ਪ੍ਰਮਾਤਮਾ ਸਰਬ ਵਿਆਪਕ ਹੈ ਅਤੇ ਇਹ ਸਾਬਤ ਕਰਨ ਲਈ ਕਿ ਉਹ ਸਰਬ ਵਿਆਪਕ ਹੈ, ਉਸ ਨੇ ਮਾਤਾਵਾਂ ਦੀ ਸਿਰਜਣਾ ਕੀਤੀ” : ਡਾ. ਹਰਸ਼ ਵਰਧਨ ਨੇ ਕੋਵਿਡ ਯੋਧਿਆਂ ਦੀਆਂ ਮਾਤਾਵਾਂ ਦੇ ਬਹਾਦਰ ਬਲਿਦਾਨਾਂ ਬਾਰੇ ਕਿਹਾ
ਮਹਾਮਾਰੀ ਦੀ ਸ਼ੁਰੂਆਤ ਤੇ ਕੋਵਿਡ -19 ਦੀ ਜਾਂਚ ਲਈ ਇੱਕ ਇਕੱਲੀ ਇਕ ਪ੍ਰਯੋਗਸ਼ਾਲਾ ਤੋਂ ਅੱਜ ਦੇਸ਼ ਭਰ ਵਿਚ 2000 ਤੋਂ ਵੱਧ ਪ੍ਰਯੋਗਸ਼ਾਲਾਵਾਂ ਲਈ ਭਾਰਤ ਨੇ ਲੰਮਾ ਰਸਤਾ ਤੈਅ ਕੀਤਾ”
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਇੰਡੀਆ ਇੰਟਰਨੈਸ਼ਨਲ ਸੈਂਟਰ ਵਿਖੇ ਏਜ ਕੇਅਰ ਇੰਡੀਆ ਅਤੇ ਐਲਡਰਜ਼ ਡੇ ਜਸ਼ਨਾਂ ਦੀ 40ਵੀਂ ਵਰ੍ਹੇਗੰਢ ਨੂੰ ਸੰਬੋਧਨ ਕੀਤਾ। ਏਮਜ਼ ਦੇ ਡਾਇਰੈਕਟਰ ਪ੍ਰੋਫੈਸਰ ਡਾ. ਆਰ ਗੁਲੇਰੀਆ ਅਤੇ ਮੈਡੀਕਲ ਪ੍ਰੋਫੈਸ਼ਨ ਤੋਂ ਕਈ ਹੋਰ ਸੀਨੀਅਰ ਸ਼ਖਸੀਅਤਾਂ ਵੀ ਇਸ ਮੌਕੇ ਤੇ ਮੌਜੂਦ ਸਨ।
ਉਨ੍ਹਾਂ “ਬਹੁਤ ਹੀ ਮੰਨੇ ਪ੍ਰਮੰਨੇ ਸੀਨੀਅਰ ਨਾਗਰਿਕ” ਦਾ ਅਵਾਰਡ ਪਦਮ ਸ਼੍ਰੀ ਅਵਾਰਡੀ ਪ੍ਰੋ. (ਡਾ.) ਜੇ ਐਸ ਗੁਲੇਰੀਆ ਸੀਨੀਅਰ ਕੰਸਲਟੈਂਟ ਮੈਡਿਸਨ, ਸੀਤਾ ਰਾਮ ਭਾਰਤੀ ਇੰਸਟੀਚਿਊਟ ਅਤੇ ਪ੍ਰੋ. ਐਮਰਿਟਸ, ਨੈਸ਼ਨਲ ਸਾਇੰਸ ਅਕੈਡਮੀ ਅਤੇ ਡਾ. ਜੀ ਪੀ ਸੇਠ ਸੀਨੀਅਰ ਕੰਸਲਟੈਂਟ ਇਨਟਰਨਲ ਮੈਡਿਸਨ ਨੂੰ ਪ੍ਰਦਾਨ ਕੀਤਾ।
ਕੇਂਦਰੀ ਸਿਹਤ ਮੰਤਰੀ ਨੇ ਆਪਣਾ ਸੰਬੋਧਨ ਸਮਾਗਮ ਵਿਚ ਮੌਜੂਦ ਸ਼ਖਸੀਅਤਾਂ ਦਾ ਧੰਨਵਾਦ ਕਰਦਿਆਂ ਅਤੇ ਡਾ. ਡੀ ਆਰ ਕਾਰਥਿਕਿਅਨ, ਪ੍ਰਧਾਨ ਏਜ-ਕੇਅਰ ਇੰਡੀਆ ਦੀ ਸ਼ਲਾਘਾ ਕਰਦਿਆਂ ਮੈਡਿਕਲ ਕਿੱਤੇ ਦੇ ਦੋਹਾਂ ਵਿਦਵਾਨਾਂ ਦਾ ਸਨਮਾਨ ਕਰਨ ਦੀ ਪਹਿਲ ਕਰਕੇ ਕੀਤਾ। ਉਨ੍ਹਾਂ ਦੇਸ਼ ਦੇ ਬਜ਼ੁਰਗਾਂ ਲਈ ਏਜ-ਕੇਅਰ ਇੰਡੀਆ ਵਲੋਂ ਕੀਤੇ ਜਾ ਰਹੇ ਨੇਕ ਕੰਮ ਦੀ ਪ੍ਰਸ਼ੰਸਾ ਵੀ ਕੀਤੀ।
ਡਾ. ਹਰਸ਼ ਵਰਧਨ ਨੇ ਮਹਾਮਾਰੀ ਦੌਰਾਨ ਸਿਹਤ ਸੰਭਾਲ ਵਰਕਰਾਂ ਦੇ ਯੋਗਦਾਨ ਅਤੇ ਬਲਿਦਾਨਾਂ ਨੂੰ ਵੀ ਯਾਦ ਕੀਤਾ। ਉਨ੍ਹਾਂ ਮਾਤਾਵਾਂ ਦੇ ਯੋਗਦਾਨ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਜਿਨ੍ਹਾਂ ਨੇ ਕੋਵਿਡ-19 ਮਹਾਮਾਰੀ ਦੌਰਾਨ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਅਤੇ ਇਸ ਗੱਲ ਦਾ ਪਤਾ ਹੋਣ ਦੇ ਬਾਵਜੂਦ ਕਿ ਮੈਡਿਕਲ ਕਿੱਤੇ ਵਿਚ ਉਨ੍ਹਾਂ ਦੇ ਪੁੱਤਰਾਂ ਅਤੇ ਧੀਆਂ ਨੂੰ ਕਿਸ ਤਰ੍ਹਾਂ ਦੇ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਨੇ ਕਦੇ ਵੀ ਉਨ੍ਹਾਂ ਨੂੰ ਇਹ ਨਹੀਂ ਕਿਹਾ ਕਿ ਉਹ ਕੋਵਿਡ ਮਰੀਜ਼ਾਂ ਦਾ ਇਲਾਜ ਕਰਨ ਤੋਂ ਇਨਕਾਰ ਕਰ ਦੇਣ । ਉਨ੍ਹਾਂ ਕਿਹਾ, “ਪ੍ਰਮਾਤਮਾ ਸਰਬ ਵਿਆਪਕ ਹੈ ਅਤੇ ਇਹ ਗੱਲ ਸਾਬਤ ਕਰਨ ਲਈ ਕਿ ਉਹ ਸਰਬ ਵਿਆਪਕ ਹੈ, ਉਸ ਨੇ ਮਾਤਾਵਾਂ ਦੀ ਸਿਰਜਣਾ ਕੀਤੀ।”
