ਬਰਨਾਲਾ, 9 ਜਨਵਰੀ 2023
ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੇ ਡੇਟਾ ਨੂੰ ਅਧਾਰ ਕਾਰਡ ਨਾਲ ਲਿੰਕ ਕਰਨ ਲਈ ਜ਼ਿਲ੍ਹਾ ਬਰਨਾਲਾ ‘ਚ ਜ਼ਿਲ੍ਹਾ ਚੋਣ ਅਫਸਰ ਪੂਨਮਦੀਪ ਕੌਰ ਦੀ ਅਗਵਾਈ ‘ਚ 8 ਜਨਵਰੀ ਨੂੰ ਬੂਥ ਲੈਵਲ ’ਤੇ ਵਿਸ਼ੇਸ਼ ਕੈਂਪ 8 ਲਾਏ ਗਏ।
ਹੋਰ ਪੜ੍ਹੋ – ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਦੀ ਸਰਬਸੰਮਤੀ ਨਾਲ ਹੋਈ ਚੋਣ
ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਸਮੂਹ ਵਿਧਾਨ ਸਭਾ ਹਲਕਿਆਂ ਦੇ ਬੀ. ਐੱਲ. ਓਜ਼ ਵਲੋਂ 5 ਫਰਵਰੀ ਅਤੇ 5 ਮਾਰਚ ਨੂੰ ਵੀ ਹਰ ਬੂਥ ’ਤੇ ਵਿਸ਼ੇਸ਼ ਕੈਂਪ ਲਾਏ ਜਾਣਗੇ। ਜ਼ਿਲ੍ਹਾ ਚੋਣ ਅਫਸਰ -ਕਮ-ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਦੱਸਿਆ ਕਿ ਜਿਹੜੇ ਵੋਟਰਾਂ ਦਾ ਵੋਟਰ ਕਾਰਡ ਤੇ ਅਧਾਰ ਕਾਰਡ ਦਾ ਡਾਟਾ ਲਿੰਕ ਨਹੀਂ ਹੋਇਆ, ਉਸ ਡਾਟੇ ਨੂੰ ਲਿੰਕ ਕਰਨ ਲਈ ਆਉੰਦੇ ਸਮੇਂ ਕੈਂਪਾਂ ਦਾ ਲਾਹਾ ਲੈਣ।
ਇਸ ਦੌਰਾਨ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਬਰਨਾਲਾ ਅਤੇ ਭਦੌੜ ਸ. ਗੋਪਾਲ ਸਿੰਘ ਵਲੋਂ ਐਤਵਾਰ ਨੂੰ ਕੈੰਪਾਂ ਦੌਰਾਨ ਬੂਥਾਂ ਦਾ ਦੌਰਾ ਕੀਤਾ ਅਤੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਧਾਰ ਕਾਰਡ ਲਿੰਕ ਕਰਵਾਉਣ ਵਿੱਚ ਬੀ. ਐੱਲ. ਓਜ਼ ਨੂੰ ਸਹਿਯੋਗ ਕਰਨ।