ਫਾਜਿ਼ਲਕਾ, 29 ਅਕਤੂਬਰ 2021
ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਸੁਧਾਈ ਦੀ ਇਕ ਵਿਸੇਸ਼ ਮੁਹਿੰਮ 1 ਤੋਂ 30 ਨਵੰਬਰ ਤੱਕ ਚਲਾਈ ਜਾ ਰਹੀ ਹੈ। ਇਹ ਜਾਣਕਾਰੀ ਜਿ਼ਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਆਈਏਐਸ ਨੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜਿ਼ਲ੍ਹੇ ਵਿਚ ਪੈਂਦੇ ਚਾਰਾਂ ਵਿਧਾਨ ਸਭਾ ਹਲਕਿਆਂ ਵਿਚ ਇਹ ਮੁਹਿੰਮ ਚੱਲੇਗੇ।ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਿੰਨ੍ਹਾਂ ਦੀਆਂ ਵੋਟਾਂ ਨਹੀਂ ਹਨ ਅਤੇ ਜਿੰਨ੍ਹਾਂ ਦੀ 1 ਜਨਵਰੀ 2022 ਨੂੰ ਉਮਰ 18 ਸਾਲ ਤੋਂ ਵੱਧ ਹੋ ਜਾਵੇਗੀ ਉਹ ਸਾਰੇ ਇਸ ਮੁਹਿੰਮ ਦੌਰਾਨ ਆਪਣੀਆਂ ਵੋਟਾਂ ਬਣਵਾ ਲੈਣ। ਉਨ੍ਹਾਂ ਨੇ 18 ਅਤੇ 19 ਸਾਲ ਦੇ ਨੌਜਵਾਨਾਂ ਨੂੰ ਵਿਸੇਸ਼ ਤੌਰ ਤੇ ਅਪੀਲ ਕੀਤੀ ਕਿ ਉਹ ਆਪਣੀ ਵੋਟ ਬਣਵਾਉਣ। ਇਸ ਤੋਂ ਬਿਨ੍ਹਾਂ ਇਸ ਮੁਹਿੰਮ ਦੌਰਾਨ ਵੋਟ ਕਟਵਾਉਣ, ਆਪਣਾ ਪਤਾ ਤਬਦੀਲ ਕਰਵਾਉਣ ਦੀ ਸਹੁਲਤ ਵੀ ਦਿੱਤੀ ਜਾਵੇਗੀ।ਉਨ੍ਹਾਂ ਨੇ ਜਿ਼ਲ੍ਹੇ ਦੇ ਸਮੂਹ ਯੋਗ ਨਾਗਰਿਕ ਨੂੰ ਇਸ ਮੁਹਿੰਮ ਦੌਰਾਨ ਆਪਣੀ ਵੋਟ ਲਾਜਮੀ ਬਣਵਾਉਣ ਦੀ ਅਪੀਲ ਕੀਤੀ ਹੈ।
ਹੋਰ ਪੜ੍ਹੋ :-ਪੀ.ਐਸ.ਐਮ.ਯੂ. ਵੱਲੋਂ ਅੱਜ ਸਵੇਰੇ 10 ਵਜੇ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਨਾ ਹੋਣ ਦੇ ਰੋਸ਼ ਵਜੋਂ ਪੈਦਲ ਸੜਕ ਮਾਰਚ ਕੀਤਾ ਜਾਵੇਗਾ
ਵੋਟਰ ਸੂਚੀ ਸੁਧਾਈ ਦੀ ਸਮਾਂ ਸਾਰਣੀ
ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਦੱਸਿਆ ਕਿ ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 1 ਨਵੰਬਰ 2021 ਨੂੰ ਹੋਵੇਗੀ।ਇਸ ਤੇ ਦਾਅਵੇ ਅਤੇ ਇਤਰਾਜ 1 ਤੋਂ 30 ਨਵੰਬਰ ਤੱਕ ਦਾਖਲ ਕੀਤੇ ਜਾ ਸਕਦੇ ਹਨ। ਮਿਤੀ 6 ਅਤੇ 7 ਨਵੰਬਰ ਅਤੇ ਮਿਤੀ 20 ਅਤੇ 21 ਨਵੰਬਰ 2021 ਨੂੰ ਬੂਥ ਲੈਵਲ ਅਫ਼ਸਰ/ਬੂਥ ਲੈਵਲ ਏਂਜਟ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨ ਲਈ ਵਿਸੇਸ਼ ਤੌਰ ਤੇ ਬੂਥਾਂ ਤੇ ਹਾਜਰ ਰਹਿਣਗੇ।ਭਾਵ ਇਸ ਦਿਨ ਤੁਸੀਂ ਆਪਣੇ ਬੂਥ ਤੇ ਜਾ ਕੇ ਵੀ ਆਪਣੇ ਫਾਰਮ ਜਮਾਂ ਕਰਵਾ ਸਕਦੇ ਹੋ। ਚੋਣ ਕਮਿਸ਼ਨ ਵੱਲੋਂ ਦਾਅਵਿਆਂ ਅਤੇ ਇਤਰਾਜਾਂ ਦਾ 20 ਦਸੰਬਰ 2021 ਤੱਕ ਨਿਪਟਾਰਾ ਕਰਕੇ 5 ਜਨਵਰੀ 2022 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕਰ ਦਿੱਤੀ ਜਾਵੇਗੀ।
