ਸਾਰੇ ਵਿਸ਼ਿਆਂ ਦੇ ਅਧਿਆਪਕਾਂ ਦੀ ਨੈਸ ਸਬੰਧੀ ਟ੍ਰੇਨਿੰਗ ਕਰਵਾਈ 

ਟ੍ਰੇਨਿੰਗ
ਸਾਰੇ ਵਿਸ਼ਿਆਂ ਦੇ ਅਧਿਆਪਕਾਂ ਦੀ ਨੈਸ ਸਬੰਧੀ ਟ੍ਰੇਨਿੰਗ ਕਰਵਾਈ 
ਰੂਪਨਗਰ  22 ਅਕਤੂਬਰ 2021

ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਬਲਾਕ ਨੋਡਲ ਅਫ਼ਸਰ ਬਲਵੰਤ ਸਿੰਘ ਦੀ ਦੇਖਰੇਖ  ਵਿੱਚ ਸਰਕਾਰੀ ਸੀਨੀਅਰ ਸਕੈਡੰਰੀ ਸਮਾਰਟ ਸਕੂਲ ਮਕੜੌਨਾ ਕਲਾ ਵਿਖੇ ਸਾਰੇ ਵਿਸ਼ਿਆਂ ਦੇ ਅਧਿਆਪਕਾਂ ਦੀ ਨੈਸ ਸਬੰਧੀ ਟ੍ਰੇਨਿੰਗ ਕਰਵਾਈ ਗਈ। ਬਲਾਕ ਮੈਂਟਰ ਸਾਇੰਸ ਤੇਜਿੰਦਰ ਸਿੰਘ ਬਾਜ਼ ਨੇ ਕਿਹਾ ਕਿ ਇਸ ਟ੍ਰੇਨਿੰਗ ਵਿੱਚ 110 ਅਧਿਆਪਕਾਂ ਨੇ ਭਾਗ ਲਿਆ। ਬਲਾਕ ਮੈਂਟਰ ਸਮਾਜਿਕ ਸਿੱਖਿਆ/ਅੰਗਰੇਜੀ ਦਰਸ਼ਨ ਸਿੰਘ, ਬਲਾਕ ਮੈਂਟਰ ਪੰਜਾਬੀ ਮਨਦੀਪ ਸਿੰਘ, ਬਲਾਕ ਮੈਂਟਰ ਮੈਥ ਕੰਵਲਜੀਤ ਸਿੰਘ ਨੇ ਬਤੌਰ ਰਿਸੋਰਸ ਪਰਸਨ ਬਾਖੂਬੀ ਡਿਊਟੀ ਨਿਭਾਈ। ਇਸ ਟ੍ਰੇਨਿੰਗ ਵਿੱਚ ਅਧਿਆਪਕ ਪ੍ਰਸ਼ਨਾਵਲੀ, ਸਕੂਲ ਪ੍ਰਸ਼ਨਾਵਲੀ ਅਤੇ  ਵਿਦਿਆਰਥੀ ਪ੍ਰਸ਼ਨਾਵਲੀ ਦੇ ਮਡਿਊਲ ਅਧਾਰਿਤ ਨੈਸ ਸਬੰਧੀ ਟ੍ਰੇਨਿੰਗ ਕਰਵਾਈ ਗਈ। ਸਾਰੇ  ਵਿਸ਼ਿਆਂ ਦੇ ਅਧਿਆਪਕਾਂ ਨੇ ਟ੍ਰੇਨਿੰਗ ਸਬੰਧੀ ਆਪਣੀ ਆਪਣੀ ਫੀਡਬੈਕ ਦਿੱਤੀ। ਪ੍ਰਿੰਸੀਪਲ ਬਲਵੰਤ ਸਿੰਘ ਨੇ ਸਕੂਲ ਆਏ  ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ ।

ਹੋਰ ਪੜ੍ਹੋ :-ਮੁਫਤ ਕਾਨੂੰਨੀ ਸੇਵਾਵਾਂ ਬਾਰੇ ਕੀਤਾ ਜਾਗਰੂਕ

ਫੋਟੋ : ਨੈਸ  ਸਬੰਧੀ ਟ੍ਰੇਨਿੰਗ ਲੈਣ ਉਪਰੰਤ ਅਧਿਆਪਕ ਪ੍ਰਬੰਧਕਾਂ ਨਾਲ
Spread the love