ਦੰਦਾਂ ਦੀ ਜਾਂਚ, ਸਾਫ ਸਫਾਈ ਕਰਨਾ ਅਤੇ ਸੰਤੁਲਿਤ ਖੁਰਾਕ ਸਿਹਤ ਦਾ ਆਧਾਰ- ਡਾ. ਏਰਿਕ ਐਡੀਸਨ

ਦੰਦਾਂ ਦੀ ਜਾਂਚ, ਸਾਫ ਸਫਾਈ ਕਰਨਾ ਅਤੇ ਸੰਤੁਲਿਤ ਖੁਰਾਕ ਸਿਹਤ ਦਾ ਆਧਾਰ- ਡਾ. ਏਰਿਕ ਐਡੀਸਨ
ਦੰਦਾਂ ਦੀ ਜਾਂਚ, ਸਾਫ ਸਫਾਈ ਕਰਨਾ ਅਤੇ ਸੰਤੁਲਿਤ ਖੁਰਾਕ ਸਿਹਤ ਦਾ ਆਧਾਰ- ਡਾ. ਏਰਿਕ ਐਡੀਸਨ

ਅਜ਼ਾਦੀ ਦਾ ਅੰਮ੍ਰਿਤ ਮਹਾਉਤਸਵ 

ਫਾਜ਼ਿਲਕਾ, 17 ਮਾਰਚ 2022

ਵਿਸ਼ਵ ਓਰਲ ਹੈਲਥ ਹਫਤੇ ਦੇ ਸਬੰਧ ਵਿੱਚ ਸਿਵਲ ਸਰਜਨ ਫਾਜਿਲਕਾ ਡਾH ਤੇਜਵੰਤ ਸਿੰਘ ਦੀਆਂ ਹਦਾਇਤਾਂ ਅਨੁਸਾਰ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਫਾਜ਼ਿਲਕਾ ਵਿਖੇ ਬੱਚਿਆਂ ਨੂੰ ਦੰਦਾਂ ਦੀ ਸਾਫ਼^ਸਫਾਈ ਤੇ ਬਰੁਸ਼ ਕਰਨ ਦਾ ਸਹੀ ਤਾਰੀਕਾ ਕੀ ਹੈ ਇਸ ਬਾਰੇ ਜਾਣਕਾਰੀ ਦਿੱਤੀ ਗਈ। ਸ਼ੁਰੂਆਤ ਕਰਦੇ ਹੋਏ ਜਿਲਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਕਿਹਾ ਕਿ ਆਮ ਕਿਹਾ ਜਾਂਦਾ ਹੈ ਕਿ ਦੰਦ ਗਏ ਸਵਾਦ ਗਿਆ, ਅੱਖਾਂ ਗਈਆਂ ਜਹਾਨ ਗਿਆ। ਅਗਰ ਅਸੀਂ ਸੱਭ ਤੋਂ ਘੱਟ ਖਿਆਲ ਕਰਦੇ ਹਾਂ ਤਾਂ ਅਪਣੇ ਦੰਦਾਂ ਦੀ ਸਾਫ ਸਫਾਈ ਰੱਖਦੇ ਹਾਂ।

ਹੋਰ ਪੜ੍ਹੋ :-ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਵਿਖੇ ਆਨਲਾਈਨ ਕਿਸਾਨ ਮੇਲਾ 21 ਮਾਰਚ ਨੂੰ

ਦੰਦਾਂ ਦੇ ਰੋਗਾਂ ਦੇ ਮਾਹਿਰ ਡਾ ਏਰਿਕ ਨੇ ਦੱਸਿਆ ਕੇ ਆਪਣੀ ਆਮ ਆਦਤ ਹੈ ਕਿ ਅਸੀਂ ਬੁਰਸ਼ ਕਰਨ ਲਈ ਸਹੀ ਤਕਨੀਕ ਨਹੀਂ ਅਪਣਾਉਂਦੇ। ਜਦੋਂ ਕਿ ਬੁਰਸ਼ ਦੰਦਾਂ ਤੇ ਹਮੇਸ਼ਾ ਹੀ ਓਪਰ ਤੋਂ ਹੇਠਾਂ ਕਰਨਾ ਚਾਹੀਦਾ ਹੈ ਨਾ ਕਿ ਸੱਜੇ ਤੋਂ ਖੱਬੇ।ਇਸ ਤਰਾਂ ਕਰਨ ਨਾਲ ਦੰਦਾਂ ਤੇ ਮਸੂੜ੍ਹਿਆਂ ਦੋਨਾਂ ਦਾ ਨੁਕਸਾਨ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਘੱਟ ਤੋਂ ਘੱਟ ਸਵੇਰੇ ਅਤੇ ਰਾਤ ਨੂੰ ਸੌਣ ਲੱਗਿਆ ਜਰੂਰ ਦੰਦ ਸਾਫ ਕਰਨੇ ਚਾਹੀਦੇ ਹਨ।  ਫਾਸਟ ਫੂਡ ਅਤੇ ਜਿਆਦਾ ਗਰਮ/ਠੰਡੇ ਜਾ ਜਿਆਦਾ ਮਿੱਠੇ ਤੋਂ ਪ੍ਰਹੇਜ਼ ਕਰਦੇ ਹੋਏ ਸੰਤੁਲਿਤ ਭੋਜਨ ਕਰਨਾ ਚਾਹੀਦਾ ਹੈ। ਇਸ ਤਰਾਂ ਅਸੀਂ ਦੰਦਾਂ ਦੇ ਰੋਗਾਂ ਤੋਂ ਬਚ ਸਕਦੇ ਹਾਂ।

ਡਾ ਰੋਹਿਤ ਗੋਇਲ ਐੱਸ ਐੱਮ ਓ ਫਾਜ਼ਿਲਕਾ ਨੇ ਕਿਹਾ ਕਿ ਦੰਦਾਂ ਦੇ ਰੋਗਾਂ ਦੀ ਸਹੂਲਤ ਸਰਕਾਰੀ ਹਸਪਤਾਲ ਵਿਚ ਉਪਲੱਬਧ ਹੈ ਇਸ ਲਈ ਹਰ ਤਰ੍ਹਾਂ ਦੀ ਦੰਦਾਂ ਦੀ ਬੀਮਾਰੀ ਦਾ ਇਲਾਜ ਕਰਾਉਣ ਲਈ ਸਰਕਾਰੀ ਹਸਪਤਾਲ ਵਿਚ ਸੰਪਰਕ ਕੀਤਾ ਜਾ ਸਕਦਾ ਹੈ।ਪ੍ਰਿੰਸੀਪਲ ਸ੍ਰੀ ਸੰਦੀਪ ਧੂੜੀਆ ਨੇ ਕਿਹਾ ਕਿ ਸਿਹਤ ਬਾਰੇ ਜਾਣਕਾਰੀ ਤੇ ਜਾਗਰੁਕਤਾ ਦੀ ਅੱਜ ਬਹੁਤ ਜਰੂਰਤ ਹੈ। ਉਹਨਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਤੇ ਹਰ ਕਿਸਮ ਦੇ ਸਹਿਯੋਗ ਦੇਣ ਦਾ ਵਾਅਦਾ ਕੀਤਾ।  ਸੁਖਦੇਵ ਸਿੰਘ ਬੀ ਸੀ ਸੀ ਵੀ ਇਸ ਮੌਕੇ ਤੇ ਹਾਜ਼ਰ ਸੀ।