ਫਾਜਿ਼ਲਕਾ, 3 ਫਰਵਰੀ 2022
ਭਾਰਤੀ ਚੋਣ ਕਮਿਸ਼ਨ ਵੱਲੋਂ ਨਿਰਪੱਖ ਚੋਣਾਂ ਲਈ ਫਾਜਿ਼ਲਕਾ ਜਿ਼ਲ੍ਹੇ ਵਿਚ ਤਾਇਨਾਤ ਕੀਤੇ ਗਏ ਜਨਰਲ ਅਬਜਰਵਰਾਂ, ਪਲਿਸ ਅਬਜਰਵਰ ਅਤੇ ਖਰਚਾ ਅਬਜਰਵਰਾਂ ਨੇ ਜਿ਼ਲ੍ਹੇ ਵਿਚ ਪਹੁੰਚ ਕੇ ਕੰਮ ਸੰਭਾਲ ਲਿਆ ਅਤੇ ਅੱਜ ਇੰਨ੍ਹਾਂ ਵੱਲੋਂ ਜਿ਼ਲ੍ਹਾ ਪ੍ਰਸ਼ਾਸਨ ਨਾਲ ਬੈਠਕ ਕਰਕੇ ਚੋਣ ਤਿਆਰੀਆਂ ਦਾ ਜਾਇਜਾ ਲਿਆ
ਹੋਰ ਪੜ੍ਹੋ :-ਚੋਣ ਕਮਿਸ਼ਨ ਵੱਲੋਂ ਤਾਇਨਾਤ ਆਬਜ਼ਰਵਰਾਂ ਵੱਲੋਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਬਾਰੇ ਵਿਸਥਾਰਿਤ ਮੀਟਿੰਗ
ਚੋਣ ਕਮਿਸ਼ਨ ਵੱਲੋਂ ਹਲਕਾ ਜਲਾਲਾਬਾਦ ਅਤੇ ਫਾਜਿ਼ਲਕਾ ਲਈ ਸ੍ਰੀ ਪ੍ਰੇਮ ਸੁੱਖ ਬਿਸ਼ਨੋਈ ਅਤੇ ਹਲਕਾ ਅਬੋਹਰ ਅਤੇ ਬੱਲੂਆਣਾ ਲਈ ਸ੍ਰੀ ਸ਼ਕਤੀ ਸਿੰਘ ਰਾਠੋੜ ਨੂੰ ਜਨਰਲ ਅਬਜਰਵਰ ਲਗਾਇਆ ਗਿਆ ਹੈ। ਜਦ ਕਿ ਹਲਕਾ ਜਲਾਲਾਬਾਦ ਅਤੇ ਫਾਜਿ਼ਲਕਾ ਲਈ ਸ੍ਰੀ ਪੁਰੁਸੋਤਮ ਕੁਮਾਰ ਅਤੇ ਹਲਕਾ ਅਬੋਹਰ ਅਤੇ ਬੱਲੂਆਣਾ ਲਈ ਸ੍ਰੀ ਉਮੇਸ਼ ਕੁਮਾਰ ਨੂੰ ਖਰਚਾ ਨਿਗਰਾਨ ਲਗਾਇਆ ਗਿਆ। ਇਸ ਤੋਂ ਬਿਨ੍ਹਾਂ ਡਾ: ਪੀਏ ਮੂਰਥੀ ਆਈਪੀਐਸ ਨੂੰ ਜਿ਼ਲ੍ਹੇ ਲਈ ਬਤੌਰ ਪੁਲਿਸ ਨਿਗਰਾਨ ਚੋਣ ਕਮਿਸ਼ਨ ਨੇ ਭੇਜਿਆ ਹੈ।
ਚੋਣ ਕਮਿਸ਼ਨ ਵੱਲੋਂ ਤਾਇਨਾਤ ਇੰਨ੍ਹਾਂ ਆਬਜਰਵਰਾਂ ਨੇ ਜਿ਼ਲ੍ਹਾ ਪ੍ਰਸ਼ਾਸਨ, ਪੁਲਿਸ ਵਿਭਾਗ ਅਤੇ ਜਿ਼ਲ੍ਹੇ ਦੇ ਚਾਰੋਂ ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਫ਼ਸਰਾਂ ਤੇ ਚੋਣ ਪ੍ਰਕ੍ਰਿਆ ਵਿਚ ਤਾਇਨਾਤ ਵੱਖ ਵੱਖ ਨੋਡਲ ਅਫ਼ਸਰਾਂ ਨਾਲ ਬੈਠਕ ਕੀਤੀ।
ਇਸ ਮੌਕੇ ਆਬਜਰਵਰਾਂ ਨੇ ਕਿਹਾ ਕਿ ਚੋਣ ਪ੍ਰਕ੍ਰਿਆ ਪੂਰੀ ਨਿਰੱਪਖਤਾ ਨਾਲ ਪੂਰੀ ਹੋਵੇ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ੍ਹ ਬਿੰਨ੍ਹਾਂ ਪਾਲਣਾ ਹੋਵੇ।
ਇਸ ਮੌਕੇ ਆਬਜਰਵਰਾਂ ਨੇ ਕਿਹਾ ਕਿ ਚੋਣ ਪ੍ਰਕ੍ਰਿਆ ਪੂਰੀ ਨਿਰੱਪਖਤਾ ਨਾਲ ਪੂਰੀ ਹੋਵੇ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ੍ਹ ਬਿੰਨ੍ਹਾਂ ਪਾਲਣਾ ਹੋਵੇ।
