ਉੱਚੇਰੀ ਸਿੱਖਿਆ ਮੰਤਰੀ ਨੇ ਪੁੱਕਾ ਦੇ ਇੰਡੋ-ਕੈਨੇਡੀਅਨ ਅਕਾਦਮਿਕ ਵਫਦ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਚੰਡੀਗੜ, 14 ਅਕਤੂਬਰ:

ਪੰਜਾਬ ਦੇ ਉੱਚ ਸਿੱਖਿਆ ਮੰਤਰੀ, ਸ਼੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਪੰਜਾਬ ਅਨਏਡਿਡ ਕਾਲਜਿਜ਼ ਐਸੋਸਿਏਸ਼ਨ (ਪੁੱਕਾ) ਦੇ 15 ਮੈਂਬਰੀ ਵਫਦ ਨੂੰ ਹਰੀ ਝੰਡੀ ਦਿਖਾ ਕੇ ਕੈਨੇਡਾ ਲਈ ਰਵਾਨਾ ਕੀਤਾ।  ਵਫਦ ਦਾ ਉਦੇਸ਼ ਕੈਨੇਡਾ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਅਤੇ ਪੁੱਕਾ ਮੈਂਬਰਾਂ ਵਿਚਕਾਰ ਰਣਨੀਤਕ ਤਾਲਮੇਲ ਦੀਆਂ ਸੰਭਾਵਨਾਵਾਂ ਬਾਰੇ ਵਿੱਚ ਗੱਲਬਾਤ ਕਰਨਾ ਹੈ।

ਉੱਚੇਰੀ ਸਿੱਖਿਆ ਮੰਤਰੀ ਨੇ ਪੁੱਕਾ ਵਫਦ ਨੂੰ ਇਸ ਉਪਰਾਲੇ ਲਈ ਵਧਾਈ ਦਿੰਦਿਆ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪੰਜਾਬ ਦੇ ਕਾਲਜਾਂ ਵਿੱਚ ਬੁਨਿਆਦੀ ਢਾਂਚਾਂ, ਟੈਕਨੋਲਿਜੀ, ਕੋਰਸ ਪਾਠਕ੍ਰਮ, ਪ੍ਰੈਕਟੀਕਲ ਅਤੇ ਹੁਨਰ ਸਿਖਲਾਈ ਆਦਿ ਨੂੰ ਅਪਗ੍ਰੇਡ ਕਰਨ ਲਈ ਵਚਨਬੱਧ ਹੈ ਤਾਂ ਜੋ ਇਸ ਨੂੰ ਅੰਤਰਰਾਸ਼ਟਰੀ ਪੱਧਰ ਦਾ ਹਾਣੀ ਬਣਾਇਆ ਜਾ ਸਕੇ। ਇਹ ਭਾਰਤੀ ਅਤੇ ਅੰਤਰਰਾਸ਼ਟਰੀ ਸਿੱਖਿਆ ਪ੍ਰਣਾਲੀ ਵਿਚਕਾਰ ਸੰਤੁਲਨ ਬਣਾਈ ਰੱਖਣ ਵਿੱਚ ਸਹਾਇਤਾ ਕਰੇਗਾ, ਜਿਸ ਨਾਲ ਪੰਜਾਬ ਵਿੱਚ ਦੇ ਨੌਜਵਾਨਾਂ ਲਈ ਅੰਤਰਰਾਸ਼ਟਰੀ ਪੱਧਰ ‘ਤੇ ਬਰਾਬਰ ਨੌਕਰੀ ਦੇ ਮੋਕੇ ਪੈਦਾ ਹੋਣਗੇ।

ਵਫਦ ਦੀ ਅਗਵਾਈ ਕਰ ਰਹੇ ਡਾ. ਅੰਸ਼ੂ ਕਟਾਰੀਆ ਨੇ ਕਿਹਾ ਕਿ ਇਹ ਵਫਦ ਵੈਨਂਕੂਵਰ, ਕੈਲਗਰੀ, ਐਡਮਿੰਟਨ, ਕੰਪਲੂਪਸ, ਵਿਕਟੋਰਿਆ, ਸਰੀ, ਐਬਾਰਟਸਫੋਰਡ,  ਕੈਲੋਨਾ ਆਦਿ ਸਮੇਤ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰੇਗਾ।

