ਪ੍ਰਕਿਰਿਆ ਘੱਟ ਦਰਦਨਾਕ ਹੈ ਅਤੇ ਲਗਭਗ 30 ਮਿੰਟ ਚਲਦੀ ਹੈ; ਮਰੀਜਾਂ ਨੂੰ ਉਸੇ ਦਿਨ ਛੁੱਟੀ ਮਿਲ ਜਾਂਦੀ ਹੈ ਅਤੇ ਉਹ ਰੋਜ਼ਾਨਾ ਦੀਆਂ ਗਤੀਵਿਧੀਆਂ ਮੁੜ ਸ਼ੁਰੂ ਕਰ ਸਕਦੇ ਹਨ: ਡਾ. ਰਾਵੁਲ ਜਿੰਦਲ
ਲੁਧਿਆਣਾ, 9 ਸਤੰਬਰ, 2022: ਲੁਧਿਆਣਾ ਦੇ ਵਸਨੀਕ ਡਾ. ਤਰੁਣ ਬੇਦੀ (41) ਨੂੰ ਇੱਕ ਚੁਣੌਤੀਪੂਰਨ ਸਮੇਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਕਿਉਂਕਿ ਉਹ ਬਾਈਲੈਟਰਲ ਵੈਰੀਕੋਜ਼ ਨਸਾਂ (ਸੁੱਜੀਆਂ ਅਤੇ ਟੇਢੀਆਂ ਨਸਾਂ) ਤੋਂ ਪੀੜਤ ਸਨ, ਜਿਸ ਕਾਰਨ ਉਸ ਦੀ ਲੱਤ ਵਿੱਚ ਤੇਜ ਦਰਦ, ਭਾਰੀਪਣ ਅਤੇ ਸੋਜਸ ਸੀ। ਉਸ ਦੀ ਅਜਿਹੀ ਸਿਹਤ ਦੀ ਸਥਿਤੀ ਨੇ ਨਾ ਸਿਰਫ਼ ਉਸ ਦੀਆਂ ਦੋਵੇਂ ਲੱਤਾਂ ਵਿਚ ਤੇਜ ਕੜਵੱਲ ਪੈਦਾ ਕਰ ਦਿੱਤੀ, ਸਗੋਂ ਉਸ ਦੀ ਗਤੀਸ਼ੀਲਤਾ ਨੂੰ ਵੀ ਸੀਮਿਤ ਕਰ ਦਿੱਤਾ।
ਡਾ. ਜਿੰਦਲ ਦੀ ਅਗਵਾਈ ਵਿਚ ਡਾਕਟਰਾਂ ਦੀ ਟੀਮ ਨੇ 22 ਅਗਸਤ ਨੂੰ ਫੋਮ ਸਕਲੇਰੋਥੈਰੇਪੀ ਅਤੇ ਰ੍ਰੋਗ ਗ੍ਰਸਤ ਨਸਾਂ ਦਾ ਲੇਜ਼ਰ ਇਲਾਜ ਕੀਤਾ।ਫੋਮ ਸਕਲੇਰੋਥੈਰੇਪੀ ਦੀ ਵਰਤੋਂ ਵੈਰੀਕੋਜ਼ ਨਸਾਂ ਅਤੇ ਸਪਾਈਡਰ ਨਸਾਂ ਦੇ ਇਲਾਜ ਲਈ ਕੀਤੀ ਜਾਂਦੀ ਹੈ। ਮਰੀਜ਼ ਨੂੰ ਪ੍ਰਕਿਰਿਆ ਦੇ ਉਸੇ ਦਿਨ ਛੁੱਟੀ ਦੇ ਦਿੱਤੀ ਗਈ ਸੀ ਅਤੇ ਉਹ ਬਿਨਾਂ ਕਿਸੇ ਸਹਾਇਤਾ ਦੇ ਤੁਰਨ ਦੇ ਯੋਗ ਸੀ। ਹੁਣ ਉਹ ਠੀਕ ਹੋ ਗਏ ਹਨ ਅਤੇ ਆਪਣੀ ਆਮ ਜ਼ਿੰਦਗੀ ਜੀਅ ਰਹੇ ਹਨ।
ਇਸ ਮਾਮਲੇ ਤੇ ਚਰਚਾ ਕਰਦਿਆਂ ਡਾ. ਜਿੰਦਲ ਨੇ ਦੱਸਿਆ ਕਿ ਵੈਰੀਕੋਜ਼ ਨਸਾਂ ਲੱਤਾਂ ਦੇ ਕਿਸੇ ਵੀ ਹਿੱਸੇ ਵਿੱਚ ਹੋ ਸਕਦੀਆਂ ਹਨ, ਪਰ ਲਗਾਤਾਰ ਖੜ੍ਹੇ ਰਹਿਣ ਅਤੇ ਲੰਬੇ ਸਮੇਂ ਤੱਕ ਖੜ੍ਹੇ ਰਹਿਣ ਕਾਰਨ ਜ਼ਿਆਦਾਤਰ ਪੱਟਾਂ ਅਤੇ ਪਿੰਨੀਆਂ ਤੇ ਪਾਈਆਂ ਜਾਂਦੀਆਂ ਹਨ। ਇਹ ਬਿਮਾਰੀ ਨਾੜੀ ਪ੍ਰਣਾਲੀ ਦੀ ਖਰਾਬੀ ਨੂੰ ਦਰਸਾਉਂਦੀ ਹੈ ਅਤੇ ਜਿਸਦਾ ਮੁਲਾਂਕਣ ਇੱਕ ਵੈਸਕੂਲਰ ਸਰਜਰੀ ਦੇ ਮਾਹਰ ਦੁਆਰਾ ਕੀਤਾ ਜਾਣਾ ਚਾਹੀਦਾ ਹੈ।
ਇਹ ਦੱਸਦੇ ਹੋਏ ਕਿ ਨਵੀਨਤਮ ਤਕਨੀਕੀ ਤਰੱਕੀ ਦੁਆਰਾ ਵੈਰੀਕੋਜ਼ ਦਾ ਸਫਲਤਾਪੂਰਵਕ ਇਲਾਜ ਕੀਤਾ ਜਾ ਸਕਦਾ ਹੈ, ਡਾ. ਜਿੰਦਲ ਨੇ ਕਿਹਾ, ‘‘ਕਿ ਵੈਰੀਕੋਜ਼ ਨਸਾਂ ਲਈ ਬਹੁਤ ਸਾਰੇ ਉੱਨਤ ਇਲਾਜ ਵਿਕਲਪ ਉਪਲੱਬਧ ਹਨ। ਪ੍ਰਕਿਰਿਆ ਘੱਟ ਦਰਦਨਾਕ ਹੁੰਦੀ ਹੈ ਜਿਸ ਵਿੱਚ ਲਗਭਗ 30 ਮਿੰਟ ਲੱਗਦੇ ਹਨ। ਇਸ ਨਾਲ ਮਰੀਜ਼ ਜਲਦੀ ਠੀਕ ਹੋ ਜਾਂਦਾ ਹੈ ਅਤੇ ਇੱਕ ਘੰਟੇ ਵਿੱਚ ਘਰ ਜਾ ਸਕਦਾ ਹੈ। ਇਸ ਤੋਂ ਇਲਾਵਾ, ਕੁਝ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਅਤੇ ਬਹੁਤ ਘੱਟ ਦੇਖਭਾਲ ਦੀ ਲੋੜ ਹੁੰਦੀ ਹੈ।