ਅੰਮ੍ਰਿਤਸਰ 23 ਨਵੰਬਰ 2021
ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਦੇ ਮਿਸ਼ਨ ਅਧੀਨ ਸਥਾਪਿਤ ਕੀਤਾ ਗਿਆ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਜਿਲ੍ਹੇ ਦੇ ਨੌਜ਼ਵਾਨਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ।ਇਸ ਲੜੀ ਅਧੀਨ ਰੋਜ਼ਗਾਰ ਬਿਊਰੋ ਵੱਲੋਂ 12 ਨਵੰਬਰ 2021 ਨੂੰ ਰੋਜ਼ਗਾਰ ਕੈਂਪ ਲਗਾਇਆ ਗਿਆ ਸੀ।
ਹੋਰ ਪੜ੍ਹੋ :-ਸਿਹਤ ਵਿਭਾਗ, ਪੰਜਾਬ ਅਧੀਨ ਕੰਮ ਕਰਦੇ ਐਨ.ਐਚ.ਐਮ. ਕਰਮਚਾਰੀਆਂ ਵੱਲੋ ਅੱਠਵੇਂ ਦਿਨ ਵੀ ਕੀਤਾ ਗਿਆ ਪੰਜਾਬ ਸਰਕਾਰ ਪਿੱਟ ਸਿਆਪਾ
ਇਸ ਕੈਂਪ ਵਿੱਚ ਆਈ.ਸੀ.ਆਈ.ਸੀ.ਆਈ. ਬੈਂਕ ਵੱਲੋਂ ਭਾਗ ਲਿਆ ਗਿਆ ਸੀ।ਪ੍ਰਾਰਥੀ ਦਿਲਪ੍ਰੀਤ ਸਿੰਘ ਵੱਲੋਂ ਆਈ.ਸੀ.ਆਈ.ਸੀ.ਆਈ. ਬੈਂਕ ਵਿੱਚ ਰਿਲੇਸ਼ਨਸਿਪ ਅਫ਼ਸਰ ਦੀ ਅਸਾਮੀ ਲਈ ਇੰਟਰਵਿਊ ਦਿੱਤੀ ਗਈ ਅਤੇ ਉਸ ਵੱਲੋਂ ਪਹਿਲਾ ਰਾੳਂੂਡ ਪਾਸ ਕੀਤਾ ਗਿਆ ਅਤੇ 15 ਨਵੰਬਰ 2021 ਨੂੰ ਅਖ਼ੀਰਲਾ ਇੰਟਰਵਿਊ ਰਾਉੂਂਡ ਪਾਸ ਕਰਦੇ ਹੋਏ ਪ੍ਰਾਰਥੀ ਦੀ ਕੰਪਨੀ ਵੱਲੋਂ ਮੌਕੇ ਤੇ ਚੋਣ ਕੀਤੀ ਗਈ।
ਦਿਲਪ੍ਰੀਤ ਸਿੰਘ ਇਸ ਵੇੇਲੇ ਆਈ.ਸੀ.ਆਈ.ਸੀ.ਆਈ.ਸੀ. ਬੈਂਕ ਦੀ ਕੋਰਟ ਰੋਡ ਅੰਮ੍ਰਿਤਸਰ ਬ੍ਰਾਂਚ ਵਿੱਚ ਰਿਲੇਸ਼ਨਸਿਪ ਅਫ਼ਸਰ ਦੇ ਤੌਰ ਤੇ ਕੰਮ ਕਰ ਰਿਹਾ ਹੈ।ਕੰਪਨੀ ਵੱਲੋਂ ਦਿਲਪ੍ਰੀਤ ਸਿੰਘ ਨੂੰ 14000/- ਪ੍ਰਤੀ ਮਹੀਨਾ ਤਨਖ਼ਾਹ ਨਿਸ਼ਚਿਤ ਕੀਤੀ ਗਈ ਹੈ।ਪ੍ਰਾਰਥੀ ਵੱਲੋਂ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਅਤੇ ਬਿਊਰੋ ਦੇ ਅਧਿਕਾਰੀਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਗਿਆ ਅਤੇ ਉਸ ਨੇ ਅੰਮ੍ਰਿਤਸਰ ਜਿਲ੍ਹੇ ਦੇ ਹੋਰ ਨੌਜ਼ਵਾਨਾਂ ਨੂੰ ਰੋਜ਼ਗਾਰ ਬਿਊਰੋ ਨਾਲ ਜ਼ੋੜਨ ਦੀ ਅਪੀਲ ਕੀਤੀ ਤਾਂ ਜੋ ਬਿਊਰੋ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਹੋਰ ਨੌਜ਼ਵਾਨਾਂ ਨੂੰ ਵੀ ਮਿਲ ਸਕੇ।
ਕੈਪਸ਼ਨ : ਦਿਲਪ੍ਰੀਤ ਸਿੰਘ ਦੀ ਫਾਈਲ ਫੋਟੋ