ਕੈਨੇਡਾ  ਇੰਟਰਨੈਸ਼ਨਲ ਅੇਜੁਕੇਸ਼ਨ ਕੰਸੋਰਟੀਅਮ, ਸ਼੍ਰੀ ਕ੍ਰਿਸ਼ਨਾ ਮੂਰਤੀ  ਨੇ ਕਿਹਾ ਕਿ ਭਾਰਤ ਖਾਸ ਕਰਕੇ ਪੰਜਾਬ ਵਿੱਚ ਕੈਨੇਡੀਅਨ ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਵੱਡੀ  ਮੰਗ ਹੈ। ਉਹਨਾਂ ਨੇ ਕਿਹਾ ਕਿ ਆਪਣੀ ਉੱਚ ਸਿੱਖਿਆ ਦੇ ਲਈ ਹਰ ਸਾਲ ਅੰਦਾਜਨ ਲਗਭਗ 1.50 ਲੱਖ ਵਿਦਿਆਰਥੀ ਪੰਜਾਬ ਤੋ ਕੈਨੇਡਾ ਜਾ ਰਹੇ ਹਨ ਜਿਸਦੀ ਸਿੱਖਿਆ ਤੇ ਅੋਸਤ ਖਰਚਾ ਲਗਭਗ 15 ਲੱਖ ਦਾ ਹੈ । ਪੰਜਾਬ ਕਾਲਜਾਂ ਦੇ ਰਣਨੀਤਿਕ ਗੱਠਜੋੜ ਦੇ ਨਾਲ ਵਿਦਿਆਰਥੀਆਂ ਨੂੰ ਕਰੇਡਿਟ ਟਰਾਂਸਫਰ ਵਿਕਲਪ ਦੇ ਨਾਲ ਮਾਈਗ੍ਰੇਟ ਕੀਤਾ ਜਾ ਸਕਦਾ ਹੈ, ਜਿਸ ਨਾਲ ਉਹ ਭਾਰਤ ਵਿੱਚ ਆਪਣੇ 2 ਸਾਲ ਅਤੇ ਕੈਨੇਡਾ ਵਿੱਚ 1-2 ਸਾਲ ਪੂਰੇ ਕਰ ਸਕਦੇ ਹਨ। ਇਸ ਤਰਾਂ ਦਾ  ਵਧੀਆਂ ਫੈਸਲਾ  ਲੈਣ ਦੇ ਨਾਲ ਪੈਸਾ ਬਚਾਉਣ ਵਿੱਚ ਵੀ ਸਹਾਇਤਾ ਮਿਲੇਗੀ। ਇਸ ਤਰਾਂ ਦੇ ਰਣਨੀਤਿਕ ਗੱਠਜੋੜ ਨਾਲ ਵਿਦਿਆਰਥੀਆਂ ਅਤੇ ਕਾਲਜ ਦੋਨਾਂ ਦਾ ਫਾਇਦਾ ਹੋਵੇਗਾ।

ਇਸ ਵਫਦ ਵਿਚ ਡਾ.ਅੰਸ਼ੂ ਕਟਾਰੀਆ, ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ, ਨੇੜੇ ਚੰਡੀਗੜ; ਮਿ.ਅਸ਼ੋਕ ਗਰਗ ਅਤੇ ਮਿ. ਅਸ਼ਵਨੀ ਗਰਗ, ਸਵਾਈਟ ,  ਬਨੂੰੜ; ਮਿ. ਸਵਿੰਦਰ ਸਿੰਘ, ਸ਼੍ਰੀਮਤੀ ਮਨਜਿੰਦਰ ਕੋਰ ਅਤੇ ਮਿ. ਗੁਰਸਿਮਰਨਜੀਤ ਸਿੰਘ,  ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟਸ, ਗੁਰਦਾਸਪੁਰ;  ਮਿ. ਮੋਹਿਤ ਮਹਾਜਨ ਅਤੇ ਸ਼੍ਰੀਮਤੀ  ਅਨੁ ਮਹਾਜਨ, ਗੋਲਡਨ ਗਰੁੱਪ ਆਫ ਕਾਲਜਿਜ਼ ਗੁਰਦਾਸਪੁਰ; ਮਿ. ਨਿਤੇਸ਼ ਕੇ ਗਰਗ, ਕੇਸੀਟੀ ਗਰੁੱਪ ਫਤਿਹਗੜ;  ਮਿ. ਨਲਿਨੀ ਚੋਪੜਾ ਅਤੇ ਮਿ. ਚੰਦਰ ਮੋਹਨ, ਕੇ ਜੇ ਗਰੁੱਪ, ਪਟਿਆਲਾ; ਮਿ. ਪਰਮਿੰਦਰ ਪਾਲ ਸ਼ਰਮਾ, ਐਮਜੀਡੀਐਮ ਗਰੁੱਪ, ਬਠਿੰਡਾਂ; ਮਿ. ਭਾਰਤ ਸ਼ਰਮਾ, ਸਿਨਰਜੀ  ਇੰਟਰਨੈਸ਼ਨਲ ਇੰਸਟੀਚਿਊਟ ਆਫ ਨਰਸਿੰਗ, ਬਠਿੰਡਾਂ ;ਮਿ. ਰਾਜ ਕੁਮਾਰ ਥਾਪਰ,  ਐਸਐਮਡੀ  ਗਰੁੱਪ ਆਫ ਇੰਸਟੀਚਿਊਟਸ, ਫਰੀਦਕੋਟ; ਮਿ. ਰਾਜੇਸ਼ ਕੇ ਗਰਗ, ਭਾਰਤ ਗਰੁੱਪ ਆਫ ਇੰਸਟੀਚਿਊਸ਼ਨਸ, ਮਾਨਸਾ; ਮਿ. ਕੰਵਰ ਤੁਸ਼ਾਰ ਪੁੰਜ, ਸ਼੍ਰੀ ਸਾਈਂ ਗਰੁੱਪ, ਪਾਲਮਪੁਰ ਸ਼ਾਮਿਲ ਹਨ।