ਇਸ ਮੌਕੇ ਜਿ਼ਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਚੋਣ ਆਬਜਰਵਰਾਂ ਨੁੰ ਜੀ ਆਇਆਂ ਨੂੰ ਕਿਹਾ ਅਤੇ ਚੋਣਾਂ ਸਬੰਧੀ ਕੀਤੇ ਇੰਤਜਾਮ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੀ ਪ੍ਰਕ੍ਰਿਆ ਮੁਕੰਮਲ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਮਤਦਾਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਐਸਐਸਪੀ ਸ੍ਰੀ ਸਚਿਨ ਗੁਪਤਾ ਨੇ ਕਿਹਾ ਕਿ ਚੋਣਾਂ ਦੌਰਾਨ ਲੋਕਾਂ ਦੀ ਸੁਰੱਖਿਆ ਲਈ ਢੁੱਕਵੇਂ ਇੰਤਜਾਮ ਕੀਤੇ ਗਏ ਹਨ ਅਤੇ ਜਰੂਰਤ ਅਨੁਸਾਰ ਪੈਰਾ ਮਿਲਟਰੀ ਫੋਰਸ ਜਿ਼ਲ੍ਹੇ ਵਿਚ ਪਹੁੰਚ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਜਿਲ੍ਹੇ ਵਿਚ ਹਥਿਆਰ ਜਮਾਂ ਕਰਵਾਉਣ ਦਾ ਕੰਮ ਪਹਿਲਾਂ ਹੀ ਆਖਰੀ ਪੜਾਅ ਤੇ ਹੈ ਅਤੇ ਅੰਤਰਰਾਜੀ ਬਾਰਡਰ ਤੇ ਵੀ ਤਿੱਖੀ ਨਜਰ ਰੱਖੀ ਜਾ ਰਹੀ ਹੈ।
ਵਧੀਕ ਜਿ਼ਲ੍ਹਾ ਚੋਣ ਅਫ਼ਸਰ ਸ੍ਰੀ ਅਭੀਜੀਤ ਕਪਲਿਸ਼ ਨੇ ਦੱਸਿਆ ਕਿ 1950 ਕੰਟਰੋਲ ਰੂਮ ਤੇ ਚੋਣਾਂ ਸਬੰਧੀ 238 ਸਿ਼ਕਾਇਤਾਂ ਪ੍ਰਾਪਤ ਹੋਈਆਂ ਹਨ ਜਿੰਨ੍ਹਾਂ ਦਾ ਨਿਪਟਾਰਾ ਕੀਤਾ ਜ਼ਾ ਚੁੱਕਾ ਹੈ। ਸੀ ਵਿਜੀਲ ਐਪ ਰਾਹੀਂ 150 ਸਿ਼ਕਾਇਤਾਂ ਪ੍ਰਾਪਤ ਹੋਈਆਂ ਹਨ ਅਤੇ ਸਾਰੀਆਂ ਦਾ ਨਿਪਟਾਰਾ ਹੋ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਉਮੀਦਵਾਰਾਂ ਦੇ ਖਰਚੇ ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਐਫਐਸਟੀ ਅਤੇ ਐਸਐਸਟੀ ਟੀਮਾਂ ਲਗਾਤਾਰ ਚੌਕਸੀ ਰੱਖ ਰਹੀਆਂ ਹਨ।
ਇਸ ਮੌਕੇ ਬੱਲੂਆਣਾ ਦੇ ਰਿਟਰਨਿੰਗ ਅਫ਼ਸਰ ਸ੍ਰੀ ਬਿਕਰਮਜੀਤ ਸ਼ੇਰਗਿੱਲ, ਫਾਜਿ਼ਲਕਾ ਦੇ ਰਿਟਰਨਿੰਗ ਅਫ਼ਸਰ ਸ: ਰਵਿੰਦਰ ਅਰੋੜਾ, ਅਬੋਹਰ ਦੇ ਰਿਟਰਨਿੰਗ ਅਫ਼ਸਰ ਸ੍ਰੀ ਅਮਿਤ ਗੁਪਤਾ ਅਤੇ ਜਲਾਲਾਬਾਦ ਦੇ ਰਿਟਰਨਿੰਗ ਅਫ਼ਸਰ ਸ: ਦੇਵਦਰਸ਼ ਦੀਪ ਸਿੰਘ ਵੀ ਹਾਜਰ ਸਨ।