80 ਸਾਲ ਤੋਂ ਉਪਰ ਬਜ਼ੁਰਗ ਤੇ ਦਿਵਆਂਗਜਨ ਪੋਸਟਲ ਬੈਲਟ ਰਾਹੀਂ ਵੋਟ ਪਾਈ: ਸੋਨਾਲੀ ਗਿਰਿ

ਸੋਨਾਲੀ ਗਿਰਿ
80 ਸਾਲ ਤੋਂ ਉਪਰ ਬਜ਼ੁਰਗ ਤੇ ਦਿਵਆਂਗਜਨ ਪੋਸਟਲ ਬੈਲਟ ਰਾਹੀਂ ਵੋਟ ਪਾਈ: ਸੋਨਾਲੀ ਗਿਰਿ
ਰੂਪਨਗਰ, 13 ਫਰਵਰੀ 2022
ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨ ਸ਼੍ਰੀਮਤੀ ਸੋਨਾਲੀ ਗਿਰਿ ਨੇ ਦੱਸਿਆ ਕਿ ਇਸ ਸਾਲ 670 ਦੇ ਕਰੀਬ 80 ਸਾਲ ਦੀ ਉਮਰ ਤੋਂ ਵੱਧ ਬਜ਼ੁਰਗਾਂ ਅਤੇ ਦਿਵਆਂਗਜਨ ਲਈ ਪੋਸਟਲ ਬੈਲਟ ਦੀ ਸੁਵਿਧਾ ਲੈਣ ਦੇ ਯੋਗ ਘੋਸ਼ਿਤ ਕੀਤਾ ਗਿਆ ਹੈ ਜਿਨ੍ਹਾਂ ਨੇ ਪੋਲਿੰਗ ਬੂਥਾਂ ਉੱਤੇ ਜਾਕੇ ਵੋਟ ਪਾਉਣ ਤੋਂ ਆਪਣੀ ਅਸਮਰਥਾ ਦਿਖਾ ਕੇ ਇਸ ਸੇਵਾ ਦੀ ਮੰਗ ਕੀਤੀ ਸੀ। ਇਸ ਸੇਵਾ ਰਾਹੀਂ ਇਹ ਵੋਟਰ ਵਿਧਾਨ ਸਭਾ ਚੋਣਾਂ-2022 ਵਿੱਚ ਪੋਸਟਲ ਬੈਲਟ ਰਾਹੀਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ।

ਹੋਰ ਪੜ੍ਹੋ :- ਐਮਪੀ ਅਸ਼ੋਕ ਨੇਤੇ ਪਹੁੰਚੇ ਫਗਵਾੜਾ, ਵਾਰਡ ਨੰਬਰ 6 ਵਿਚ ਸਾਂਪਲਾ ਦੇ ਹੱਕ ਵਿਚ ਕੀਤਾ ਪ੍ਰਚਾਰ

ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਇਸ ਵਾਰ 80 ਸਾਲ ਤੋਂ ਉਪਰ ਬਜ਼ੁਰਗਾਂ ਅਤੇ ਦਿਵਆਂਗਜਨ ਨੂੰ ਪੋਸਟਲ ਬੈਲਟ ਰਾਹੀਂ ਵੋਟ ਦੇਣ ਦੀ ਸੁਵਿਧਾ ਦਿੱਤੀ ਗਈ ਹੈ ਜੋ ਪੋਲਿੰਗ ਬੂਥ ਉੱਤੇ ਵੋਟ ਪਾਉਣ ਤੋਂ ਅਸਮਰਥ ਹਨ। ਉਨ੍ਹਾਂ ਕਿਹਾ ਕਿ ਪੀ ਆਰ ਓ, ਪੋਲਿੰਗ ਸਟਾਫ਼ ਤੇ ਮਾਈਕਰੋ ਆਬਜ਼ਰਵਰ ਘਰ-ਘਰ ਜਾ ਕੇ ਇਸ ਪ੍ਰਕਿਰਿਆ ਨੂੰ ਨਿਯਮਾਂ ਅਨੁਸਾਰ ਨੇਪੜੇ ਚਾੜ੍ਹ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਾਰੀ ਪ੍ਰਕਿਰਿਆ ਦੀ ਵੀਡਿਓ ਗ੍ਰਾਫੀ ਵੀ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ-49 ਸ੍ਰੀ ਅਨੰਦਪੁਰ ਸਾਹਿਬ ਵਿੱਚ 80 ਸਾਲ ਦੀ ਉਮਰ ਤੋਂ ਵੱਧ ਬਜ਼ੁਰਗਾਂ ਦੀ 87 ਵੋਟਾਂ ਅਤੇ 107 ਵੋਟਾਂ ਦਿਵਆਂਗਜਨ ਦੀਆਂ ਹਨ ਜਿਨ੍ਹਾਂ ਵਿਚੋਂ 167 ਨੇ ਵੋਟ ਪਾਈ। ਵਿਧਾਨ ਸਭਾ ਹਲਕਾ-50 ਰੂਪਨਗਰ ਵਿੱਚ 80 ਸਾਲ ਦੀ ਉਮਰ ਤੋਂ ਵੱਧ ਬਜ਼ੁਰਗਾਂ ਦੀ 107 ਵੋਟਾਂ ਅਤੇ 104 ਵੋਟਾਂ ਦਿਵਆਂਗਜਨ ਦੀਆਂ ਹਨ ਜਿਨ੍ਹਾਂ ਵਿਚੋਂ 195 ਨੇ ਅੱਜ ਆਪਣੀ ਵੋਟ ਪਾਈ। ਵਿਧਾਨ ਸਭਾ ਹਲਕਾ-51 ਸ੍ਰੀ ਚਮਕੌਰ ਸਾਹਿਬ ਵਿੱਚ 80 ਸਾਲ ਦੀ ਉਮਰ ਤੋਂ ਵੱਧ ਬਜ਼ੁਰਗਾਂ ਦੀ 136 ਵੋਟਾਂ ਅਤੇ 135 ਵੋਟਾਂ ਦਿਵਆਂਗਜਨ ਦੀਆਂ ਹਨ ਜਿਨ੍ਹਾਂ ਵਿਚੋਂ 128 ਬਜ਼ੁਰਗਾਂ ਅਤੇ 120 ਦਿਵਆਂਗਜਨ ਨੇ ਵੋਟ ਪਾਈ।
Spread the love