ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ, ਰੂਪਨਗਰ ਵਿਖੇ ਵਿਦਿਅਕ ਮੁਕਾਬਲੇ ਕਰਵਾਏ ਗਏ : ਪ੍ਰਿੰਸੀਪਲ ਲੈਫ. ਕਰਨਲ ਪਰਮਿੰਦਰ ਸਿੰਘ ਬਾਜਵਾ

ਰੂਪਨਗਰ, 10 ਨਵੰਬਰ 2021

ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਕਮ ਪ੍ਰਿੰਸੀਪਲ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ, ਰੂਪਨਗਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਰੂਪਨਗਰ ਵਿਖੇ ਚਲਾਏ ਜਾ ਰਹੇ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਰੂਪਨਗਰ ਵਿਖੇ ਵਿਦਿਅਕ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਬੀ.ਐੱਸ.ਸੀ(ਆਈ.ਟੀ), ਪੀ.ਜੀ.ਡੀ.ਸੀ.ਏ, ਐੱਮ.ਐੱਸ.ਸੀ(ਆਈ.ਟੀ) ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।

ਹੋਰ ਪੜ੍ਹੋ :-ਟਰਾਂਸਪੋਰਟ ਵਿਭਾਗ ਦੀ ਰੋਜ਼ਾਨਾ ਆਮਦਨ ਵਿੱਚ 1 ਕਰੋੜ ਰੁਪਏ ਦਾ ਵਾਧਾ: ਰਾਜਾ ਵੜਿੰਗ

ਇਹ ਵਿਦਿਅਕ ਮੁਕਾਬਲੇ ਦੇ ਸਿਲੇਬਸ ਦਾ ਵਿਸ਼ਾ ਜਨਰਲ ਨਾਲੇਜ,ਗਣਿਤ, ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਅਧਾਰਿਤ ਸੀ।ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ  ਜਾਣਕਾਰੀ ਵਿੱਚ ਵਾਧਾ ਕਰਨਾ ਅਤੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਨਾ ਸੀ। ਇਹਨਾਂ ਮੁਕਾਬਲਿਆਂ ਵਿੱਚ ਬੀ.ਐੱਸ.ਸੀ(ਆਈ.ਟੀ) 5ਵਾਂ ਸਮੈਸਟਰ ਦੀ ਟੀਮ ਦੇ ਵਿਦਿਆਰਥੀ(ਪਵਨਦੀਪ ਰਾਣਾ, ਸਿਮਰਨਜੀਤ ਕੌਰ, ਓਕਾਰ ਕੌਰ) ਨੇ ਪਹਿਲਾਂ ਸਥਾਨ ਹਾਸਲ ਕੀਤਾ । ਇਸ ਵਿੱਚ ਸੈਨਿਕ ਇੰਸਟੀਚਿਊਟ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Spread the love