ਕਿਸਾਨਾਂ ਨੂੰ ਉੱਚ ਮਿਆਰੀ ਦੇ ਖੇਤੀ ਇਨਪੁਟਸ ਮੁਹੱਈਆ ਕਰਵਾਏ ਜਾਣ: ਡਾ ਜਰਨੈਲ ਸਿੰਘ

KISSAN
ਕਿਸਾਨਾਂ ਨੂੰ ਉੱਚ ਮਿਆਰੀ ਦੇ ਖੇਤੀ ਇਨਪੁਟਸ ਮੁਹੱਈਆ ਕਰਵਾਏ ਜਾਣ: ਡਾ ਜਰਨੈਲ ਸਿੰਘ
ਡੀਲਰ ਕਣਕ ਦੀ ਸਬਸਿਡੀ ਦੇ ਟੈਗ ਪਹਿਲ ਦੇ ਆਧਾਰ ਤੇ ਪੋਰਟਲ ਤੇ ਅਪਲੋਡ ਕਰਨ

ਬਰਨਾਲਾ, 3 ਦਸੰਬਰ 2021

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਮਹਿਲਕਲਾਂ ਵਿਖੇ ਡਾ. ਜਰਨੈਲ ਸਿੰਘ, ਖੇਤੀਬਾੜੀ ਅਫਸਰ ਮਹਿਲਕਲਾਂ ਦੀ ਪ੍ਰਧਾਨਗੀ ਹੇਠ ਬਲਾਕ ਮਹਿਲਕਲਾਂ ਦੇ ਖਾਦ, ਬੀਜ ਤੇ ਕੀੜੇਮਾਰ ਦਵਾਈਆਂ ਦੇ ਡੀਲਰਾਂ ਨਾਲ ਮੀਟਿੰਗ ਕੀਤੀ ਗਈ।

ਉਨ੍ਹਾਂ ਸਮੂਹ ਡੀਲਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੀਆਂ ਦੁਕਾਨਾਂ ਦਾ ਰਿਕਾਰਡ ਪੂਰਾ ਮੇਨਟੇਨ ਕਰਕੇ ਰੱਖਣ ਤੇ ਆਪਣੀਆਂ ਦੁਕਾਨਾਂ ਤੇ ਉੱਚ ਮਿਆਰੀ ਦੇ ਖੇਤੀ ਇਨਪੁਟਸ ਕਿਸਾਨਾਂ ਨੂੰ ਪ੍ਰਦਾਨ ਕਰਵਾਉਣ ਤੇ ਕੁਆਲਿਟੀ ਕੰਟਰੋਲ ਦੇ ਕੰਮ ਵਿੱਚ ਪੂਰਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਕਿਸਾਨਾਂ ਦੁਆਰਾ ਕੋਈ ਵੀ ਖੇਤੀ ਇਨਪੁਟਸ ਜਿਵੇਂ ਕੀੜੇਮਾਰ ਦਵਾਈਆਂ, ਖਾਦਾਂ ਤੇ ਬੀਜਾਂ ਦੀ ਖਰੀਦ ਕਰਨ ਸਮੇਂ ਉਨ੍ਹਾਂ ਨੂੰ ਪੱਕਾ ਬਿੱਲ ਦੇਣ, ਸਟਾਕ ਰਜਿਸਟਰ ਮੇਨਟੇਨ ਰੱਖਣ ਤੇ ਬਿੱਲ ਬੁੱਕ ਵੀ ਮੇਟਨੇਨ ਰੱਖੇ ਜਾਣ ਦੀ ਹਦਾਇਤ ਕੀਤੀ ਤਾ ਜੋ ਕਿਸਾਨ ਨਕਲੀ ਖੇਤੀ ਇਪੁਟਸ ਵਿਕਰੇਤਾਵਾਂ ਦੀ ਲੁੱਟ ਤੋਂ ਬਚ ਸਕਣ।

