ਭਾਰਤ ਚੋਣ ਕਮਿਸ਼ਨ ਨੇ 14 ਫਰਵਰੀ ਦੀ ਥਾਂ’ਤੇ ਵੋਟਾਂ ਪਾਉਣ ਦੀ ਮਿਤੀ 20 ਫਰਵਰੀ ਨਿਸ਼ਚਿਤ ਕੀਤੀ

ISHFAQ
ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਗੁਰਦਾਸਪੁਰ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਕਰ ਰਿਹਾ ਹੈ ਜਾਗਰੂਕ
ਪੰਜਾਬ ਵਿਧਾਨ ਸਭਾ ਚੋਣਾਂ-2022
ਵੋਟਾਂ ਦੀ ਗਿਣਤੀ 10 ਮਾਰਚ 2022 ਨੂੰ ਹੀ ਹੋਵੇਗੀ

ਗੁਰਦਾਸਪੁਰ, 17 ਜਨਵਰੀ 2022

ਡਿਪਟੀ ਕਮਿਸ਼ਨਰ –ਕਮ-ਜ਼ਿਲ੍ਹਾ ਚੋਣ ਅਫਸਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦੱਸਿਆ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਵਿਧਾਨ ਸਭਾ ਚੋਣਾਂ 14 ਫਰਵਰੀ ਦੀ ਥਾਂ ’ਤੇ ਵੋਟਾਂ ਪਾਉਣ ਦੀ ਮਿਤੀ 20 ਫਰਵਰੀ ਨਿਸ਼ਚਿਤ ਕੀਤੀ ਗਈ ਹੈ।

ਹੋਰ ਪੜ੍ਹੋ :-ਜ਼ਿਲ੍ਹੇ ‘ਚ 21 ਜਨਵਰੀ ਨੂੰ ਸਰਕਾਰੀ ਸਕੂਲਾਂ ਵਿਚ ਕਰਵਾਇਆ ਜਾਵੇਗਾ ਗਣਿਤ ਓਲੰਪੀਆਡ

ਉਨਾਂ ਦੱਸਿਆ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਨੂੰ ਸੂਬੇ ਦੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੇ ਸੰਗਠਨਾਂ ਵਲੋਂ 14 ਫਰਵਰੀ ਨੂੰ ਸ੍ਰੀ ਗੁਰੂ ਰਵੀਦਾਸ ਜੀ ਦੀ ਜੇਅੰਤੀ ਹੋਣ ਕਾਰਨ ਵੋਟਾਂ ਦਾ ਦਿਨ ਬਦਲਣ ਦੀ ਅਪੀਲ ਕੀਤੀ ਸੀ, ਕਿਉਂਕਿ ਸ਼ਰਧਾਲੂ ਵਾਰਾਨਸੀ ਵਿਖੇ ਨਤਮਸਤਕ ਹੋਣ ਲਈ ਜਾਂਦੇ ਹਨ। ਜਿਸ ’ਤੇ ਭਾਰਤ ਚੋਣ ਕਮਿਸ਼ਨ ਵਲੋਂ ਵੱਖ-ਵੱਖ ਸੰਗਠਨਾਂ, ਰਾਜ ਸਰਕਾਰ ਤੇ ਮੁੱਖ ਚੋਣ ਅਫਸਰ ਵਲੋਂ ਦਿੱਤੀਆਂ ਇੰਨਪੁੱਟਸ ਨੂੰ ਵਿਚਾਰਨ ਉਪਰੰਤ ਵੋਟਾਂ ਪਾਉਣ ਦੇ ਦਿਨ ਵਿਚ ਤਬਦੀਲੀ ਕਰਦਿਆਂ ਵੋਟਾਂ ਪਾਉਣ ਲਈ ਮਿਤੀ 20 ਫਰਵਰੀ (ਦਿਨ ਐਤਵਾਰ) ਨਿਸ਼ਚਿਤ ਕੀਤੀ ਹੈ।

ਉਨਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਨਵੇਂ ਸ਼ਡਿਊਲ ਅਨੁਸਾਰ ਹੁਣ ਚੋਣਾਂ ਦਾ ਨੋਟੀਫਿਕੇਸ਼ਨ 25 ਜਨਵਰੀ (ਦਿਨ  ਮੰਗਲਵਾਰ ) 2022 ਨੂੰ ਜਾਰੀ ਕੀਤਾ ਜਾਵੇਗਾ। ਨਮਾਜ਼ਦਗੀਆਂ ਦਾਖਲ ਕਰਨ ਲਈ ਆਖਰੀ ਮਿਤੀ 01 ਫਰਵਰੀ (ਦਿਨ ਮੰਗਲਵਾਰ) 2022 ਹੋਵੇਗੀ। ਨਾਮਜ਼ਦਗੀਆਂ ਦੀ ਜਾਂਚ 02 ਫਰਵਰੀ (ਦਿਨ ਬੁੱਧਵਾਰ) ਨੂੰ ਹੋਵੇਗੀ ਅਤੇ 04 ਫਰਵਰੀ (ਦਿਨ ਸ਼ੁੱਕਰਵਾਰ) ਤਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ। ਵੋਟਾਂ 20 ਫਰਵਰੀ (ਦਿਨ ਐਤਵਾਰ) ਨੂੰ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 10 ਮਾਰਚ (ਦਿਨ ਵੀਰਵਾਰ)  2022 ਨੂੰ ਹੀ ਹੋਵੇਗੀ।

Spread the love