ਪਠਾਨਕੋਟ ,28 ਸਤੰਬਰ 2021
ਅੱਜ ਮਿਤੀ 28.09.2021 ਨੂੰ ਜਿਲ੍ਹੇ ਵਿੱਚ ਡਿਜਿਟਲ ਪ੍ਰੇਰੰਟਸ ਮਾਰਗਦਰਸਕ ਪ੍ਰੋਗਰਾਮ ਜੋ ਕਿ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ, ਦੀ ਸਰਪਰਸਤੀ ਹੇਠ ਚਲਾਇਆ ਜਾ ਰਿਹਾ ਹੈ, ਵਿੱਚ ਵਧੀਆਂ ਕਾਰਗੁਜਾਰੀ ਕਰਨ ਵਾਲੇ ਬਾਲ ਵਿਕਾਸ ਪ੍ਰੋਜੈਕਟ ਅਫਸਰ/ਸੁਪਰਵਾਈਜਰ/ਵਰਕਰ/ਹੈਲਪਰਾਂ ਨੂੰ ਮਾਨਯੋਗ ਡਿਪਟੀ ਕਮਿਸਨਰ,ਪਠਾਨਕੋਟ ਜੀ ਵੱਲੋਂ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਹੋਰ ਪੜ੍ਹੋ :-ਲੁਧਿਆਣਾ ਵੱਲੋਂ ਇੱਕ ਦਿਨ ’ਚ 1.31 ਲੱਖ ਕੋਵਿਡ ਟੀਕੇ ਲਗਾ ਕੇ, ਨਵਾਂ ਕੀਰਤੀਮਾਨ ਕੀਤਾ ਸਥਾਪ
ਇਸ ਮੌਕੇ ਡਿਪਟੀ ਕਮਿਸਨਰ ਪਠਾਨਕੋਟ ਸ੍ਰੀ ਸੰਯਮ ਅਗਰਵਾਲ ਨੇ ਕਿਹਾ ਕਿ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫਸਰ/ਸੁਪਰਵਾਈਜਰ/ਵਰਕਰ/ਹੈਲਪਰਾਂ ਨੂੰ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਵੱਧ ਤੋਂ ਵੱਧ ਭਾਗੀਦਾਰੀ ਕਰਦੇ ਹੋਏ ਲੋਕਾਂ ਤੱਕ ਪਹੁੰਚ ਕਰਨ ਲਈ ਪ੍ਰੇਰਿਤ ਕੀਤਾ ਗਿਆ । ਇਸ ਮੌਕੇ ਸ੍ਰੀ ਜਗਨੂਰ ਸਿੰਘ ਸਹਾਇਕ ਕਮਿਸਨਰ ਸਿਕਾਇਤਾਂ , ਸ੍ਰੀ ਮਨਜਿੰਦਰ ਸਿੰਘ ਜਿਲ੍ਹਾ ਪ੍ਰੋਗਰਾਮ ਅਫਸਰ ਪਠਾਨਕੋਟ, ਸ੍ਰੀ ਸਮੰਤ ਡਡਵਾਲ ਅਤੇ ਬਾਲ ਵਿਕਾਸ ਪ੍ਰੋਜੈਕਟ ਅਫਸਰ, ਸ੍ਰੀਮਤੀ ਪ੍ਰਵੀਨ ਕੁਮਾਰੀ, ਸ੍ਰੀ ਸੰਜੀਵ ਸਰਮਾਂ ਬਾਲ ਵਿਕਾਸ ਪ੍ਰੋਜੈਕਟ ਅਸਫਰ ਧਾਰਕਲਾਂ ਆਦਿ ਹਾਜਰ ਸਨ।