ਲੁਧਿਆਣਾ, 16 ਅਗਸਤ 2022
ਈ.ਐਸ.ਆਈ. ਹਸਪਤਾਲ ਲੁਧਿਆਣਾ ਵਿਖੇ ਆਜ਼ਾਦੀ ਦੇ 76ਵੇਂ ਦਿਹਾੜੇ ਮੌਕੇ ਮੈਡੀਕਲ ਸੁਪਰਡੈਂਟ ਡਾ. ਭੈਰਵੀ ਦੇਸ਼ਮੁੱਖ ਦੀ ਪ੍ਰਧਾਨਗੀ ਹੇਠ ਝੰਡਾ ਲਹਿਰਾਉਣ ਦੀ ਰਸਮ ਬੜੀ ਹੀ ਧੂਮ-ਧਾਮ ਨਾਲ ਹੋਈ।
ਹੋਰ ਪੜ੍ਹੋ – ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਵੱਲੋਂ 2 ਰੋਜ਼ਾ ਫੋਟੋ ਪ੍ਰਦਰਸ਼ਨੀ 19 ਅਗਸਤ ਤੋਂ
ਇਸ ਮੌਕੇ ਸੁਰੱਖਿਆ ਗਾਰਡ ਦੀ ਟੁਕੜੀ ਵੱਲੋਂ ਝੰਡੇ ਨੂੰ ਸਲਾਮੀ ਦਿੱਤੀ ਗਈ। ਡਾ. ਭੈਰਵੀ ਵੱਲੋਂ ਹਾਜ਼ਰ ਸਾਰੇ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਅਤੇ ਬੱਚਿਆਂ ਨੇ ਰਾਸ਼ਟਰੀ ਗੀਤ ਪੇਸ਼ ਕੀਤਾ।
ਡਾ. ਭੈਰਵੀ ਵੱਲੋਂ ਸਾਰੇ ਭਾਗੀਦਾਰਾਂ ਨੂੰ ਇਨਾਮ ਦੇ ਕੇ ਹੌਸਲਾ ਅਫਜਾਈ ਕੀਤੀ ਅਤੇ ਹਸਪਤਾਲ ਵਿੱਚ ਮਠਿਆਈਆਂ ਵੰਡੀਆਂ ਗਈਆਂ। ਉਨ੍ਹਾਂ ਸੁਰੱਖਿਆ ਗਾਰਡ ਗੋਪਾਲ ਸਿੰਘ ਨੂੰ ਉਸ ਦੇ ਸ਼ਾਨਦਾਰ ਕੰਮ ਲਈ ਪ੍ਰਸ਼ੰਸਾ ਪੱਤਰ ਵੀ ਪ੍ਰ਼ਦਾਨ ਕੀਤਾ।