ਪਟਿਆਲਾ, 22 ਦਸੰਬਰ 2021
ਫੋਰਟਿਸ ਹਸਪਤਾਲ ਮੋਹਾਲੀ ਦੀ ਨਿਊਰੋ ਸਰਜਰੀ (ਬਰੇਨ ਅਤੇ ਸਪਾਈਨ) ਦੀ ਟੀਮ ਨੇ (ਲੰਬਰ ਸਪਾਈਨਲ ਸਟੈਨੋਸਿਸ ) ਤੋਂ ਪੀੜਤ ਇਕ 52 ਸਾਲਾ ਮਰੀਜ਼ ਦਾ ਕਾਮਯਾਬੀ ਨਾਲ ਇਲਾਜ ਕੀਤਾ। ਮਰੀਜ਼ ਦੀਆਂ ਲੱਤਾਂ ਵਿਚ ਜਲਨ ਮਹਿਸੂਸ ਹੁੰਦੀ ਸੀ ਅਤੇ ਦਰਦ ਰਹਿੰਦਾ ਸੀ।
ਹੋਰ ਪੜ੍ਹੋ :-ਫੋਰਟਿਸ ਹਸਪਤਾਲ ਮੋਹਾਲੀ ’ਚ ਆਧੁਨਿਕ ਤਕਨੀਕ ਰਾਹੀਂ ਦਿਮਾਗ ਦੀ ਬੀਮਾਰੀ ਨਾਲ ਗ੍ਰਸਤ ਬਜ਼ੁਰਗ ਮਰੀਜ਼ਾਂ ਦਾ ਸਫਲ ਇਲਾਜ
ਲੰਬਰ ਸਪਾਈਨ ਸਟੈਨੋਸਿਸ ਰੀੜ ਦੀ ਹੱਡੀ ਦੀ ਬੀਮਾਰੀ ਹੈ ਅਤੇ ਇਸ ਹਾਲਤ ਵਿਚ ਕਮਰ ਦੇ ਹੇਠਲੇ ਹਿੱਸੇ ਵਿਚ ਕੰਮਹੋੜ (ਸੁਖਮਨਾ ਨਾੜੀ) ਸੁੰਗੜ ਜਾਂਦੀ ਹੈ, ਜਿਸ ਨਾਲ ਮਰੀਜ਼ ਦੀਆਂ ਲੱਤਾਂ ਵਿਚ ਸੰਨ ਮਹਿਸੂਸ ਹੁੰਦਾ ਹੈ ਅਤੇ ਉਸਦੀ ਪਿਸ਼ਾਬ ਪ੍ਰਣਾਲੀ ਵੀ ਪ੍ਰਭਾਵਿਤ ਹੋ ਜਾਂਦੀ ਹੈ। ਕਈ ਵਾਰ ਮਰੀਜ਼ ਮੰਜੇ ਨਾਲ ਹੀ ਜੁੜ ਜਾਂਦਾ ਹੈ।
ਫੋਰਟਿਸ ਹਸਪਤਾਲ ਦੇ ਨਿਊਰੋ ਸਪਾਈਨ ਸਰਜਰੀ ਵਿਭਾਗ ਦੇ ਸੀਨੀਅਰ ਕੰਸਲਟੈਂਟ ਡਾ. ਹਰਸਿਮਰਤ ਬੀਰ ਸਿੰਘ ਸੋਢੀ ਦੀ ਅਗਵਾਈ ਵਿਚ ਡਾਕਟਰਾਂ ਦੀ ਟੀਮ ਨੇ ਮਾਲਵਿੰਦਰ ਸਿੰਘ ਨਾਂ ਦੇ ਮਰੀਜ਼ ਦੇ ਇਲਾਜ ਲਈ ਆਧੁਨਿਕ ਤਕਨੀਕ ਨਿਊਰੋ ਨੇਵੀਗੇਸ਼ਨ ਦੀ ਵਰਤੋਂ ਕੀਤੀ।
ਇਸ ਤਕਨੀਕ ਰਾਹੀਂ ਸਰਜਨ ਨੂੰ ਦਿਮਾਗ ਜਾਂ ਸੁਖਮਨਾ ਨਾੜੀ ਵਿਚ ਨੁਕਸ ਦਾ ਪਤਾ ਲੱਗ ਜਾਂਦਾ ਹੈ। ਇਸ ਤਕਨੀਕ ਰਾਹੀਂ ਅਪਰੇਸ਼ਨ ਸੁਖਾਲਾ ਹੋ ਜਾਂਦਾ ਹੈ।
ਡਾ. ਹਰਸਿਮਰਤ ਬੀਰ ਸਿੰਘ ਸੋਢੀ ਨੇ ਕਿਹਾ ਕਿ ਮਰੀਜ਼ ਮਲਵਿੰਦਰ ਸਿੰਘ ਬਹੁਤ ਹੀ ਤੇਜ਼ ਕਮਰ ਦਰਦ ਦੀ ਸ਼ਿਕਾਇਤ ਲੈ ਕੇ ਫੋਰਟਿਸ ਹਸਪਤਾਲ ਆਇਆ ਸੀ। ਜਦ ਮਰੀਜ਼ ਲੰਮਾ ਸਮਾਂ ਬੈਠਣ ਮਗਰੋਂ ਉਠਦਾ ਸੀ ਤਾਂ ਦਰਦ ਹੋਰ ਤੇਜ਼ ਹੋ ਜਾਂਦਾ ਸੀ। ਡਾ. ਸੋਢੀ ਨੇ ਦੱਸਿਆ ਕਿ ਮੁੱਢਲੇ ਟੈਸਟਾਂ ਤੋਂ ਪਤਾ ਲੱਗਾ ਕਿ ਮਰੀਜ਼ ਦੇ ਕਮਰ ਦੇ ਹੇਠਲੇ ਹਿੱਸੇ ਵਿਚ ਲੰਬਰ ਕੈਨਾ ਸਟੈਨੋਸਿਸ ਦੀ ਸਮੱਸਿਆ ਹੈ। ਡਾ. ਸੋਢੀ ਨੇ ਨਿਊਰੋ ਨੇਵੀਗੇਸ਼ਨ ਦੀ ਵਰਤੋਂ ਕਰਦਿਆਂ ਗੁੰਝਲਦਾਰ ਸਰਜਰੀ ਕੀਤੀ।
ਸਰਜਰੀ ਤੋਂ ਥੋੜੇ ਸਮੇਂ ਬਾਅਦ ਹੀ ਮਰੀਜ਼ ਦੀ ਸਿਹਤ ਠੀਕ ਹੋਣੀ ਸ਼ੁਰੂ ਹੋ ਗਈ ਅਤੇ ਉਸ ਦਾ ਕਮਰ ਦਰਦ ਖਤਮ ਹੋ ਗਿਆ। ਮਰੀਜ਼ ਹੁਣ ਆਸਾਨੀ ਨਾਲ ਚੱਲ ਫਿਰ ਸਕਦਾ ਹੈ ਅਤੇ ਉਸ ਦੀ ਕਮਰ ਜਾਂ ਲੱਤਾਂ ਵਿਚ ਕੋਈ ਦਰਦ ਨਹੀਂ ਹੈ। ਮਰੀਜ਼ ਨੂੰ ਅਪਰੇਸ਼ਨ ਦੇ 2 ਦਿਨ ਬਾਅਦ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ।