-30 ਨਵੰਬਰ ਤੱਕ ਹੋਵੇਗੀ ਵੋਟਰ ਸੂਚੀਆਂ ਦੀ ਸੁਧਾਈ
ਫਾਜਿ਼ਲਕਾ, 1 ਨਵੰਬਰ 2021
ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਸੁਧਾਈ ਤੋਂ ਪਹਿਲਾਂ ਮੁੱਢਲੀ ਪ੍ਰਕਾਸ਼ਨਾ ਕਰ ਦਿੱਤੀ ਗਈ ਹੈ। ਜਿਸ ਤੋਂ ਬਾਅਦ ਜਿ਼ਲ੍ਹਾ ਚੋਣ ਅਫ਼ਸਰ ਸ੍ਰੀਮਤੀ ਬਬੀਤਾ ਕਲੇਰ ਦੇ ਨਿਰਦੇਸ਼ਾਂ ਅਨੁਸਾਰ ਐਸ.ਡੀ.ਐਮ. ਸ: ਰਵਿੰਦਰ ਸਿੰਘ ਅਰੋੜਾ ਨੇ ਇੱਥੇ ਸਿਆਸੀ ਪਾਰਟੀਆਂ ਦੇ ਨੁੰਮਾਇੰਦਿਆਂ ਨੂੰ ਵੋਟਰ ਸੁਚੀਆਂ ਅਤੇ ਵੋਟਰ ਸੂਚੀਆਂ ਦੀ ਸੀਡੀ ਉਪਲਬੱਧ ਕਰਵਾਈ।
ਹੋਰ ਪੜ੍ਹੋ :-ਨੋਜਵਾਨਾਂ ਨੂੰ ਕੰਪਿਊਟਰ ਸਿੱਖਿਆ ਤੇ ਖੇਤੀਬਾੜੀ ਦੇ ਸਹਾਇਕ ਕਿੱਤਿਆਂ ਵੱਲ ਜੋੜਨ ਲਈ ਕੀਤੇ ਜਾਣਗੇ ਵਿਸ਼ੇਸ ਉਪਰਾਲੇ
ਇਸ ਮੌਕੇ ਸ: ਰਵਿੰਦਰ ੰਿਸਘ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 30 ਨਵੰਬਰ ਤੱਕ ਚੋਣ ਕਮਿਸ਼ਨ ਵੱਲੋਂ ਵਿਸੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੌਰਾਨ ਵੋਟਰ ਸੂਚੀਆਂ ਦੀ ਸੁਧਾਈ ਕੀਤੀ ਜਾਣੀ ਹੈ। ਉਨ੍ਹਾਂ ਨੈ ਕਿਹਾ ਕਿ ਜਿੰਨ੍ਹਾਂ ਦੀ 1 ਜਨਵਰੀ 2022 ਨੂੰ ਉਮਰ 18 ਸਾਲ ਤੋਂ ਵੱਧ ਹੋ ਜਾਵੇਗੀ ਉਹ ਸਾਰੇ ਇਸ ਮੁਹਿੰਮ ਦੌਰਾਨ ਆਪਣੀਆਂ ਵੋਟਾਂ ਬਣਵਾ ਲੈਣ।
ਐਸਡੀਐਮ ਸ: ਰਵਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਦਾਅਵੇ ਅਤੇ ਇਤਰਾਜ 1 ਤੋਂ 30 ਨਵੰਬਰ ਤੱਕ ਦਾਖਲ ਕੀਤੇ ਜਾ ਸਕਦੇ ਹਨ। ਮਿਤੀ 6 ਅਤੇ 7 ਨਵੰਬਰ ਅਤੇ ਮਿਤੀ 20 ਅਤੇ 21 ਨਵੰਬਰ 2021 ਨੂੰ ਬੂਥ ਲੈਵਲ ਅਫ਼ਸਰ/ਬੂਥ ਲੈਵਲ ਏਂਜਟ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨ ਲਈ ਵਿਸੇਸ਼ ਤੌਰ ਤੇ ਬੂਥਾਂ ਤੇ ਹਾਜਰ ਰਹਿਣਗੇ।ਭਾਵ ਇਸ ਦਿਨ ਤੁਸੀਂ ਆਪਣੇ ਬੂਥ ਤੇ ਜਾ ਕੇ ਵੀ ਆਪਣੇ ਫਾਰਮ ਜਮਾਂ ਕਰਵਾ ਸਕਦੇ ਹੋ। ਚੋਣ ਕਮਿਸ਼ਨ ਵੱਲੋਂ ਦਾਅਵਿਆਂ ਅਤੇ ਇਤਰਾਜਾਂ ਦਾ 20 ਦਸੰਬਰ 2021 ਤੱਕ ਨਿਪਟਾਰਾ ਕਰਕੇ 5 ਜਨਵਰੀ 2022 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕਰ ਦਿੱਤੀ ਜਾਵੇਗੀ।ਉਨ੍ਹਾਂ ਨੇ ਸਿਆਸੀ ਪਾਰਟੀਆਂ ਦੇ ਨੁੰਮਾਇੰਦਿਆਂ ਨੂੰ ਕਿਹਾ ਕਿ ਜ਼ੇਕਰ ਕਿਸੇ ਨੂੰ ਵੋਟਰ ਸੂਚੀਆਂ ਸਬੰਧੀ ਕੋਈ ਇਤਰਾਜ ਹੈ ਤਾਂ ਇਸ ਮੁਹਿੰਮ ਦੌਰਾਨ ਇਤਰਾਜ ਦਿੱਤਾ ਜਾ ਸਕਦਾ ਹੈ।
ਮੁੱਢਲੀ ਪ੍ਰਕਾਸ਼ਨਾ ਅਨੁਸਾਰ ਜਿ਼ਲ੍ਹੇ ਵਿਚ ਹਨ 734103 ਵੋਟਰ
ਮੁੱਢਲੀ ਪ੍ਰਕਾਸ਼ਨਾ ਅਨੁਸਾਰ ਜਿ਼ਲ੍ਹਾ ਫਾਜਿ਼ਲਕਾ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ ਕੁੱਲ 734103 ਵੋਟਰ ਹਨ। ਇੰਨ੍ਹਾਂ ਵਿਚੋ 388796 ਪੁਰਸ਼, 345288 ਔਰਤਾਂ ਅਤੇ 19 ਟਰਾਂਸਜ਼ੈਂਡਰ ਹਨ। ਜਲਾਲਾਬਾਦ ਹਲਕੇ ਵਿਚ ਕੁੱਲ 207348 ਵੋਟਰ ਹਨ, ਫਾਜਿ਼ਲਕਾ ਹਲਕੇ ਵਿਚ 173289 ਵੋਟਰ ਹਨ, ਅਬੋਹਰ ਵਿਚ 173076 ਅਤੇ ਬੱਲੂਆਣਾਂ ਵਿਚ 180390 ਵੋਟਰ ਹਨ।