ਚੋਣਾਂ ਸਬੰਧੀਂ ਕਿਸੇ ਮਸਲੇ ਬਾਰੇ ਆਬਜਰਵਰ ਨੂੰ ਸੰਪਰਕ ਕਰ ਸਕਦੇ ਹਨ ਵੋਟਰ-ਕੰਨੂ ਗਰਗ
ਨਾਭਾ, 2 ਫਰਵਰੀ 2022
ਪੰਜਾਬ ਵਿਧਾਨ ਸਭਾ ਦੀਆਂ 20 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਦੇ ਮੱਦੇ ਨਜ਼ਰ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਚੋਣ ਅਮਲ ਪੂਰੀ ਨਿਰਪੱਖਤਾ ਤੇ ਨਿਰਵਿਘਨਤਾ ਨਾਲ ਨੇਪਰੇ ਚਾੜਨ ਸਬੰਧੀਂ ਚੋਣ ਪ੍ਰਕ੍ਰਿਆ ‘ਤੇ ਨਜ਼ਰ ਰੱਖਣ ਲਈ ਵਿਧਾਨ ਸਭਾ ਹਲਕਾ ਨਾਭਾ-109 ਲਈ ਤਾਇਨਾਤ ਕੀਤੇ ਜਨਰਲ ਅਬਜ਼ਰਵਰ ਆਈ.ਏ.ਐਸ. ਅਧਿਕਾਰੀ ਡਾ. ਦੇਵੀਸ਼ਰਨ ਉਪਾਧਿਆਏ ਸਮੁੱਚੇ ਚੋਣ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਨਾਭਾ ਪੁੱਜ ਗਏ ਹਨ।
ਹੋਰ ਪੜ੍ਹੋ :-ਅਬਜ਼ਰਵਰਾਂ ਦੀ ਮੌਜੂਦਗੀ ’ਚ ਚੋਣ ਅਮਲੇ ਦੀ ਦੂਜੀ ਰੈਂਡਮਾਈਜ਼ੇਸ਼ਨ
ਇਹ ਜਾਣਕਾਰੀ ਦਿੰਦਿਆਂ ਹਲਕਾ ਨਾਭਾ ਦੇ ਰਿਟਰਨਿੰਗ ਅਧਿਕਾਰੀ ਸ੍ਰੀਮਤੀ ਕੰਨੂ ਗਰਗ ਨੇ ਦੱਸਿਆ ਕਿ ਜੇਕਰ ਕੋਈ ਵੋਟਰ, ਸਿਆਸੀ ਪਾਰਟੀ ਜਾਂ ਚੋਣ ਲੜਨ ਵਾਲੇ ਉਮੀਦਵਾਰ, ਚੋਣਾਂ ਬਾਬਤ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਜਾਂ ਕੋਈ ਸੁਝਾਓ ਸਾਂਝਾ ਕਰਨ ਲਈ ਜਨਰਲ ਅਬਜ਼ਰਵਰ ਸ੍ਰੀ ਦੇਵੀਸ਼ਰਨ ਉਪਾਧਿਆਏ ਨੂੰ ਸਰਕਟ ਹਾਊਸ ਦੇ ਕਮਰਾ ਨੰਬਰ 3 ‘ਚ ਸਵੇਰੇ 10:00 ਵਜੇ ਤੋਂ 11:00 ਵਜੇ ਤੱਕ ਮਿਲ ਸਕਦੇ ਹਨ ਅਤੇ ਉਨ੍ਹਾਂ ਦੇ ਫੋਨ ਨੰਬਰ88474-92320 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।