ਕੋਵਿਡ-19 ਕਾਰਣ ਚੁਣੌਤੀਆਂ ਸਾਹਮਣੇ ਕਾਮਯਾਬੀ ਬਾਰੇ ਦੱਸਦਿਆਂ ਕੇਂਦਰੀ ਮੰਤਰੀ ਨੇ ਇਸ ਗੱਲ ਤੇ ਚਾਨਣਾ ਪਾਇਆ ਕਿ ਜਿਵੇਂ ਹੀ ਵਿਸ਼ਵ ਸਿਹਤ ਸੰਗਠਨ ਨੇ ਚੀਨ ਵਿਚ ਨਿਮੋਨੀਆ ਦੇ ਸ਼ੱਕੀ ਮਾਮਲੇ ਨੂੰ ਅਧਿਸੂਚਿਤ ਕੀਤਾ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਜਲਦੀ ਨਾਲ ਕਾਰਵਾਈ ਕੀਤੀ ਅਤੇ 48 ਘੰਟਿਆਂ ਦੇ ਅੰਦਰ-ਅੰਦਰ ਇਕ ਮਾਹਿਰ ਗਰੁੱਪ ਦਾ ਗਠਨ ਕੀਤਾ। ਉਨ੍ਹਾਂ ਸਰੋਤਿਆਂ ਨੂੰ ਇਹ ਵੀ ਦੱਸਿਆ ਕਿ 10 ਲੱਖ ਤੋਂ ਵੱਧ ਲੋਕਾਂ ਦੇ ਨਿਯਮਤ ਆਧਾਰ ਤੇ ਟੈਸਟ ਕੀਤੇ ਗਏ ਅਤੇ ਮਹਾਮਾਰੀ ਦੇ ਸ਼ੁਰੂਆਤੀ ਪੜਾਅ ਤੇ ਪੋਜ਼ੀਟਿਵਿਟੀ ਟੈਸਟ ਕਰਨ ਲਈ ਇਕ ਇਕੱਲੀ ਲੈਬਾਰਟਰੀ ਤੋਂ ਭਾਰਤ ਵਿਚ ਅੱਜ 2000 ਤੋਂ ਵੱਧ ਲੈਬਾਰਟਰੀਆਂ ਹਨ।
ਮੰਤਰੀ ਨੇ ਇਹ ਗੱਲ ਵੀ ਯਾਦ ਕਰਵਾਈ ਕਿ ਭਾਰਤ ਨੇ ਮਹਾਮਾਰੀ ਦੇ ਸਿਖਰ ਤੇ 150 ਤੋਂ ਵੱਧ ਦੇਸ਼ਾਂ ਨੂੰ ਹਾਈਡ੍ਰੋਕਸੀਕਲੋਰੋਕੁਇਨ ਦਵਾਈ ਬਰਾਮਦ ਕੀਤੀ। ਉਨ੍ਹਾਂ ਇਸ ਗੱਲ ਤੇ ਵੀ ਚਾਨਣਾ ਪਾਇਆ ਕਿ ਜਦੋਂ ਭਾਰਤ ਨੇ ਭਾਰਤ ਵਿਚ 7.5 ਕਰੋੜ ਖੁਰਾਕਾਂ ਦਿੱਤੀਆਂ, 6.5 ਕਰੋੜ ਤੋਂ ਵੱਧ ਖੁਰਾਕਾਂ ਦੂਜੇ ਦੇਸ਼ਾਂ ਨੂੰ ਵੀ ਭੇਜੀਆਂ ਗਈਆਂ।
ਬਜੁਰਗਾਂ ਦੀ ਸਿਹਤ ਸੰਭਾਲ ਪ੍ਰਤੀ ਮੌਜੂਦਾ ਸਰਕਾਰ ਦੀ ਵਚਨਬੱਧਤਾ ਤੇ ਕੇਂਦਰੀ ਮੰਤਰੀ ਨੇ ਕਿਹਾ ਕਿ, “ਬਜ਼ੁਰਗਾਂ ਅਤੇ ਸਹਿ-ਬੀਮਾਰੀਆਂ ਵਾਲੇ ਲੋਕਾਂ ਨੂੰ ਟੀਕਾ ਲਗਾਉਣ ਲਈ ਤਰਜੀਹ ਦਿੱਤੀ ਜਾ ਰਹੀ ਹੈ। ਸਰਕਾਰ ਸਾਰੇ ਲੋਕਾਂ ਅਤੇ ਵਿਸ਼ੇਸ਼ ਤੌਰ ਤੇ ਦੇਸ਼ ਦੇ ਬਜ਼ੁਰਗਾਂ ਦੀ ਭਲਾਈ ਲਈ ਵਚਨਬੱਧ ਹੈ।” ਉਨ੍ਹਾਂ ਇਹ ਵੀ ਦੱਸਿਆ ਕਿ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ “ਬਜ਼ੁਰਗਾਂ ਦੀ ਸਿਹਤ ਸੰਭਾਲ ਲਈ ਰਾਸ਼ਟਰੀ ਪ੍ਰੋਗਰਾਮ” (ਐਨਪੀਐਚਸੀਈ) ਦੇ ਨਾਮ ਦਾ ਬਜ਼ੁਰਗਾਂ ਦੀਆਂ ਸਿਹਤ ਸੰਬੰਧੀ ਵੱਖ-ਵੱਖ ਸਮੱਸਿਆਵਾਂ ਨੂੰ ਹੱਲ ਕਰਨ ਲਈ ਇੱਕ ਪ੍ਰੋਗਰਾਮ ਪਹਿਲਾਂ ਤੋਂ ਉਨ੍ਹਾਂ ਨੂੰ ਸਮਰਪਤ ਕੀਤਾ ਹੋਇਆ ਹੈ।
ਉਨ੍ਹਾਂ ਸਰੋਤਿਆਂ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 2017 ਵਿਚ ਦਿੱਤੇ ਗਏ ਉਸ ਭਾਸ਼ਣ ਨੂੰ ਚੇਤੇ ਕਰਵਾਇਆ ਜਿਸ ਵਿਚ ਉਨ੍ਹਾਂ ਭਾਰਤ ਵਿਚ ਦੋ ਇਜ਼ਮਾਂ ਦੀ ਨਿਰੰਤਰਤਾ ਦਾ ਸੱਦਾ ਦਿੱਤਾ ਸੀ – ਮਨੁੱਖਵਾਦ ਅਤੇ ਰਾਸ਼ਟਰਵਾਦ। ਕੇਂਦਰੀ ਮੰਤਰੀ ਨੇ ਲੋਕਾਂ ਨੂੰ “ਨਿਊ ਇੰਡੀਆ” ਦੀ ਸਿਰਜਣਾ ਲਈ ਯਤਨ ਕਰਨ ਲਈ ਉਤਸ਼ਾਹਤ ਕੀਤਾ ਜੋ ਅਜਿਹੀਆਂ ਕਦਰਾਂ ਕੀਮਤਾਂ ਤੇ ਆਧਾਰਤ ਹੋਣ ਅਤੇ ਇਸ ਗੱਲ ਨੂੰ ਨੋਟ ਕੀਤਾ ਕਿ ਏਜ -ਕੇਅਰ ਇੰਡੀਆ ਵਰਗਰੀਆਂ ਸੰਸਥਾਵਾਂ ਅਜਿਹੇ ਇਕ ਯਤਨ ਵਿਚ ਵੱਡਾ ਰੋਲ ਅਦਾ ਕਰ ਸਕਦੇ ਹਨ।
ਡਾ. ਹਰਸ਼ ਵਰਧਨ ਨੇ ਆਪਣੇ ਭਾਸ਼ਨ ਦੀ ਸਮਾਪਤੀ ਏਜ-ਕੇਅਰ ਇੰਡੀਆ ਅਤੇ ਹੋਰ ਸ਼ਖਸੀਅਤਾਂ ਵਲੋਂ ਭਾਰਤ ਵਿਚ ਸਿਹਤ ਸੰਭਾਲ ਦੇ ਖੇਤਰ ਵਿਚ ਉਨ੍ਹਾਂ ਦੇ ਯੋਗਦਾਨ ਦਾ ਧੰਨਵਾਦ ਕਰਕੇ ਕੀਤਾ ਅਤੇ ਆਪਣੀ ਸਰਕਾਰ ਵੱਲੋਂ ਉਨ੍ਹਾਂ ਦੀਆਂ ਗਤੀਵਿਧੀਆਂ ਵਿੱਚ ਦ੍ਰਿੜ ਸਹਾਇਤਾ ਦੇਣ ਦਾ ਭਰੋਸਾ ਦਿਵਾਇਆ।