ਇਸ ਮੌਕੇ ਡਾ. ਜਸਮੀਨ ਸਿੱਧੂ ਖੇਤੀਬਾੜੀ ਵਿਕਾਸ ਅਫ਼ਸਰ ਮਹਿਲਕਲਾਂ ਨੇ ਕਿਹਾ ਕਿ ਕਿਸਾਨਾਂ ਦੁਆਰਾ ਖਰੀਦੇ ਕਣਕ ਦੇ ਬੀਜ ਤੇ ਸਬਸਿਡੀ ਦਿੱਤੀ ਜਾਣੀ ਹੈ, ਜਿਸ ਦੇ ਬਿੱਲ ਅਤੇ ਟੈਗ ਪੋਰਟਲ ਤੇ ਤੁਰੰਤ ਅਪਲੋਡ ਕੀਤੇ ਜਾਣ ਤਾਂ ਜੋ ਕਿਸਾਨਾਂ ਦੇ ਖਾਤੇ ਵਿੱਚ ਬਿਨ੍ਹਾਂ ਕਿਸੇ ਦੇਰੀ ਤੋਂ ਸਬਸਿਡੀ ਪਾਈ ਜਾ ਸਕੇ। ਇਸ ਤੋਂ ਇਲਾਵਾ ਖਾਦ ਵਿਕਰੇਤਾ ਪੀ.ਓ.ਐਸ ਮਸ਼ੀਨਾਂ ਤੇ ਆਪਣਾ ਡਾਟਾ ਅਪਡੇਟ ਰੱਖਣ ਤੇ ਸਮੂਹ ਡੀਲਰ ਹਰ ਮਹੀਨੇ ਦੀ 26 ਤਰੀਕ ਨੂੰ ਆਪਣਾ ਸੇਲ ਸਟਾਕ ਦੀ ਰਿਪੋਰਟ ਬਲਾਕ ਖੇਤੀਬਾੜੀ ਦੇ ਦਫ਼ਤਰ ਵਿਖੇ ਜਮ੍ਹਾ ਕਰਵਾਉਣ।

ਇਸ ਮੌਕੇ ਸਮੂਹ ਡੀਲਰਾਂ ਨੇ ਖੇਤੀਬਾੜੀ ਅਫ਼ਸਰ ਮਹਿਲਕਲਾਂ ਵੱਲੋਂ ਹਦਾਇਤਾਂ ਦਾ ਧਿਆਨ ਤੇ ਕਿਸੇ ਪ੍ਰਕਾਰ ਦੀ ਸ਼ਿਕਾਇਤ ਦਾ ਕੋਈ ਮੌਕਾ ਨਾ ਦੇਣ ਬਾਰੇ ਭਰੋਸਾ ਦਿੱਤਾ।

ਇਸ ਮੌਕੇ ਸ੍ਰੀ ਯਾਦਵਿੰਦਰ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ, ਸ੍ਰੀ ਚਰਨ ਰਾਮ ਖੇਤੀਬਾੜੀ ਵਿਸਥਾਰ ਅਫ਼ਸਰ, ਸ੍ਰੀ ਹਰਪਾਲ ਸਿੰਘ ਖੇਤੀਬਾੜੀ ਉੱਪਰ ਨਿਰੀਖਕ ਤੋਂ ਇਲਾਵਾ    ਜਗਜੀਤ ਸਿੰਘ, ਗੁਰਦੀਪ ਸਿੰਘ, ਰਣਜੀਤ ਸਿੰਘ, ਹਰਭਿੰਦਰਜੀਤ ਸਿੰਘ, ਗੁਲਵੰਤ ਸਿੰਘ, ਇੰਦਰਜੀਤ ਸਿੰਘ, ਅਰਜਿੰਦਰ ਸਿੰਘ ਤੇ ਹੋਰ ਡੀਲਰ ਹਾਜ਼ਰ ਸਨ।

Spread the love