ਰੂਪਨਗਰ, 07 ਮਾਰਚ 2022
ਕੋਵਿਡ 19 ਦੀ ਮਹਾਂਮਾਰੀ ਕਾਰਣ ਬੱਚਿਆਂ ਦੇ ਟੀਕਾਕਰਨ ਵਿੱਚ ਪਏ ਪਾੜੇ ਨੂੰ ਪੂਰਾ ਕਰਨ ਲਈ ਭਾਰਤ ਸਰਕਾਰ ਅਤੇ ਰਾਜ ਸਰਕਾਰ ਦੇ ਸਹਿਯੋਗ ਨਾਲ ਮਾਰਚ 2022 ਤੋਂ ਮਈ 2022 ਤੱਕ ਚਲਾਏ ਜਾਣ ਵਾਲੇ ਤੀਬਰ ਮਿਸ਼ਨ ਇੰਦਰਧਨੁਸ਼ 4H0 ਦੇ ਪਹਿਲੇ ਗੇੜ ਦੀ ਰਸਮੀ ਤੋਰ ਤੇ ਸ਼ੁਰੂਆਤ ਅੱਜ ਸਥਾਨਕ ਮੁਸਲਿਮ ਝੁੱਗੀਆਂ ਵਿਖੇ ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੋਰ ਦੀ ਮੋਜੂਦਗੀ ਵਿੱਚ ਬੱਚਿਆਂ ਅਤੇ ਗਰਭਵਤੀ ਅੋਰਤਾਂ ਦਾ ਟੀਕਾਕਰਨ ਕਰਦਿਆਂ ਕੀਤੀ ਗਈ।ਇਸ ਮੋਕੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ ਰੂਪਨਗਰ ਡਾ ਪਰਮਿੰਦਰ ਕੁਮਾਰ ਨੇ ਦੱਸਿਆ ਕਿ ਮਿਸ਼ਨ ਇੰਦਰਧਨੁਸ਼ ਤਹਿਤ ਪਹਿਲਾ ਗੇੜ ਮਿਤੀ 07 ਮਾਰਚ ਨੂੰ, ਦੂਜਾ ਗੇੜ ਮਿਤੀ 04 ਅਪ੍ਰੈਲ ਨੂੰ ਅਤੇ ਤੀਜਾ ਤੇ ਆਖਰੀ ਗੇੜ ਮਈ ਮਹੀਨੇ ਦੇ ਪਹਿਲੇ ਹਫਤੇ ਵਿੱਚ ਚਲਾਇਆ ਜਾਵੇਗਾ ਜਿਸ ਵਿੱਚ ਸਪੈਸ਼ਲ ਮੁਫਤ ਟੀਕਾਕਰਨ ਮੁਹਿੰਮ ਚਲਾਂਉਦਿਆਂ ਉਨਾਂ ਗਰਭਵਤੀ ਮਾਵਾਂ ਅਤੇ ਬੱਚਿਆਂ ਨੂੰ ਕਵਰ ਕੀਤਾ ਜਾਵੇਗਾ ਜੋ ਕਿ ਕੋਵਿਡ ਮਹਾਂਮਾਰੀ ਕਾਰਣ ਜਾਂ ਕਿਸੇ ਹੋਰ ਕਾਰਣਾਂ ਕਰਕੇ ਟੀਕਾਕਰਨ ਤੋ ਵਾਂਝੇ ਰਹਿ ਗਏ ਸਨ।
ਹੋਰ ਪੜ੍ਹੋ :-ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਮਾਪੇ-ਅਧਿਆਪਕ ਮਿਲਣੀ ਦਾ ਸਫ਼ਲ ਆਯੋਜਨ
ਇਸ ਸੰਬੰਧੀ ਜਿਲ੍ਹਾ ਟੀਕਾਕਰਨ ਅਫਸਰ ਡਾ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਵੱਖ^ਵੱਖ ਟੀਮਾਂ ਵੱਲੋਂ ਇਹਨਾਂ ਕੈਂਪਾ ਦੋਰਾਨ ਵਿਸ਼ੇਸ਼ ਤੋਰ ਤੇ ਸ਼ੈਲਰਾਂ, ਉਸਾਰੀ ਅਧੀਨ ਇਮਾਰਤਾਂ ਜਾਂ ਜਿੱਥੇ ਪਰਵਾਸੀ ਅਬਾਦੀ ਜਿਆਦਾ ਹੈ, ਨੂੰ ਕਵਰ ਕੀਤਾ ਜਾਵੇਗਾ। ਇਸ ਮੁਹਿੰਮ ਦੋਰਾਨ ਹੈਪੇਟਾਇਟਸ (ਪੀਲੀਆ), ਪੋਲੀਓ, ਤਪਦਿਕ, ਗਲ^ਘੋਟੂ, ਕਾਲੀ ਖੰਘ, ਟੈਟਨਸ, ਨਮੂਨੀਆ ਤੇ ਦਿਮਾਗੀ ਬੁਖਾਰ, ਦਸਤ, ਖਸਰਾ ਤੇ ਰੂਬੇਲਾ ਅਤੇ ਅੰਧਰਾਤਾ ਵਰਗੀਆਂ ਤੋ ਬਚਾਅ ਸੰਬੰਧੀ ਮੁਫਤ ਟੀਕਾਕਰਨ ਕੀਤਾ ਜਾਵੇਗਾ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਦੇ ਬੱਚਿਆਂ ਜਾਂ ਗਰਭਵਤੀ ਅੋਰਤਾਂ ਦਾ ਕੋਈ ਵੀ ਟੀਕਾਕਰਨ ਖੁਰਾਕ ਛੁਟ ਗਈ ਹੈੇ ਤਾਂ ਉਪਰੋਕਤ ਤਰੀਖਾਂ ਨੂੰ ਨੇੜੇ ਦੀ ਸਿਹਤ ਸੰਸਥਾ ਵਿਖੇ ਜਾ ਕੇ ਟੀਕਾਕਰਨ ਜਰੂਰ ਕਰਵਾਉਣ। ਵਧੇਰੇ ਜਾਣਕਾਰੀ ਲਈ ਆਸ਼ਾ ਜਾਂ ਏHਐਨHਐਮH ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੋਕੇ ਸੀਨੀਅਰ ਮੈਡੀਕਲ ਅਫਸਰ ਡਾ ਤਰਸੇਮ ਸਿੰਘ, ਡਾH ਗੁਰਪ੍ਰੀਤ ਕੋਰ ਬੱਚਿਆਂ ਦੇ ਰੋਗਾਂ ਦੇ ਮਾਹਿਰ, ਡਿਪਟੀ ਮਾਸ ਮੀਡੀਆ ਅਫਸਰ ਗੁਰਦੀਪ ਸਿੰਘ, ਸਟੈਨੋ ਹਰਜਿੰਦਰ ਸਿੰਘ, ਜਿਲ੍ਹਾ ਬੀHਸੀHਸੀH ਕੋਆਰਡੀਨੇਟਰ ਸੁਖਜੀਤ ਕੰਬੋਜ਼, ਏHਐਨHਐਮH ਭੁਪਿੰਦਰ ਕੋਰ , ਆਸ਼ਾ ਵਰਕਰਜ, ਨਰਸਿੰਗ ਵਿਿਦਆਰਥਣਾਂ ਅਤੇ ਗਰਭਵਤੀ ਅੋਰਤਾਂ ਤੇ ਛੋਟੇ ਬੱਚੇ ਹਾਜਰ ਸਨ।