ਈ.ਐਸ.ਆਈ. ਯੋਗਦਾਨ ਨੂੰ ਭਰਨ ਤੇ ਜਮ੍ਹਾਂ ਕਰਨ ਲਈ ਸਮਾਂ ਸੀਮਾਂ ‘ਚ ਛੋਟ

ਲੁਧਿਆਣਾ, 17 ਨਵੰਬਰ 2021

ਈ.ਐਸ.ਆਈ.ਸੀ. ਦੇ ਡਿਪਟੀ ਡਾਇਰੈਕਟਰ (ਇੰਚਾਰਜ) ਸ੍ਰੀ ਸੁਨੀਲ ਕੁਮਾਰ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਈ.ਐਸ.ਆਈ. ਪੋਰਟਲ ‘ਤੇ ਵੱਖ-ਵੱਖ ਮਡਿਊਲਾਂ ਰਾਂਹੀਂ ਆਨਲਾਈਨ ਕੰਮ ਕਰਨ ਲਈ ਹਿੱਤਧਾਰਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਡਾਇਰੈਕਟਰ ਜਨਰਲ, ਈ.ਐਸ.ਆਈ.ਸੀ. ਨੇ ਈ.ਐਸ.ਆਈ. (ਨਿਯਮ) 1950 ਦੇ ਅਧੀਨ ਦਿੱਤੇ ਗਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਅਕਤੂਬਰ 2021 ਦੇ ਮਹੀਨੇ ਲਈ ਈ.ਐਸ.ਆਈ. ਯੋਗਦਾਨ ਨੂੰ ਭਰਨ ਅਤੇ ਜਮ੍ਹਾਂ ਕਰਨ ਦੀ ਸਮਾਂ ਸੀਮਾ ਵਿੱਚ ਢਿੱਲ  ਦਿੱਤੀ ਹੈ।

ਹੋਰ ਪੜ੍ਹੋ :-ਕ੍ਰਿਸ਼ੀ ਵਿਗਿਆਨ ਕੇਂਦਰ ਨੇ ਪਰਾਲੀ ਨਾ ਸਾੜਨ ਲਈ ਕਾਲਜ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਉਨ੍ਹਾਂ ਦੱਸਿਆ ਕਿ ਇਸ ਅਨੁਸਾਰ ਅਕਤੂਬਰ 2021 ਦੇ ਮਹੀਨੇ ਲਈ ਈ.ਐਸ.ਆਈ. ਯੋਗਦਾਨ ਨੂੰ 15-11-2021 ਦੀ ਬਜਾਏ 30-11-2021 ਤੱਕ ਭਰਿਆ ਜਾ ਸਕਦਾ ਹੈ ਅਤੇ ਅਪ੍ਰੈਲ 2021 ਤੋਂ ਸਿਤੰਬਰ 2021 ਤੱਕ ਦੀ ਯੋਗਦਾਨ ਦੀ ਰਿਟਰਨ ਨੂੰ 11-11-2021 ਦੀ ਬਜਾਏ 15-12-2021 ਤੱਕ ਭਰਿਆ ਜਾ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਈ.ਐਸ.ਆਈ. ਐਕਟ 10 ਜਾਂ 10 ਤੋਂ ਵੱਧ ਕਰਮਚਾਰੀਆਂ ਵਾਲੀ ਕੋਈ ਵੀ ਗੈਰ ਮੌਸਮੀਂ ਫੈਕਟਰੀ, ਪੰਜਾਬ ਰਾਜ ਵਿੱਚ ਕੋਈ ਵੀ ਕਾਰੋਬਾਰ/ਸਥਾਪਨਾਂ ਜਿੱਥੇ 10 ਤੋਂ ਵੱਧ ਕਰਮਚਾਰੀ ਹੋਣ ਜਿਵੇਂ ਕਿ ਹੋਟਲ ਅਤੇ ਰੈਸਟੋਰੈਂਟ, ਅਖਬਾਰ ਅਦਾਰੇ, ਸੜਕ ਮੋਟਰ ਟਰਾਂਸਪੋਰਟ ਅਦਾਰੇ, ਸਿਨੇਮਾ ਘਰ, ਪ੍ਰੀਵਿਊ  ਥਇਏਟਰ, ਪ੍ਰਾਈਵੇਟ ਵਿਦਿਅਕ ਅਤੇ ਮੈਡੀਕਲ ਸੰਸਥਾਵਾਂ ‘ ਲਾਗੂ ਹੈ।

ਈ.ਐਸ.ਆਈ. ਐਕਟ ਅਧੀਨ ਕਵਰ ਕੀਤੇ ਜਾਣ ਵਾਲੇ ਕਰਮਚਾਰੀ ਦੀ ਮੌਜੂਦਾ ਤਨਖਾਹ ਸੀਮਾ 21 ਹਜ਼ਾਰ ਪ੍ਰਤੀ ਮਹੀਨਾ ਹੈ ਅਤੇ ਜੇਕਰ ਕਰਮਚਾਰੀ ਦੀ ਕੋਈ ਅਪਾਹਜਤਾ ਹੈ ਤਾਂ ਕਵਰੇਜ ਲਈ ਤਨਖਾਹ ਸੀਮਾ 25 ਹਜ਼ਾਰ ਪ੍ਰਤੀ ਮਹੀਨਾ ਹੈ।

Spread the love