ਸਰਕਾਰੀ ਪ੍ਰਇਮਰੀ ਸਕੂਲ ਰਾਜੋ ਕੇ ਉਸਪਾਰ ਵਿਖੇ ਧਰਤੀ ਦਿਵਸ ਨੂੰ ਸਮਰਪਿਤ ਵਾਤਾਵਰਣ ਜਾਗਰੂਕਤਾ ਸਮਾਗਮ ਦਾ ਆਯੋਜਨ

ਸਰਕਾਰੀ ਪ੍ਰਇਮਰੀ ਸਕੂਲ ਰਾਜੋ ਕੇ ਉਸਪਾਰ ਵਿਖੇ ਧਰਤੀ ਦਿਵਸ ਨੂੰ ਸਮਰਪਿਤ ਵਾਤਾਵਰਣ ਜਾਗਰੂਕਤਾ ਸਮਾਗਮ ਦਾ ਆਯੋਜਨ
ਸਰਕਾਰੀ ਪ੍ਰਇਮਰੀ ਸਕੂਲ ਰਾਜੋ ਕੇ ਉਸਪਾਰ ਵਿਖੇ ਧਰਤੀ ਦਿਵਸ ਨੂੰ ਸਮਰਪਿਤ ਵਾਤਾਵਰਣ ਜਾਗਰੂਕਤਾ ਸਮਾਗਮ ਦਾ ਆਯੋਜਨ
ਸਕੂਲ ਵਿਖੇ ਪੌਦੇ ਲਗਾ ਕੇ ਮਨਾਇਆ ਗਿਆ ਧਰਤੀ ਦਿਵਸ ਤੇ ਬੱਚਿਆਂ ਨੂੰ ਬੈਂਗ ਅਤੇ ਸਟੇਸ਼ਨਰੀ ਦਾ ਦਿੱਤਾ ਸਮਾਨ

ਫਿਰੋਜ਼ਪੁਰ 27 ਅਪ੍ਰੈਲ 2022

ਧਰਤੀ ਦਿਵਸ ਨੂੰ ਸਮਰਪਿਤ ਵਾਤਾਵਰਨ ਜਾਗਰੂਕਤਾ ਸਮਾਗਮ ਸਰਕਾਰੀ ਪ੍ਰਇਮਰੀ ਸਕੂਲ ਰਾਜੋ ਕੇ ਉਸਪਾਰ ਬਲਾਕ ਫਿਰੋਜ਼ਪੁਰ- 3 ਵਿੱਚ ਮਨਾਇਆ ਗਿਆ, ਜਿਸ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ  ਲੁਧਿਆਣਾ ਦੇ ਪ੍ਰੋ ਡਾ. ਰਾਕੇਸ ਸ਼ਾਰਦਾ ਅਤੇ ਡਾ. ਸੁਰਿੰਦਰ ਚੌਹਾਨ  ਬਤੋਰ ਮੁੱਖ ਮਹਿਮਾਨ  ਅਤੇ Haryali Punjab ਤੋ ਸ੍ਰੀ ਤਰਲੋਚਨ ਚੋਪੜਾ ਜੀ, ਡਾ. ਅਸ਼ੋਕ ਬਹਿਲ, ਧਰਮਪਾਲ ਬਾਂਸਲ ਚੈਅਰਮੈਨ ਹਾਰਮਨੀ ਕਾਲਜ ਫਿਰੋਜ਼ਪੁਰ ਸਮੇਤ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰ ਅਤੇ ਡਾ. ਸਤਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਹੋਏ l ਬੱਚਿਆਂ ਨੂੰ ਬੈਂਗ ਅਤੇ ਸਟੇਸ਼ਨਰੀ ਦਾ ਸਮਾਨ ਦਿੱਤਾ ਗਿਆ।

ਹੋਰ ਪੜ੍ਹੋ :-ਕੋਵਿਡ-19 ਮਹਾਂਮਾਰੀ ਦੀ ਨਵੀਂ ਲਹਿਰ ਨਾਲ ਨਜਿੱਠਣ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ-ਭਗਵੰਤ ਮਾਨ

ਇਸ ਮੌਕੇ ਆਏ ਹੋਏ ਮਹਿਮਾਨਾ ਵਲੋਂ ਸਕੂਲ ਵਿੱਚ ਪੌਦੇ ਲਗਾਏ ਗਏ ਅਤੇ ਬੱਚਿਆਂ ਨੂੰ ਬੈਂਗ ਅਤੇ ਸਟੇਸ਼ਨਰੀ ਦਾ ਸਮਾਨ ਦਿੱਤਾ ਗਿਆ,ਇਸ ਮੋਕੇ ਸਕੂਲ ਮੁੱਖੀ ਮਾਸਟਰ ਕੁਲਵੰਤ ਸਿੰਘ ਸੰਧੂ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਇਸ ਵਿਸ਼ੇਸ਼ ਦਿਹਾੜੇ ਤੇ ਪਿੰਡ ਦੇ ਸਰਪੰਚ ਲਾਲ ਸਿੰਘ, ਕਰਮਜੀਤ ਸਿੰਘ, ਮਾਸਟਰ ਇਕਬਾਲ ਜੀਤ ਡਾਕਟਰ ਮਨਜੀਤ ਕੁਮਾਰ,ਬਾਜ਼ ਸਿੰਘ, ਡਾਕਟਰ ਨਰਿੰਦਰ ਸਿੰਘ, ਸੁਬੇਗ ਸਿੰਘ, ਆਂਗਣਵਾੜੀ ਵਰਕਰ,ਹੈਲਪਰ ਅਤੇ ਬੱਚਿਆਂ ਦੇ ਮਾਪੇ ਆਦਿ ਹਾਜ਼ਰ ਸਨ।

Spread the love