ਐਸ ਏ ਐਸ ਨਗਰ 3, ਦਸੰਬਰ 2021
ਪੰਜਾਬ ਸਰਕਾਰ ਦੇ ਘਰ- ਘਰ ਰੋਜ਼ਗਾਰ ਮਿਸ਼ਨ ਤਹਿਤ ਨੌਜਵਾਨ ਪ੍ਰਾਰਥੀਆਂ ਨੂੰ ਰੋਜਗਾਰ ਮੁਹੱਇਆ ਕਰਵਾਉਣ ਲਈ 7 ਦਸੰਬਰ 2021 ਨੂੰ ਸਵੈ ਰੋਜਗਾਰ ਕੈਂਪ ਰੋਜ਼ਗਾਰ ਦਫ਼ਤਰ, ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲਗਾਇਆ ਜਾ ਰਿਹਾ ਹੈ।
ਹੋਰ ਪੜ੍ਹੋ :-ਉਪ ਮੁੱਖ ਮੰਤਰੀ ਨੇ 71ਵੀਂ ਦੋ ਦਿਨਾ ਓਪਨ ਅਥਲੈਟਿਕਸ ਚੈਂਪੀਅਨਸਿਪ ਦਾ ਕੀਤਾ ਉਦਘਾਟਨ
ਡਿਪਟੀ ਕਮਿਸ਼ਨਰ, ਐਸ.ਏ.ਐਸ ਨਗਰ ਜੀ ਵਲੋਂ ਅੱਜ ਮਿਤੀ 03/12/2021 ਨੂੰ ਗਵਰਨਿੰਗ ਕਾਉਂਸਲ ਦੀ ਮੀਟਿੰਗ ਦੋਰਾਨ ਏ.ਡੀ.ਸੀ (ਵਿ) ਜੀ ਦੀ ਮੌਜੂਦਗੀ ਵਿੱਚ ਮੈਗਾ ਜਾਬ ਫੇਅਰ ਅਤੇ ਸਵੈ ਰੋਜਗਾਰ ਮੇਲਿਆਂ ਬਾਰੇ ਰਿਵਿਊ ਲਿਆ ਗਿਆ। ਇਸ ਦੋਰਾਨ ਉਨ੍ਹਾਂ ਨੇ ਮਿਤੀ 07/12/2021 ਨੂੰ ਲੱਗ ਰਹੇ ਸਵੈ-ਰੋਜਗਾਰ ਮੇਲੇ ਵਿੱਚ ਲਾਇਨ ਡਿਪਾਰਟਮੈਂਟ ਦੇ ਨੁਮਾਇੰਦਿਆਂ ਨੂੰ ਉਨ੍ਹਾਂ ਦੇ ਵਿਭਾਗ ਅਧੀਨ ਚੱਲ ਰਹੀਆਂ ਸਕੀਮਾਂ ਦਾ ਲਾਭ ਬੇਰੂਜਗਾਰ ਪ੍ਰਾਰਥੀਆਂ ਤੱਕ ਪਹੁੰਚਾਉਨ ਲਈ ਉਕਤ ਮੇਲੇ ਵਿੱਚ ਸ਼ਾਮਿਲ ਹੋਣ ਅਤੇ ਲੋੜੀਂਦਾ ਸਟਾਲ ਲਗਵਾਉਣ ਲਈ ਹਦਾਇਤ ਕੀਤੀ ਗਈ।
ਇਸ ਮੀਟਿੰਗ ਵਿੱਚ ਡੀ.ਬੀ.ਈ.ਈ ਦੇ ਸਟਾਫ ਨੂੰ ਵਿਭਾਗ ਵਲੋਂ ਪ੍ਰਾਪਤ ਟੀਚੇ ਅਚੀਵ ਕਰਨ ਲਈ ਲੋੜੀਂਦੀ ਕਾਰਵਾਈ ਕਰਨ ਦੀ ਹਦਾਇਤ ਕੀਤੀ ਗਈ। ਉਕਤ ਮੀਟਿੰਗ ਦੋਰਾਨ ਮੋਜੂਦ ਵਿਭਾਗਾਂ ਦੇ ਨੁਮਾਇੰਦੀਆਂ ਵੱਲੋਂ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੋੜੀਂਦਾ ਪ੍ਰਾਰਥੀਆਂ ਤੱਕ ਪਹੁੰਚਾਉਣ ਦਾ ਆਸ਼ਵਾਸਨ ਦਿਤਾ ਗਿਆ। ਉਕਤ ਮੀਟਿੰਗ ਦੋਰਾਨ ਡੀ.ਬੀ.ਈ.ਈ ਵੱਲੋਂ ਡਿਪਟੀ ਡਾਇਰੈਕਟਰ, ਰੋਜਗਾਰ ਅਫਸਰ ਅਤੇ ਡਿਪਟੀ ਸੀ.ਈ.ਓ ਵੀ ਮੌਜੂਦ ਸਨ।