ਇਤਰਾਜ ਦਾਖਲ ਕਰਨ ਲਈ ਵਰਤੇ ਜਾਣ ਵਾਲੇ ਫਾਰਮਾਂ ਦਾ ਵੇਰਵਾ
ਵੋਟਰ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾਉਣ ਭਾਵ ਨਵੀਂ ਵੋਟ ਬਣਵਾਉਣ ਲਈ ਫਾਰਮ ਨੰਬਰ 6 ਭਰਿਆ ਜਾਣਾ ਹੈ। ਫਾਰਮ ਨੰਬਰ 6ਏ ਓਵਰਸੀਜ ਵੋਟਰਾਂ ਦਾ ਨਾਮ ਸ਼ਾਮਿਲ ਕਰਨ ਲਈ ਹੈ। ਫਾਰਮ ਨੰਬਰ 7 ਵੋਟ ਕਟਵਾਉਣ ਲਈ ਹੈ। ਫਾਰਮ ਨੰਬਰ 8 ਫੋਟੋ ਵੋਟਰ ਸੂਚੀ ਵਿਚ ਦਰਜ ਇੰਤਰਾਜ ਦੀ ਸੋਧ ਲਈ ਬਿਨੈ ਪੱਤਰ ਦੇਣ ਲਈ ਹੈ ਅਤੇ ਫਾਰਮ 8 ੳ ਫੋਟੋ ਵੋਟਰ ਸਓੀ ਵਿਚ ਦਰਜ ਇਕੋ ਹੀ ਵਿਧਾਨ ਸਭਾ ਚੋਣ ਹਲਕੇ ਦੇ ਵਿਚ ਵੋਟਰ ਦੀ ਇਕ ਪੋੰਿਲੰਗ ਬੂਥ ਤੋਂ ਦੂਸਰੇ ਪੋਲਿੰਗ ਬੂਥ ਵਿਚ ਅਦਲਾ ਬਦਲੀ ਸਬੰਧੀ ਬਿਨੈ ਕਰਨ ਲਈ ਹੈ। ਇਹ ਫਾਰਮ ਜਿ਼ਲ੍ਹਾ ਚੋਣ ਦਫ਼ਤਰ ਫਾਜਿ਼ਲਕਾ, ਦਫ਼ਤਰ ਸਬੰਧਤ ਚੋਣਕਾਰ ਰਜਿਸਟੇ੍ਰਸ਼ਨ ਅਫ਼ਸਰ, ਸਹਾਇਕ ਚੋਣਕਾਰ ਰਜਿਸਟੇ੍ਰਸ਼ਨ ਅਫ਼ਸਰ ਜਾਂ ਬੀਐਲਓ ਤੋਂ ਮੁਫ਼ਤ ਪ੍ਰਾਪਤ ਕੀਤੇ ਜਾ ਸਕਦੇ ਹਨ।ਇਹ ਫਾਰਮ ਬੀਐਲਓ ਜਾਂ ਚੋਣਕਾਰ ਰਜਿਸਟੇ੍ਰਸ਼ਨ ਅਫ਼ਸਰ, ਸਹਾਇਕ ਚੋਣਕਾਰ ਰਜਿਸਟੇ੍ਰਸ਼ਨ ਅਫ਼ਸਰ ਨੂੰ ਦਿੱਤੇ ਜਾ ਸਕਦੇ ਹਨ।
ਆਨਲਾਈਨ ਅਪਲਾਈ ਕਰਨ ਦੀ ਸਹੁਲਤ ਵੀ ਹੈ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀ ਵਿਚ ਆਪਣਾ ਨਾ ਦਰਜ ਕਰਵਾਉਣ ਜਾਂ ਸੋਧ ਕਰਵਾਉਣ ਆਦਿ ਸਬੰਧੀ ਫਾਰਮ ਆਨਲਾਈਨ ਅਪਲਾਈ ਕਰਨ ਦੀ ਸਹੁਲਤ ਵੀ ਦਿੱਤੀ ਗਈ ਹੈ। ਇਸ ਲਈ ਨਾਗਰਿਕ ਐਨਵੀਪੀਐਸ ਪੋਰਟਲ ਤੇ ਜਾਂ ਵੋਟਰ ਹੈਲਪਲਾਈਨ ਐਪ ਤੇ ਆਨਲਾਈਨ ਵੀ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਟੋਲ ਫ੍ਰੀ ਨੰਬਰ 1950 ਤੇ ਕਾਲ ਵੀ ਕੀਤੀ ਜਾ ਸਕਦੀ ਹੈ।
ਫਾਜਿ਼ਲਕਾ ਜਿ਼ਲ੍ਹੇ ਦੇ ਚੋਣਕਾਰ ਰਜਿਸਟੇ੍ਰਸ਼ਨ ਅਫ਼ਸਰਾਂ ਦੀ ਸੂਚੀ
ਵਿਧਾਨ ਸਭਾ ਹਲਕਾ 79-ਜਲਾਲਾਬਾਦ ਲਈ ਉਪਮੰਡਲ ਮੈਜਿਸਟੇ੍ਰਟ ਜਲਾਲਾਬਾਦ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਹਨ। ਵਿਧਾਨ ਸਭਾ ਹਲਕਾ 80-ਫਾਜਿ਼ਲਕਾ ਲਈ ਉਪਮੰਡਲ ਮੈਜਿਸਟੇ੍ਰਟ ਫਾਜਿ਼ਲਕਾ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਹਨ। ਵਿਧਾਨ ਸਭਾ ਹਲਕਾ 81-ਅਬੋਹਰ ਲਈ ਉਪਮੰਡਲ ਮੈਜਿਸਟੇ੍ਰਟ ਅਬੋਹਰ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਹਨ ਅਤੇ ਵਿਧਾਨ ਸਭਾ ਹਲਕਾ 82-ਬੱਲੂਆਣਾ ਲਈ ਜਿ਼ਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਹਨ।