ ਉਨਾਂ ਕੋਲ ਲਿਆਂਦਾ ਗਿਆ ਤਾਂ ਉਨਾਂ ਨੂੰ ਬਹੁਤ ਜਿਆਦਾ ਦਰਦ ਸੀ ਅਤੇ ਉਹ ਚੱਲ ਫਿਰ ਨਹੀਂ ਸਕਦੇ ਸੀ। ਉਨਾਂ ਦੀ ਚੂਲੇ ਅਤੇ ਪੱਟ ਦੀ ਹੱਡੀ ਟੁੱਟੀ ਹੋਣ ਕਾਰਨ ਜਿਆਦਾ ਤਕਲੀਫ ਸੀ, ਕਿਉਂਕਿ ਪਹਿਲਾਂ ਤੋਂ ਲਾਇਆ ਗਿਆ ਇੰਪਲਾਂਟ ਵੀ ਟੁੱਟ ਚੁੱਕਾ ਸੀ। ਇਸ ਤੇ ਫੋਰਟਿਸ ਦੀ ਟੀਮ ਨੇ ਤੁਰੰਤ ਚੂਲੇ ਦਾ ਸਮੁੱਚਾ ਜੋੜ ਤਬਦੀਲ ਕਰਨ ਦਾ ਫੈਸਲਾ ਲਿਆ ਤਾਂ ਜੇ ਹੋਰ ਨੁਕਸਾਨ ਤੋਂ ਬਚਿਆ ਜਾ ਸਕੇ।

ਡਾ. ਗੁਪਤਾ ਨੇ ਦੱਸਿਆ ਕਿ ਮਰੀਜ਼ ਦੇ ਅਪਰੇਸ਼ਨ ਤੇ ਦੋ ਘੰਟੇ ਦਾ ਸਮਾਂ ਲੱਗਾ ਅਤੇ ਅਪਰੇਸ਼ਨ ਤੋਂ ਅਗਲੇ ਦਿਨ ਹੀ ਉਨਾਂ ਵਾਕਰ ਦੀ ਸਹਾਇਤਾ ਨਾਲ ਤੋਰਿਆ ਗਿਆ। ਅਪਰੇਸ਼ਨ ਦੇ ਚਾਰ ਦਿਨ ਮਗਰੋਂ ਮਰੀਜ਼ ਨੂੰ ਹਸਪਤਾਲ ’ਚੋਂ ਛੁੱਟੀ ਦੇ ਦਿੱਤੀ ਗਈ। ਉਨਾਂ ਦੱਸਿਆ ਕਿ ਹਿਪ ਜੁਆਇੰਟ ਟਰਾਂਸਪਲਾਂਟ ਤੋਂ ਬਾਅਦ ਉਹ ਬਿਲਕੁਲ ਠੀਕ ਠਾਕ ਨੇ ਆਪਣੇ ਰੋਜ਼ਾਨਾਂ ਦੇ ਕੰਮ ਕਾਜ ਦੇ ਕਾਬਜ ਹੋ ਗਏ ਹਨ।

ਡਾ. ਸੰਦੀਪ ਗੁਪਤਾ ਨੇ ਦੱਸਿਆ ਕਿ ‘ਫੇਥ’ ਤਕਨੀਕ ਇਕ ਸੁਰਖਿਅਤ ਸਰਜਰੀ ਹੈ, ਜਿਸ ਨਾਲ ਅਪਰੇਸ਼ਨ ਵਿਚ ਪੂਰੀ ਕਾਮਯਾਬੀ ਹਾਸਲ ਹੁੰਦੀ ਹੈ, ਕਿਉਂਕਿ ਇਹ ਮਰੀਜ਼ ਦੀ ਸ਼ਰੀਰਕ ਬਣਤਰ ਮੁਤਾਬਿਕ ਇੰਪਲਾਂਟ ਦੀ ਲੰਬਾਈ ਨਿਸ਼ਚਿਤ ਕਰਦੀ ਹੈ ਅਤੇ ਮਰੀਜ਼ ਦੀ ਹੱਡੀ ਛੋਟੀ ਜਾਂ ਵੱਡੀ ਹੋਣ ਦੀ ਗੁੰਜਾਇਸ਼ ਨਹੀਂ ਰਹਿੰਦੀ ਅਤੇ ਪੱਠਿਆਂ (ਮਸੱਲਜ) ਉਪਰ ਵਾਧੂ ਖਿਚਾਅ ਨਹੀਂ ਪੈਂਦਾ। ਉਨਾਂ ਦੱਸਿਆ ਕਿ ਫੋਰਟਿਸ ਹਸਪਤਾਲ ਮੋਹਾਲੀ ਉਤਰੀ ਭਾਰਤ ਵਿਚ ਪਹਿਲਾ ਹਸਪਤਾਲ ਹੈ, ਜਿੱਥੇ ਚੂਲੇ ਦਾ ਜੋੜ ਬਦਲਣ ਦੀ ਸਾਲਮ ਸਹੂਲਤ ਮੌਜੂਦ ਹੈ।

ਇਸ ਮੌਕੇ ਮਰੀਜ਼ ਹਰਜੀਤ ਕੌਰ ਨੇ ਕਿਹਾ ਕਿ ਡਾ. ਸੰਦੀਪ ਗੁਪਤਾ ਨੇ ਉਨਾਂ ਇਲਾਜ ਦੀ ਸਭ ਤੋਂ ਬਿਹਤਰੀਨ ਇਲਾਜ ਦੀ ਸਲਾਹ ਦਿੱਤੀ। ਮੈਂ ਆਪਣੇ ਵਰਗੇ ਮਰੀਜ਼ਾਂ ਨੂੰ ਰਿਵੀਜਨ ਹਿਪ ਰਿਪਲੈਸਮੈਂਟ ਦੀ ਸਲਾਹ ਦਿੰਦੀ ਹਾਂ।

Spread the love