ਥਾਣਿਆਂ ਵਿੱਚ ਔਰਤਾਂ/ਬਜ਼ੁਰਗਾਂ ਨੂੰ ਦਿੱਤੀ ਜਾਵੇਗੀ ਪਹਿਲ
ਐਸ.ਐਸ.ਪੀ ਬਰਨਾਲਾ ਨੇ ਕੀਤੀ ਮੀਡੀਆ ਕਰਮੀਆਂ ਨਾਲ ਪਲੇਠੀ ਮੀਟਿੰਗ
ਬਰਨਾਲਾ, 18 ਅਕਤੂਬਰ 2021
ਬਰਨਾਲਾ ਪੁਲਿਸ ਨੂੰ ਕੀਤੀਆਂ ਗਈਆਂ ਸ਼ਿਕਾਇਤਾਂ ਵਿਚ ਤੁਰੰਤ ਐਕਸ਼ਨ, ਨਸ਼ਿਆਂ ਖਿਲਾਫ਼ ਸਿਰ ਤੋੜ ਜੰਗ ਅਤੇ ਵੱਖ-ਵੱਖ ਥਾਵਾਂ ਤੇ ਟ੍ਰੈਫ਼ਿਕ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰਨਾ ਮੇਰੀ ਪਹਿਲ ਰਹੇਗੀ।
ਹੋਰ ਪੜ੍ਹੋ :-ਸਿਹਤ ਵਿਭਾਗ ਨਿੱਕੇ ਬੱਚਿਆਂ ਦੀ ਦੇਖਭਾਲ ‘ਤੇ ਦੇਵੇਗਾ ਵਿਸ਼ੇਸ਼ ਧਿਆਨ : ਡਾ. ਗੀਤਾਂਜਲੀ ਸਿੰਘ
ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਸ਼੍ਰੀਮਤੀ ਅਲਕਾ ਮੀਨਾ ਨੇ ਆਪਣੀ ਪਲੇਠੀ ਪ੍ਰੈਸ ਬੈਠਕ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਆਮ ਜਨਤਾ ਅਤੇ ਪੁਲਿਸ ਵਿਚਕਾਰ ਚੰਗੇ ਸਬੰਧ ਬਨਾਉਣ ਨੂੰ ਤਰਜੀਹ ਦਿੰਦਿਆਂ ਸ਼੍ਰੀਮਤੀ ਅਲਕਾ ਮੀਨਾ ਨੇ ਬਰਨਾਲਾ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਉਹ ਪੁਲਿਸ ਥਾਣਿਆਂ ਵਿਚ ਔਰਤਾਂ ਅਤੇ ਬਜ਼ੁਰਗਾਂ ਸਬੰਧੀ ਸ਼ਿਕਾਇਤਾਂ ਨੁੰ ਤਰਜੀਹ ਦੇਕੇ ਹੱਲ ਕੀਤਾ ਜਾਵੇ।
ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਬਰਨਾਲਾ ਪੁਲਿਸ ਦੇ ਦਰ ਆਮ ਜਨਤਾ ਲਈ ਹਮੇਸ਼ਾਂ ਹੀ ਖੁੱਲ੍ਹੇ ਹਨ।ਐਸ.ਐਸ.ਪੀ. ਅਲਕਾ ਮੀਨਾ ਆਪਣੇ ਦਫ਼ਤਰ ਵਿਖੇ ਹਰ ਕੰਮ ਵਾਲੇ ਸਵੇਰੇ 11 ਤੋਂ ਦੁਪਹਿਰ 2 ਵਜੇ ਤੱਕ ਆਮ ਜਨਤਾ ਨੂੰ ਮਿਲਣ ਲਈ ਉਪਲੱਬਧ ਹੋਣਗੇ।
ਸ਼੍ਰੀਮਤੀ ਮੀਨਾ 2010 ਬੈਚ ਦੀ ਆਈ.ਪੀ.ਐਸ. ਅਫ਼ਸਰ ਹਨ।ਬਰਨਾਲਾ ਵਿਖੇ ਤਾਇਨਾਤੀ ਤੋਂ ਪਹਿਲਾਂ ਉਹ ਏ.ਆਈ.ਜੀ ਇੰਟੈਲੀਜੈਂਸ ਅਤੇ ਕਪੂਰਥਲਾ, ਐਸ.ਬੀ.ਐਸ. ਨਗਰ ਅਤੇ ਫਤਹਿਗੜ੍ਹ ਵਿਖੇ ਬਤੌਰ ਐਸ.ਐਸ.ਪੀ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ।