ਬਜੁਰਗ, ਦਿਵਿਆਂਗ ਅਤੇ ਕੋਵਿਡ ਪ੍ਰਭਾਵਿਤ ਵੋਟਰ ਡਾਕ ਮਤ ਪੱਤਰ ਰਾਹੀਂ ਕਰ ਸਕਣਗੇ ਮਤਦਾਨ, ਜਾਣੋ ਕਿਵੇਂ

ਬਜੁਰਗ, ਦਿਵਿਆਂਗ ਅਤੇ ਕੋਵਿਡ ਪ੍ਰਭਾਵਿਤ ਵੋਟਰ ਡਾਕ ਮਤ ਪੱਤਰ ਰਾਹੀਂ ਕਰ ਸਕਣਗੇ ਮਤਦਾਨ, ਜਾਣੋ ਕਿਵੇਂ
ਬਜੁਰਗ, ਦਿਵਿਆਂਗ ਅਤੇ ਕੋਵਿਡ ਪ੍ਰਭਾਵਿਤ ਵੋਟਰ ਡਾਕ ਮਤ ਪੱਤਰ ਰਾਹੀਂ ਕਰ ਸਕਣਗੇ ਮਤਦਾਨ, ਜਾਣੋ ਕਿਵੇਂ
ਫਾਜ਼ਿਲਕਾ 17 ਜਨਵਰੀ 2022
ਵਧੀਕ ਜ਼ਿਲ੍ਹਾ ਚੋਣ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਭੀਜੀਤ ਕਪਲਿਸ਼ ਆਈ.ਏ.ਐਸ ਨੇ ਦਸਿਆ ਹੈ ਕਿ ਇਸ ਵਾਰ ਚੋਣ ਕਮਿਸ਼ਨ ਦੀ ਹਦਾਇਤਾ ਅਨੁਸਾਰ 80 ਸਾਲ ਤੋਂ ਵੱਧ ਉਮਰ ਦੇ ਬਜੁਰਗ, ਦਿਵਿਆਂਗ ਅਤੇ ਕੋਵਿਡ ਤੋਂ ਪ੍ਰਭਾਵਿਤ ਵੋਟਰ ਡਾਕ ਮਤ ਪੱਤਰਾਂ (ਪੋਸਟਲ ਬੈਲਟ ਪੇਪਰ) ਰਾਹੀਂ ਮਤਦਾਨ ਕਰ ਸਕਣਗੇ।ਇਹ ਸਾਰੀ ਪ੍ਰਕਿਰਿਆ ਸਬੰਧੀ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੀਆਂ ਟੀਮਾਂ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਸੁਵਿਧਾ ਦਾ ਲਾਭ ਲੈਣ ਲਈ ਉਪਰੋਕਤ ਸ੍ਰੇਣੀਆਂ ਦੇ ਵੋਟਰਾਂ ਲਈ ਫਾਰਮ 12 ਡੀ ਭਰ ਕੇ ਆਪਣੇ ਵਿਧਾਨ ਸਭਾ ਹਲਕੇ ਦੇ ਰਿਟਰਨਿੰਗ ਅਫਸਰ ਨੂੰ ਜਮ੍ਹਾ ਕਰਵਾਉਣਾ ਹੋਵੇਗਾ।ਇਹ ਫਾਰਮ ਚੋਣਾਂ ਦੇ ਐਲਾਨ ਦੀ ਮਿਤੀ ਤੋਂ ਲੈ ਕੇ ਨੋਟੀਫਿਕੇਸ਼ਨ ਤੋਂ ਪੰਜ ਦਿਨ ਬਾਅਦ ਤੱਕ ਜਮ੍ਹਾ ਕਰਵਾਇਆ ਜਾ ਸਕਦਾ ਹੈ।

ਹੋਰ ਪੜ੍ਹੋ :-ਮੁੱਖ ਚੋਣ ਕਮੀਸ਼ਨ ਵੱਲੋਂ ਗੁਰੂ ਰਵਿਦਾਸ ਮਹਾਰਾਜ ਦੀ ਜਅੰਤੀ ਦੇ ਮੱਦੇਨਜਰ ਚੋਣ ਦੀ ਤਰੀਕ 20 ਫਰਵਰੀ ਕੀਤੇ ਜਾਣ ਦਾ ਸਵਾਗਤ:  ਸਾਂਪਲਾ

