ਡਾ: ਹਿਮਾਂਸੂ ਅਗਰਵਾਲ ਨੇ ਨਗਰ ਨਿਗਮ ਅਬੋਹਰ ਦਾ ਵਾਧੂ ਚਾਰਚ ਸੰਭਾਲਿਆ

ਡਾ: ਹਿਮਾਂਸੂ ਅਗਰਵਾਲ ਨੇ ਨਗਰ ਨਿਗਮ ਅਬੋਹਰ ਦਾ ਵਾਧੂ ਚਾਰਚ ਸੰਭਾਲਿਆ
ਡਾ: ਹਿਮਾਂਸੂ ਅਗਰਵਾਲ ਨੇ ਨਗਰ ਨਿਗਮ ਅਬੋਹਰ ਦਾ ਵਾਧੂ ਚਾਰਚ ਸੰਭਾਲਿਆ

ਅਬੋਹਰ, ਫਾਜ਼ਿਲਕਾ, 6 ਮਈ 2022

ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਨੇ ਅੱਜ ਅਬੋਹਰ ਨਗਰ ਨਿਗਮ ਦੇ ਕਮਿਸ਼ਨਰ ਦਾ ਅਹੁਦਾ ਸੰਭਾਲ ਲਿਆ। ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਦੇ ਨਾਲ ਨਾਲ ਨਗਰ ਨਿਗਮ ਦਾ ਕਮਿਸ਼ਨਰ ਦਾ ਵੀ ਕਾਰਜਭਾਰ ਸਰਕਾਰ ਵੱਲੋਂ ਸੌਂਪਿਆਂ  ਗਿਆ ਹੈ। ਇਸ ਮੌਕੇ ਅਹੁਦਾ ਸੰਭਾਲਨ ਤੋਂ ਬਾਅਦ ਉਨ੍ਹਾਂ ਨੇ ਸ਼ਹਿਰ ਵਿਚ ਚੱਲ ਰਹੇ ਕੰਮਾਂ ਦੀ ਸਮੀਖਿਆ ਕਰਨ ਦੇ ਨਾਲ ਨਾਲ ਨਗਰ ਨਿਗਮ ਦੇ ਸਟਾਫ ਨਾਲ ਬੈਠਕ ਕੀਤੀ ਅਤੇ ਦਫ਼ਤਰ ਦਾ ਮੁਆਇਨਾ ਕੀਤਾ।

ਹੋਰ ਪੜ੍ਹੋ :-ਮਿੰਨੀ ਸਕੱਤਰੇਤ ਅਤੇ ਐਸ.ਐਸ.ਪੀ. ਦਫਤਰ ਰੂਪਨਗਰ ਵਿਖੇ ਮਨਾਇਆ ਫ੍ਰਾਈ ਡੇਅ-ਡਰਾਈ ਡੇਅ

ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਅਬੋਹਰ ਨਿਗਮ ਵਿਚ ਚੱਲ ਰਹੇ ਵਿਕਾਸ ਪ੍ਰੋਜ਼ੈਕਟਾਂ ਨੂੰ ਹੋਰ ਗਤੀ ਦਿੱਤੀ ਜਾਵੇਗੀ ਅਤੇ ਸ਼ਹਿਰ ਦੀ ਦਿੱਖ ਸੁਧਾਰਨ ਲਈ ਹਰ ਹੀਲਾ ਵਰਤਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਦੇ ਦਫ਼ਤਰ ਦੀ ਨਵੀਂ ਇਮਾਰਤ ਵੀ ਬਣਾਈ ਜਾ ਰਹੀ ਹੈ ਜਦ ਕਿ ਇਸ ਤੋਂ ਬਿਨ੍ਹਾ ਵੀ ਕਰੋੜਾ ਰੁਪਏ ਦੇ ਵਿਕਾਸ ਕੰਮ ਸ਼ਹਿਰ ਵਿਚ ਚੱਲ ਰਹੇ ਹਨ।

ਉਨ੍ਹਾਂ ਨੇ ਇਸ ਮੌਕੇ ਨਗਰ ਨਿਗਮ ਦੇ ਸਟਾਫ ਨੂੰ ਹਦਾਇਤ ਕੀਤੀ ਕਿ ਨਿਗਮ ਦੇ ਕੰਮਾਂ ਨੂੰ ਤੈਅ ਸਮਾਂ ਸੀਮਾ ਵਿਚ ਪੂਰਾ ਕੀਤਾ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਪਣੇ ਕੰਮਾਂ ਲਈ ਨਿਗਮ ਦੇ ਦਫ਼ਤਰਾਂ ਵਿਚ ਆਉਣ ਵਾਲੇ ਲੋਕਾਂ ਨੂੰ ਕੋਈ ਔਖ ਨਾ ਆਉਣ ਦਿੱਤੀ ਜਾਵੇ।