ਐਸ.ਏ.ਐਸ. ਨਗਰ 24 ਨਵੰਬਰ 2021
ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਮੁੱਖ ਕਾਰਜਕਾਰੀ ਅਫਸਰ ਡੀ.ਬੀ.ਬੀ.ਈ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਮੁੱਹਈਆਂ ਕਰਵਾਉਣ ਅਤੇ ਸਵੈ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਪੰਜਾਬ ਸਰਕਾਰ ਦੇ ਟੀਚਿਆਂ ਸਬੰਧੀ ਰੀਵਿਊ ਮੀਟਿੰਗ ਕੀਤੀ ਗਈ।
ਹੋਰ ਪੜ੍ਹੋ :-ਝੂਠਾ ਅਤੇ ਤੁਗ਼ਲਕੀ ਹੈ ਚੰਨੀ ਦਾ 100 ਰੁਪਏ ਪ੍ਰਤੀ ਮਹੀਨਾ ਕੇਬਲ ਕੁਨੈਕਸ਼ਨ ਦਾ ਐਲਾਨ: ਆਪ
ਮੀਟਿੰਗ ਵਿੱਚ ਰੋਜ਼ਗਾਰ, ਹੂਨਰ ਵਿਕਾਸ, ਜਨਰਲ ਮੈਨੇਜਰ ਜਿਲ੍ਹਾ ਉਦਯੋਗਿਕ ਕੇਂਦਰ,ਆਰਸੇਟੀ, ਜਿਲ੍ਹਾ ਲੀਡ ਬੈਂਕ ਮੈਨੇਜਰ, ਪੀ.ਐਸ.ਆਰ.ਐਲ.ਐਮ ਅਜੀਵੀਕਾ ਮਿਸ਼ਨ, ਜਿਲ੍ਹਾ ਸਹਿਕਾਰੀ ਸਭਾਵਾਂ, ਐਸ.ਸੀ ਕਾਰਪੋਰੇਸ਼ਨ ਆਦਿ ਵੱਖ ਵੰਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਹਾਜਰ ਹੋਏ। ਮੀਟਿੰਗ ਵਿੱਚ ਆਉਣ ਵਾਲੇ ਸਮੇਂ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਮੁੱਹਈਆਂ ਕਰਵਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਤੋ ਇਲਾਵਾ ਜੋ ਯੋਗ ਉਮੀਦਵਾਰ/ਲਾਭਪਾਤਰੀ ਹੋਣਗੇ, ਉਹਨਾਂ ਨੂੰ ਸਰਕਾਰ ਵੱਲੋ ਚਲਾਈਆਂ ਜਾਂ ਰਹੀਆਂ ਵੱਖ-ਵੱਖ ਸਕੀਮਾਂ ਤਹਿਤ ਵਿੱਤੀ ਸੰਸਥਾਵਾਂ ਦੁਆਰਾ ਲੋਨ ਦੇ ਕੇ ਸਵੈ ਰੋਜ਼ਗਾਰ ਲਈ ਪ੍ਰੇਰਿਤ ਕਰਨ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ।
ਸਵੈ ਸਹਾਇਤਾ ਗਰੁਪਾਂ ਨੂੰ ਸਰਕਾਰੀ ਸਕੀਮਾਂ ਤਹਿਤ ਇਨਸੈਂਟਿਵ ਮੁਹੱਈਆਂ ਕਰਵਾ ਕੇ ਉਹਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਹਰ ਸੰਭਵ ਕੋਸਿ਼ਸ਼ ਕੀਤੀ ਜਾਵੇਗੀ। ਜਿਹੜੇ ਉਮੀਦਵਾਰਾਂ ਨੂੰ ਸਕਿਲ ਟ੍ਰੈਨਿੰਗ ਦੀ ਜ਼ਰੂਰਤ ਹੋਵੇਗੀ। ਉਹਨਾਂ ਨੂੰ ਪੰਜਾਬ ਹੂਨਰ ਵਿਕਾਸ ਸਕੀਮ ਤਹਿਤ ਟ੍ਰੈਨਿੰਗ ਦਿੱਤੀ ਜਾਵੇਗੀ ਤਾਂ ਜੋ ਉਹ ਆਪਣੇ ਪੈਰਾਂ ਦੇ ਖੜੇ ਹੋ ਸਕਣ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ। ਇਸ ਤੋ ਇਲਾਵਾ ਹਸਪਤਾਲਾਂ, ਬੈਕਿੰਗ ਸੈਕਟਰ, ਆਈ.ਟੀ ਕੰਪਨੀਜ਼ ਅਤੇ ਹੋਰ ਇੰਡਸਟਰੀਆਂ ਨਾਲ ਤਾਲਮੇਲ ਕਰਕੇ ਵੱਧ ਤੋ ਵੱਧ ਨੋਜ਼ਵਾਨਾਂ ਨੂੰ ਰੋਜ਼ਗਾਰ ਮੁਹੱਈਆਂ ਕਰਵਾਉਣ ਸਬੰਧੀ ਉਪਰਾਲੇ ਕੀਤੇ ਜਾਣਗੇ।