ਉਨ੍ਹਾਂ ਦੱਸਿਆ ਕਿ ਕੋਵਿਡ ਦੇ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਮਰੀਜ ਜਾਂ ਇਕਾਂਤਵਾਸ ਵਿੱਚ ਰੱਖੇ ਮਰੀਜ ਵੀ ਇਹ ਸੁਵਿਧਾ ਦਾ ਲਾਭ ਲੈ ਸਕਦੇ ਹਨ।ਦਿਵਿਆਂਗ ਜਨ ਜੋੋ 40 ਫੀਸਦੀ ਤੋਂ ਜਿਆਦਾ ਦਿਵਿਆਂਗਤਾ ਰੱਖਦੇ ਹਨ ਇਹ ਸੁਵਿਧਾ ਲਈ ਫਾਰਮ 12 ਡੀ ਭਰ ਕੇ ਦੇ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਰਿਟਰਨਿੰਗ ਅਫਸਰ ਵੱਲੋਂ ਮੁਹੱਈਆ ਕਰਵਾਈ ਗਈ ਸੂਚੀ ਅਨੁਸਾਰ ਬੂਥ ਲੈਵਲ ਅਫਸਰਾਂ (ਬੀ.ਐਲ.ਓ) ਵੱਲੋਂ ਉਪਰੋਤ ਸ੍ਰੇਣੀਆਂ ਦੇ ਵੋਟਰਾਂ ਦੇ ਘਰੋ ਘਰੀ ਜਾ ਕੇ ਫਾਰਮ 12 ਡੀ ਵੰਡੇ ਜਾਣਗੇ ਅਤੇ ਉਨ੍ਹਾਂ ਤੋਂ ਇਸ ਦੀ ਪਹੁੰਚ ਰਸੀਦ ਪ੍ਰਾਪਤ ਕੀਤੀ ਜਾਵੇਗੀ।ਬੀ.ਐਲ.ਓ ਇਹ ਪਹੰੁਚ ਰਸੀਦ ਰਿਟਰਨਿੰਗ ਅਫਸਰ ਦੇ ਦਫਤਰ ਜਮ੍ਹਾ ਕਰਵਾਉਣਗੇ ਜੇ ਵੋਟਰ ਬੀ.ਐਲ.ਓ ਨੂੰ ਘਰ ਨਹੀਂ ਮਿਲਦਾ ਤਾਂ ਬੀ.ਐਲ.ਓ ਆਪਣਾ ਨੰਬਰ ਉਸ ਦੇ ਘਰ ਦੇ ਕੇ ਆਵੇਗਾ ਤੇ ਪੰਜ ਦਿਨਾਂ ਦੇ ਅੰਦਰ ਅੰਦਰ ਦੁਬਾਰਾ ਉਸ ਦੇ ਘਰ ਜਾਂ ਕੇ ਫਾਰਮ 12 ਡੀ ਪ੍ਰਾਪਤ ਕਰੇਗਾ।
ਅਜਿਹੇ ਵੋਟਰ (ਬਜੁਰਗ, ਦਿਵਿਆਂਗ) ਨੂੰ ਛੋਟ ਹੋਵੇਗੀ ਤੇ ਉਹ ਪੁਰਾਤਨ ਤਰੀਕੇ ਨਾਲ ਬੂਥ ਤੇ ਆ ਕੇ ਵੋਟ ਪਾਵੇ ਜਾਂ ਇਸ ਨਵੇ ਤਰੀਕੇ ਅਨੁਸਾਰ ਪੋਸਟਲ ਬੈਲਟ ਪੇਪਰ ਦੀ ਵਰਤੋਂ ਦਾ ਵਿਪਲਪ ਚੁਣੇ। ਜੇਕਰ ਉਹ ਪੋਸਟਲ ਬੈਲਟ ਪੇਪਰ ਦਾ ਵਿਕਪਲ ਚੁਣਦਾ ਹੈ ਤਾ ਉਹ ਆਪਣੇ ਵੇਰਵੇ ਫਾਰਮ 12 ਡੀ ਵਿੱਚ ਭਰ ਕੇ ਬੀ.ਐਲ.ਓ ਨੂੰ ਜਮ੍ਹਾ ਕਰਵਾਏਗਾ ਜ਼ੋ ਕਿ ਇਨ੍ਹਾਂ ਫਾਰਮਾ ਨੂੰ ਅੱਗੇ ਰਿਟਰਨਿੰਗ ਅਫਸਰ ਦੇ ਦਫਤਰ ਵਿੱਚ ਜਮ੍ਹਾ ਕਰਵਾ ਦੇਵੇਗਾ।ਇਸ ਕੰਮ ਵਿੱਚ ਸੈਕਟਰ ਅਫਸਰ ਬੀ.ਐਲ.ਓ ਵੀ ਨਿਗਰਾਨੀ ਕਰਨਗੇ।
