ਦੀਨ ਉਪਾਧਿਆਏ ਗ੍ਰਾਮੀਣ ਕੋਸ਼ਲ ਵਿਕਾਸ ਯੋਜਨਾ ਅਧੀਨ ਰੋਜਗਾਰ ਮੇਲਾ 29 ਨੂੰ

news makahni
news makhani
ਐਸ.ਏ.ਐਸ ਨਗਰ, 27 ਨਵੰਬਰ :- 
ਨੋਜਵਾਨਾ ਨੂੰ ਨੋਕਰੀ ਦੇ ਮੌਕੇ ਪ੍ਰਦਾਨ ਕਰਨ ਲਈ ਪੰਜਾਬ ਹੁਨਰ ਵਿਕਾਸ ਮਿਸਨ ਦੇ ਅਧੀਨ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੋਸ਼ਲ ਵਿਕਾਸ ਯੋਜਨਾ ਤਹਿਤ ਪੰਜਾਬ ਰਾਜ ਦੇ ਨੋਜਵਾਨ ਲੜਕੇ ਅਤੇ ਲੜਕੀਆਂ ਨੂੰ ਮੁਫਤ ਵਿਚ ਰਿਹਾਇਸੀ ਟਰੇਨਿੰਗ ਦਿੱਤੀ ਜਾ ਰਹੀ ਹੈ । ਇਸੇ ਯੋਜਨਾਂ ਤਹਿਤ 29 ਨਵੰਬਰ ਨੂੰ ਦਸ਼ਮੇਸ਼ ਖਾਲਸਾ ਕਾਲਜ ਦਿਆਲਪੁਰਾ ਰੋਡ,ਜੀਰਕਪੁਰ ਵਿਖੇ ਰੋਜਗਾਰ ਮੇਲਾ ਲਗਾਇਆ ਜਾ ਰਿਹਾ ਹੈ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸਨਰ(ਪੇਂਡੂ ਵਿਕਾਸ), ਸ੍ਰੀਮਤੀ ਅਵਨੀਤ ਕੌਰ ਵੱਲੋ ਦੱਸਿਆ ਗਿਆ ਕਿ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੋਸਲ ਵਿਕਾਸ ਯੋਜਨਾ ਅਧੀਨ ਦਸਵੀ, ਬਾਰਵੀ, ਗਰੇਜੂਏਟ, ਆਈਟੀ ਆਈ, ਡਿਪਲੋਮਾ,ਨਰਸਿੰਗ ਅਤੇ ਬੀ-ਟੈਕ ਪਾਸ ਪ੍ਰਾਰਥੀਆ ਲਈ ਰੋਜਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ । ਉਹਨਾ ਵੱਲੋ ਦੱਸਿਆ ਗਿਆ ਕਿ ਰੋਜਗਾਰ ਮੇਲੇ ਵਿਚ ਸੋਵਰ ਕੈਮੀਕਲ, ਵਰਧਮਾਨ, ਐਡਵਾਮੈਡ ਹਾਸਪਤਾਲ, ਕ੍ਰਿਟੀਕਲ ਕੇਅਰ ਯੁਨੀਫਾਈਡ, ਕੇਐਫਸੀ,ਏਰੀਅਲ ਟੈਲੀਕਾਮ, ਸਟਾਰ ਹੈਲਥ ਇੰਸ਼ੋਰਨਸ ਆਦਿ ਕੰਪਨੀਆ ਭਾਗ ਲੇ ਰਹੀਆ  ਹਨ।
ਇਸ ਮੋਕੇ ਮਾਨਸੀ ਭਾਂਬਰੀ ਬਲਾਕ ਥਿਮੈਟਿਕ ਐਕਸਪਰਟ(ਟ੍ਰੇਨਿੰਗ ਐਂਡ ਪਲੇਸਮੈਂਟ), ਪੀਐਸਡੀਐਮ ਵੱਲੋ ਜਿਲ੍ਹੇ ਦੇ ਨੋਜਵਾਨਾ ਨੂੰ ਅਪੀਲ ਕੀਤੀ ਗਈ ਕਿ ਅਯੋਜਿਤ ਕੀਤੇ ਜਾ ਰਹੇ ਮੇਲੇ ਵਿਚ ਵੱਧ ਚੱੜ ਕੇ ਹਿੱਸਾ ਲੈਣ ਅਤੇ ਪੰਜਾਬ ਹੁਨਰ ਵਿਕਾਸ ਮਿਸਨ ਵੱਲੋ ਲਗਾਏ ਜਾ ਰਹੇ ਮੇਲੇ ਦਾ ਲਾਭ ਉਠਾਉਣ।  ਹੋਰ ਵਧੇਰੇ ਜਾਣਕਾਰੀ ਲਈ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਕਮਰਾ ਨੰਬਰ-453 ਵਿਖੇ ਸੰਪਰਕ ਕੀਤਾ ਜਾ ਸਕਦਾ ਹੈ ।
Spread the love