ਰਿਟਰਨਿੰਗ ਅਫਸਰ ਇਨ੍ਹਾਂ ਫਾਰਮਾਂ ਦੀ ਜਾਂਚ ਕਰਨਗੇ ਅਤੇ ਜ਼ੋ ਫਾਰਮ ਯੋਗ ਪਾਏ ਜਾਣਗੇ ਉਨ੍ਹਾਂ ਫਾਰਮਾ ਨੂੰ ਪੋਸਟਲ ਬੈਲਟ ਪੇਪਰ ਜਾਰੀ ਕਰਨ ਲਈ ਪ੍ਰਵਾਨ ਕਰਨਗੇ।ਇਸ ਮੌਕੇ ਰਿਟਰਨਿੰਗ ਅਫਸਰ ਕੋਵਿਡ ਮਾਮਲਿਆਂ ਵਿੱਚ ਰਾਜ ਸਰਕਾਰ ਵੱਲੋਂ ਅਧਾਰਿਤ ਸਮਾਰਥ ਅਥਾਰਟੀ ਦਾ ਸਰਟੀਫਿਕੇਟ ਵੀ ਚੈਕ ਕਰਣਗੇ।  ਇਸ ਤੋਂ ਬਾਅਦ ਰਿਟਰਨਿੰਗ ਅਫਸਰ ਵੋਟਰ ਸੂਚੀ ਵਿੱਚ ਅਜਿਹੇੇ ਵੋਟਰ ਦੇ ਨਾਮ ਅੱਗੇ ਪੀ.ਬੀ ਅੰਕਿਤ ਕਰੇਗਾ ਤਾਂ ਇਸ ਤਰ੍ਹਾਂ ਦੇ ਵੋਟਰ ਫਿਰ ਵੋਟਾਂ ਵਾਲੇ ਦਿਨ ਬੂਥ ਤੇ ਆ ਕੇ ਮਤਦਾਨ ਨਾ ਕਰ ਸਕਣ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਚੋਣ ਕਮਿਸ਼ਨ ਦੀ ਟੀਮ ਪੋਸਟਲ ਬੈਲਟ ਪੇਪਰ ਦਾ ਵਿਕਲਪ ਚੁਣਨ ਵਾਲੇ ਵੋਟਰਾਂ ਦੇ ਘਰ ਜਾਵੇਗੀ। ਇਹ ਟੀਮ ਆਪਣੇ ਆਉਣ ਦੀ ਸੂਚਨਾ ਵੋਟਰ ਨੂੰ ਪਹਿਲਾਂ ਤੋਂ ਐਸ.ਐਮ.ਐਸ ਰਾਹੀਂ/ਡਾਕ ਰਾਹੀਂ ਜਾਂ ਬੀ.ਐਲ.ਓ ਰਾਹੀਂ ਦੇਵੇਗੀ।ਜੇਕਰ ਇਸ ਟੀਮ ਦੇ ਪਹਿਲੀ ਵਾਰ ਆਉਣ ਤੇ ਵੋਟਰ ਨਹੀਂ ਮਿਲਦਾ ਤਾਂ ਇਹ ਟੀਮ ਦੂਜੀ ਵਾਰ ਦਾ ਸਮਾਂ ਦੇ ਤੇ ਮੁੜ ਅਜਿਹੇ ਵੋਟਰ ਦੇ ਘਰ ਜਾਵੇਗੀ ਤਾਂ ਜ਼ੋ ਉਹ ਵੋਟ ਹੱਕ ਦਾ ਇਸਤੇਮਾਲ ਕਰ ਸਕੇ।ਪਰ ਦੋ ਤੋਂ ਵੱਧ ਵਾਰ ਇਹ ਟੀਮ ਨਹੀਂ ਜਾਵੇਗੀ।
ਇਸ ਟੀਮ ਦੇ ਦੌਰੇ ਸਬੰਧੀ ਉਮੀਦਵਾਰਾਂ ਨੂੰ ਵੀ ਸੂਚਿਤ ਕੀਤਾ ਜਾਵੇਗਾ।ਇਹ ਟੀਮ ਅਜਿਹੇ ਵੋਟਰ ਦੇ ਘਰ ਜਾ ਕੇ ਉਨ੍ਹਾਂ ਨੂੰ ਪੋਸਟਲ ਬੈਲਟ ਪੇਪਰ ਦੇਵੇਗੀ ਅਤੇ ਉਸ ਦਾ ਵੇਰਵਾ ਅਤੇ ਪਹਿਚਾਨ ਆਪਣੇ ਰਜਿਸਟਰ ਤੇ ਦਰਜ ਕਰੇਗੀ।ਇਹ ਟੀਮ ਵੋਟਰ ਨੂੰ ਪੋਸਟਲ ਬੈਲਟ ਪੇਪਰ ਰਾਹੀਂ ਵੋਟ ਪਾਉਣ ਬਾਰੇ ਜਾਣਕਾਰੀ ਦੇਵੇਗੀ ਅਤੇ ਯਕੀਨੀ ਬਣਾਏਗੀ ਕਿ ਵੋਟਰ ਬਿਨਾ ਕਿਸੇ ਡਰ ਭੈਅ ਜਾਂ ਕਿਸੇ ਪ੍ਰਭਾਵ ਦੇ ਆਪਣੇ ਵੋਟ ਹੱਕ ਦੀ ਇਸ ਤਰ੍ਹਾਂ ਵਰਤੋਂ ਕਰ ਸਕੇ ਉਸ ਦੀ ਵੋਟ ਪੂਰੀ ਤਰ੍ਹਾਂ ਗੁਪਤ ਰਹੇ।ਇਹ ਟੀਮ ਮਤਦਾਨ ਵਾਲਾ ਬੰਦ ਲਿਫਾਫਾ ਮਤਪੇਟੀ ਵਿਚ ਪ੍ਰਾਪਤ ਕਰਕੇ ਆਰ.ਓ ਕੋਲ ਲਿਆ ਕੇ ਜਮ੍ਹਾ ਕਰਵਾਏਗੀ।
Spread the love